ਕੈਨੇਡਾ ਨੇ ਜਾਰੀ ਕੀਤੇ 9 ਲੱਖ ਸਟੱਡੀ ਵੀਜ਼ੇ
ਔਟਵਾ, 28 ਅਗਸਤ (ਵਿਸ਼ੇਸ਼ ਪ੍ਰਤੀਨਿਧ) : 9 ਲੱਖ ਕੌਮਾਂਤਰੀ ਵਿਦਿਆਰਥੀ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਪੁੱਜਣਗੇ ਪਰ ਇਹ ਗਿਣਤੀ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਬਿਲਕੁਲ ਪਸੰਦ ਨਹੀਂ ਆ ਰਹੀ ਅਤੇ ਉਨ੍ਹਾਂ ਨੂੰ ਮੁਲਕ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਖਤਰੇ ਵਿਚ ਮਹਿਸੂਸ ਹੋ ਰਹੀ ਹੈ। ਸੀ.ਬੀ.ਸੀ. ਨਾਲ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਵਿੱਖ ਵਿਚ ਕਿੰਨੇ ਲੱਖ […]
By : Editor (BS)
ਔਟਵਾ, 28 ਅਗਸਤ (ਵਿਸ਼ੇਸ਼ ਪ੍ਰਤੀਨਿਧ) : 9 ਲੱਖ ਕੌਮਾਂਤਰੀ ਵਿਦਿਆਰਥੀ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਪੁੱਜਣਗੇ ਪਰ ਇਹ ਗਿਣਤੀ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਬਿਲਕੁਲ ਪਸੰਦ ਨਹੀਂ ਆ ਰਹੀ ਅਤੇ ਉਨ੍ਹਾਂ ਨੂੰ ਮੁਲਕ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਖਤਰੇ ਵਿਚ ਮਹਿਸੂਸ ਹੋ ਰਹੀ ਹੈ। ਸੀ.ਬੀ.ਸੀ. ਨਾਲ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਵਿੱਖ ਵਿਚ ਕਿੰਨੇ ਲੱਖ ਸਟੱਡੀ ਵੀਜ਼ਾ ਦੀ ਕਟੌਤੀ ਕੀਤੀ ਜਾ ਰਹੀ ਹੈ ਤਾਂ ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਵੀਜ਼ਿਆਂ ਵਿਚ ਕਟੌਤੀ ਸਮੱਸਿਆ ਦਾ ਹੱਲ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਅਸਲ ਸਮੱਸਿਆ ਰਿਹਾਇਸ਼ ਦੀ ਹੈ ਅਤੇ ਲਿਬਰਲ ਸਰਕਾਰ ਇਸ ਨੂੰ ਸੁਲਝਾਉਣ ਦੇ ਜੀਅਤੋੜ ਯਤਨ ਕਰ ਰਹੀ ਹੈ।