ਕੈਨੇਡਾ ਵਿਚ ਕਤਲ ਦੀਆਂ ਵਾਰਦਾਤਾਂ 30 ਸਾਲ ਦੇ ਸਿਖਰਲੇ ਪੱਧਰ ’ਤੇ
ਟੋਰਾਂਟੋ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹੱਤਿਆਵਾਂ ਦੀ ਦਰ 30 ਸਾਲ ਦੇ ਸਿਖਰਲੇ ਪੱਧਰ ’ਤੇ ਪੁੱਜ ਗਈ ਹੈ ਅਤੇ ਪੁਲਿਸ ਕੋਲ ਆਉਣ ਵਾਲੀਆਂ ਅਪਰਾਧਾਂ ਨਾਲ ਸਬੰਧਤ ਸ਼ਿਕਾਇਤਾਂ ਵਿਚ ਵੀ ਤੇਜ਼ ਵਾਧਾ ਹੋ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਲਗਾਤਾਰ ਚੌਥੇ ਸਾਲ ਮੁਲਕ ਵਿਚ ਹੋਣ ਵਾਲੇ ਕਤਲਾਂ ਦੀ ਗਿਣਤੀ ਵਧੀ ਅਤੇ ਇਕ ਲੱਖ […]
By : Editor Editor
ਟੋਰਾਂਟੋ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹੱਤਿਆਵਾਂ ਦੀ ਦਰ 30 ਸਾਲ ਦੇ ਸਿਖਰਲੇ ਪੱਧਰ ’ਤੇ ਪੁੱਜ ਗਈ ਹੈ ਅਤੇ ਪੁਲਿਸ ਕੋਲ ਆਉਣ ਵਾਲੀਆਂ ਅਪਰਾਧਾਂ ਨਾਲ ਸਬੰਧਤ ਸ਼ਿਕਾਇਤਾਂ ਵਿਚ ਵੀ ਤੇਜ਼ ਵਾਧਾ ਹੋ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਲਗਾਤਾਰ ਚੌਥੇ ਸਾਲ ਮੁਲਕ ਵਿਚ ਹੋਣ ਵਾਲੇ ਕਤਲਾਂ ਦੀ ਗਿਣਤੀ ਵਧੀ ਅਤੇ ਇਕ ਲੱਖ ਦੀ ਆਬਾਦੀ ਪਿੱਛੇ 2.25 ਕਤਲ ਦਰਜ ਕੀਤੇ ਗਏ। ਇਹ ਅੰਕੜਾ 1992 ਤੋਂ ਬਾਅਦ ਸਭ ਤੋਂ ਉਚਾ ਮੰਨਿਆ ਜਾ ਰਿਹਾ ਹੈ।
2022 ਵਿਚ 874 ਜਣਿਆਂ ਦੀ ਹੱਤਿਆ ਹੋਈ
ਅੰਕੜਿਆਂ ਮੁਤਾਬਕ 2022 ਵਿਚ 874 ਜਣਿਆਂ ਦੀ ਹੱਤਿਆ ਕੀਤੀ ਗਈ ਅਤੇ ਇਹ ਅੰਕੜਾ 2021 ਦੇ ਮੁਕਾਬਲੇ 8 ਫੀ ਸਦੀ ਵੱਧ ਬਣਦਾ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਕਹਿੰਦੀ ਹੈ ਕਿ ਵਾਧੇ ਦੇ ਬਾਵਜੂਦ ਮੁਲਕ ਵਿਚ ਕਤਲ ਦੀਆਂ ਵਾਰਦਾਤਾਂ ਵਿਰਲੀਆਂ ਦੀ ਨਜ਼ਰ ਆਉਂਦੀਆਂ ਹਨ ਕਿਉਂਕਿ 2022 ਵਿਚ ਪੁਲਿਸ ਕੋਲ ਆਈਆਂ ਹਿੰਸਕ ਅਪਰਾਧਾਂ ਨਾਲ ਸਬੰਧਤ ਸ਼ਿਕਾਇਤਾਂ ਵਿਚੋਂ 0.2 ਫ਼ੀ ਸਦੀ ਤੋਂ ਵੀ ਘੱਟ ਵਿਚ ਜਾਨੀ ਨੁਕਸਾਨ ਹੋਇਆ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਨੀਟੋਬਾ ਸਭ ਤੋਂ ਅੱਗੇ ਹੈ ਅਤੇ ਸਸਕੈਚਵਨ ਦੂਜੀ ਥਾਂ ’ਤੇ ਖੜ੍ਹਾ ਨਜ਼ਰ ਆਉਂਦਾ ਹੈ। ਬ੍ਰਿਟਿਸ਼ ਕੋਲੰਬੀਆ ਨੂੰ ਸੂਚੀ ਵਿਚ ਤੀਜਾ ਸਥਾਨ ਮਿਲਿਆ ਹੈ।