ਕੈਨੇਡਾ ਪੁਲਿਸ ਵੱਲੋਂ ਗੱਡੀਆਂ ਚੋਰੀ ਕਰਨ ਦੇ ਮਾਮਲੇ ’ਚ 2 ਪੰਜਾਬੀ ਗ੍ਰਿਫ਼ਤਾਰ
ਬਰੈਂਪਟਨ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਇਕ ਮਹਿੰਗੀ ਗੱਡੀ ਚੋਰੀ ਹੋਣ ਦੀ ਸ਼ਿਕਾਇਤ ਆਉਣ ’ਤੇ ਪੜਤਾਲ ਵਿਚ ਜੁਟੀ ਕੈਲੇਡਨ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਇਕ ਗੱਡੀ ਅਤੇ ਦੋ ਮੋਟਰ ਬੋਟਸ ਬਰਾਮਦ ਕੀਤੀਆਂ ਜਿਨ੍ਹਾਂ ਦੀ ਕੀਮਤ ਇਕ ਲੱਖ ਡਾਲਰ ਤੋਂ ਉਪਰ ਦੱਸੀ ਜਾ ਰਹੀ ਹੈ। ਸ਼ੱਕੀਆਂ ਦੀ ਸ਼ਨਾਖਤ ਕੈਲੇਡਨ ਦੇ 49 […]
By : Editor Editor
ਬਰੈਂਪਟਨ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਇਕ ਮਹਿੰਗੀ ਗੱਡੀ ਚੋਰੀ ਹੋਣ ਦੀ ਸ਼ਿਕਾਇਤ ਆਉਣ ’ਤੇ ਪੜਤਾਲ ਵਿਚ ਜੁਟੀ ਕੈਲੇਡਨ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਇਕ ਗੱਡੀ ਅਤੇ ਦੋ ਮੋਟਰ ਬੋਟਸ ਬਰਾਮਦ ਕੀਤੀਆਂ ਜਿਨ੍ਹਾਂ ਦੀ ਕੀਮਤ ਇਕ ਲੱਖ ਡਾਲਰ ਤੋਂ ਉਪਰ ਦੱਸੀ ਜਾ ਰਹੀ ਹੈ। ਸ਼ੱਕੀਆਂ ਦੀ ਸ਼ਨਾਖਤ ਕੈਲੇਡਨ ਦੇ 49 ਸਾਲਾ ਦਿਲਬਾਗ ਦਿਉਲ ਅਤੇ ਬਰੈਂਪਟਨ ਦੇ 43 ਸਾਲਾ ਨਵਤੇਜ ਦਿਉਲ ਵਜੋਂ ਕੀਤੀ ਗਈ ਹੈ।
ਦਿਲਬਾਗ ਦਿਉਲ ਅਤੇ ਨਵਤੇਜ ਦਿਉਨ ਵਜੋਂ ਹੋਈ ਸ਼ਨਾਖਤ
ਪੁਲਿਸ ਨੇ ਦੱਸਿਆ ਕਿ ਦੋਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਕੀਮਤ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਔਰੇਂਜਵਿਲ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਇਨ੍ਹਾਂ ਦੀ ਪੇਸ਼ੀ 30 ਨਵੰਬਰ ਨੂੰ ਹੋਵੇਗੀ। ਪੁਲਿਸ ਵੱਲੋਂ ਲਾਏ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ‘ਕੈਲੇਡਨ ਸਿਟੀਜ਼ਨ’ ਦੀ ਰਿਪੋਰਟ ਮੁਤਾਬਕ ਬੀਤੀ 3 ਨਵੰਬਰ ਨੂੰ ਟੌਯੋਟਾ ਰਨਰ ਗੱਡੀ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਕੈਲੇਡਨ ਕਮਿਊਨਿਟੀ ਸਟ੍ਰੀਟ ਕ੍ਰਾਈਮ ਯੂਨਿਟ ਦੇ ਅਫਸਰ ਇਕ ਰੂਰਲ ਪ੍ਰਾਪਰਟੀ ਵਿਚ ਪੁੱਜੇ ਜਿਥੇ ਚੋਰੀ ਹੋਈ ਕਾਰ ਵੀ ਮੌਜੂਦ ਸੀ ਅਤੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।