ਕੈਨੇਡਾ : ਪਤਨੀ ਦੇ ਕਾਤਲ ਪੰਜਾਬੀ ਨੇ ਅਦਾਲਤ ਵਿਚ ਗੁਨਾਹ ਕਬੂਲਿਆ
ਐਬਟਸਫੋਰਡ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਤਨੀ ਦਾ ਕਤਲ ਕਰਨ ਵਾਲੇ ਪੰਜਾਬੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਬੀ.ਸੀ. ਦੇ ਐਬਟਸਫੋਰਡ ਵਿਖੇ 28 ਜੁਲਾਈ 2022 ਨੂੰ ਵਾਪਰੀ ਵਾਰਦਾਤ ਦੌਰਾਨ 45 ਸਾਲ ਦੀ ਕਮਲਜੀਤ ਕੌਰ ਸੰਧੂ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜੋ ਕੁਝ ਦੇਰ ਬਾਅਦ ਦਮ ਤੋੜ ਗਈ। ਪੁਲਿਸ ਨੇ ਉਸ ਦੇ 48 […]
By : Editor Editor
ਐਬਟਸਫੋਰਡ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਤਨੀ ਦਾ ਕਤਲ ਕਰਨ ਵਾਲੇ ਪੰਜਾਬੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਬੀ.ਸੀ. ਦੇ ਐਬਟਸਫੋਰਡ ਵਿਖੇ 28 ਜੁਲਾਈ 2022 ਨੂੰ ਵਾਪਰੀ ਵਾਰਦਾਤ ਦੌਰਾਨ 45 ਸਾਲ ਦੀ ਕਮਲਜੀਤ ਕੌਰ ਸੰਧੂ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜੋ ਕੁਝ ਦੇਰ ਬਾਅਦ ਦਮ ਤੋੜ ਗਈ। ਪੁਲਿਸ ਨੇ ਉਸ ਦੇ 48 ਸਾਲ ਦੇ ਪਤੀ ਇੰਦਰਜੀਤ ਸਿੰਘ ਸੰਧੂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਜਿਸ ਨੇ ਅਦਾਲਤ ਵਿਚ ਦੂਜੇ ਦਰਜੇ ਦੀ ਹੱਤਿਆ ਅਧੀਨ ਕਬੂਲਨਾਮਾ ਦਾਖਲ ਕਰ ਦਿਤਾ। ਐਬਟਸਫੋਰਡ ਪੁਲਿਸ ਨੇ ਦੱਸਿਆ ਕਿ ਜਾਰਜ ਫਰਗਿਊਸਨ ਵੇਅ ਅਤੇ ਵੇਅਰ ਸਟ੍ਰੀਟ ਨੇੜੇ ਈਸਟਵਿਊ ਸਟ੍ਰੀਟ ਦੇ ਇਕ ਮਕਾਨ ਵਿਚੋਂ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਬਾਰੇ ਇਤਲਾਹ ਮਿਲਣ ’ਤੇ ਅਫਸਰ ਮੌਕੇ ’ਤੇ ਪੁੱਜੇ। ਨਾਜ਼ੁਕ ਹਾਲਤ ਵਿਚ ਮਿਲੀ ਕਮਲਜੀਤ ਕੌਰ ਨੂੰ ਹਸਪਤਾਲ ਲਿਜਾਣ ਦੇ ਯਤਨ ਕੀਤੇ ਹੀ ਜਾ ਰਹੇ ਸਨ ਕਿ ਉਸ ਦੀ ਮੌਤ ਹੋ ਗਈ।
ਜੁਲਾਈ 2022 ਵਿਚ ਹੋਇਆ ਸੀ ਕਮਲਜੀਤ ਕੌਰ ਸੰਧੂ ਦਾ ਕਤਲ
ਪੁਲਿਸ ਵੱਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਇੰਦਰਜੀਤ ਸਿੰਘ ਸੰਧੂ ਕੋਲ ਕਬੂਲਨਾਮਾ ਦਾਖਲ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਰਹਿ ਗਿਆ। ਐਬਟਸਫੋਰਡ ਦੀ ਅਦਾਲਤ ਵੱਲੋਂ ਇੰਦਰਜੀਤ ਸਿੰਘ ਨੂੰ ਸਜ਼ਾ ਬਾਰੇ ਤਰੀਕ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਕਮਲਜੀਤ ਕੌਰ ਸੰਧੂ ਆਰ.ਬੀ.ਸੀ. ਵਿਚ ਕੰਮ ਕਰਦੀ ਸੀ ਅਤੇ ਉਸ ਦੇ ਸਾਥੀ ਮੁਲਾਜ਼ਮ ਸ਼ੌਨ ਕੈਲੀ ਵੱਲੋਂ ਸਥਾਪਤ ਗੋਫੰਡਮੀ ਪੇਜ ਵਿਚ ਲਿਖਿਆ ਸੀ ਕਿ ਉਹ ਆਪਣੇ ਪਿਛੇ ਦੋ ਬੱਚੇ ਛੱਡ ਗਈ। ਕਮਲਜੀਤ ਕੌਰ ਹਸਮੁੱਖ ਅਤੇ ਮਿਲਣਸਾਰ ਔਰਤ ਸੀ ਪਰ ਪਤਾ ਨਹੀਂ ਇਹ ਤਰਾਸਦੀ ਕਿਉਂ ਵਾਪਰੀ।
ਬੀ.ਸੀ. ਦੇ ਐਬਟਸਫੋਰਡ ਵਿਚ ਵਾਪਰੀ ਸੀ ਵਾਰਦਾਤ
ਇਥੇ ਦਸਣਾ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਵਿਚ ਔਰਤਾਂ ਦੇ ਕਤਲ ਦੀਆਂ ਵਾਰਦਾਤਾਂ ਵਧ ਗਈਆਂ। 2022 ਦੇ ਪਹਿਲੇ ਛੇ ਮਹੀਨੇ ਦੌਰਾਨ 88 ਔਰਤਾਂ ਅਤੇ ਕੁੜੀਆਂ ਦਾ ਕਤਲ ਕੀਤਾ ਗਿਆ। ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਇਕ ਜਥੇਬੰਦੀ ਨਾਲ ਸਬੰਧਤ ਐਂਜਲਾ ਮੈਰੀ ਮੈਕਡੂਗਲ ਨੇ ਔਰਤ ਦੇ ਕਤਲ ਦੀਆਂ ਵਧਦੀਆਂ ਵਾਰਦਾਤਾਂ ਚਿੰਤਾ ਪੈਦਾ ਕਰਦੀਆਂ ਹਨ। ਔਸਤਨ ਅੰਕੜੇ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਵਿਚ ਹਰ ਦੂਜੇ ਦਿਨ ਇਕ ਔਰਤ ਜਾਂ ਕੁੜੀ ਦੀ ਮੌਤ ਹੋ ਰਹੀ ਹੈ।