ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਭਖਿਆ ਸਿਆਸੀ ਮਾਹੌਲ
ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਨੇ ਸਿਆਸੀ ਮਾਹੌਲ ਮੁੜ ਭਖਾ ਦਿਤਾ ਹੈ। ਲਿਬਰਲ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ 24 ਜੂਨ ਨੂੰ ਹੋਵੇਗੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਕਿਸੇ ਵੀ ਹਾਲਤ ਵਿਚ ਚੋਣ ਹਾਰਨਾ ਨਹੀਂ […]
By : Editor Editor
ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਨੇ ਸਿਆਸੀ ਮਾਹੌਲ ਮੁੜ ਭਖਾ ਦਿਤਾ ਹੈ। ਲਿਬਰਲ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ 24 ਜੂਨ ਨੂੰ ਹੋਵੇਗੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਕਿਸੇ ਵੀ ਹਾਲਤ ਵਿਚ ਚੋਣ ਹਾਰਨਾ ਨਹੀਂ ਚਾਹੁਣਗੇ। ਟੋਰਾਂਟੋ-ਸੇਂਟ ਪੌਲ ਸੀਟ ਪਿਛਲੇ 27 ਸਾਲ ਤੋਂ ਕੈਰੋਲਿਨ ਬੈਨੇਟ ਕੋਲ ਸੀ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਬਤੌਰ ਐਮ.ਪੀ. ਵੀ ਸੀਟ ਛੱਡ ਦਿਤੀ। ਕੈਰੋਲਿਨ ਬੈਨੇਟ ਇਸ ਵੇਲੇ ਡੈਨਮਾਰਕ ਵਿਚ ਕੈਨੇਡੀਅਨ ਰਾਜਦੂਤ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਟੋਰਾਂਟੋ-ਸੇਂਟ ਪੌਲ ਪਾਰਲੀਮਾਲੀ ਹਲਕੇ ਵਿਚ ਵੋਟਾਂ 24 ਜੂਨ ਨੂੰ
ਆਪਣੇ ਲੰਮੇ ਸਿਆਸੀ ਸਫਰ ਦੌਰਾਨ ਉਨ੍ਹਾਂ ਨੇ ਕਈ ਅਹਿਮ ਮਹਿਕਮਿਆਂ ਵਿਚ ਬਤੌਰ ਮੰਤਰੀ ਸੇਵਾ ਨਿਭਾਈ। ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਵੱਲੋਂ ਲੈਸਲੀ ਚਰਚ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਨੇ ਵਿੱਤੀ ਸੇਵਾਵਾਂ ਦੇ ਖੇਤਰ ਵਿਚ ਸਰਗਰਮ ਡੌਨ ਸਟੀਵਰਟ ਮੈਦਾਨ ਵਿਚ ਹਨ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਵੱਲੋਂ ਭਾਰਤੀ ਮੂਲ ਦੇ ਅੰਮ੍ਰਿਤ ਪਰਹਾਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਟਰੂਡੋ ਅਤੇ ਪੌਇਲੀਐਵ ਕਰਨਗੇ ਚੋਣ ਜਿੱਤਣ ਦਾ ਯਤਨ
ਇਥੇ ਦਸਣਾ ਬਣਦਾ ਹੈ ਕਿ ਕੌਰਲਿਨ ਬੈਨੇਟ ਨੂੰ ਕਦੇ ਵੀ ਟੋਰਾਂਟੋ-ਸੇਂਟ ਪੌਲ ਸੀਟ ਜਿੱਤਣ ਵਾਸਤੇ ਕਰੜੀ ਮੁਸ਼ੱਕਤ ਨਹੀਂ ਕਰਨੀ ਪਈ ਅਤੇ ਇਥੋਂ ਤੱਕ ਕਿ 2011 ਦੀਆਂ ਫੈਡਰਲ ਚੋਣਾਂ ਦੌਰਾਨ ਵੀ ਉਹ ਸੁਖਾਲੇ ਤਰੀਕੇ ਨਾਲ ਜਿੱਤ ਗਏ ਜਦੋਂ ਲਿਬਰਲ ਪਾਰਟੀ ਵੱਡੀ ਹਾਰ ਮਗਰੋਂ ਕੌਮੀ ਪੱਧਰ ’ਤੇ ਤੀਜੇ ਨੰਬਰ ’ਤੇ ਪੁੱਜ ਚੁੱਕੀ ਸੀ। ਇਸ ਵਾਰ ਵੀ ਲਿਬਰਲ ਪਾਰਟੀ ਵਾਸਤੇ ਹਾਲਾਤ ਬਹੁਤੇ ਸੁਖਾਵੇਂ ਨਹੀਂ ਮੰਨੇ ਜਾ ਸਕਦੇ ਕਿਉਂਕਿ ਕੌਮੀ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ।