Begin typing your search above and press return to search.

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ ਨੂੰ ਸਜਾਏ ਗਏ। ਉਨਟਾਰੀਓ ਦੇ ਸਡਬਰੀ, ਵਿੰਡਸਰ ਅਤੇ ਲੰਡਨ ਤੋਂ ਇਲਾਵਾ ਕਿਊਬੈਕ ਦੇ ਮੌਂਟਰੀਅਲ, ਸਸਕੈਚਵਨ ਦੇ ਸਸਕਾਟੂਨ ਅਤੇ ਐਲਬਰਟਾ ਦੇ ਐਡਮਿੰਟਨ ਵਿਖੇ ਵੱਡੀ ਗਿਣਤੀ ਵਿਚ ਸੰਗਤ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਗੁਰੂ ਘਰ […]

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ
X

Editor EditorBy : Editor Editor

  |  20 May 2024 11:57 AM IST

  • whatsapp
  • Telegram

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ ਨੂੰ ਸਜਾਏ ਗਏ। ਉਨਟਾਰੀਓ ਦੇ ਸਡਬਰੀ, ਵਿੰਡਸਰ ਅਤੇ ਲੰਡਨ ਤੋਂ ਇਲਾਵਾ ਕਿਊਬੈਕ ਦੇ ਮੌਂਟਰੀਅਲ, ਸਸਕੈਚਵਨ ਦੇ ਸਸਕਾਟੂਨ ਅਤੇ ਐਲਬਰਟਾ ਦੇ ਐਡਮਿੰਟਨ ਵਿਖੇ ਵੱਡੀ ਗਿਣਤੀ ਵਿਚ ਸੰਗਤ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਸਕੈਚਵਨ ਸਰਕਾਰ ਵੱਲੋਂ ਨਗਰ ਕੀਰਤਨ ਦੇ ਮੱਦੇਨਜ਼ਰ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਬਗੈਰ ਹੈਲਮਟ ਤੋਂ ਮੋਟਰਸਾਈਕਲ ਚਲਾਉਣ ਦੀ ਖੁੱਲ੍ਹ ਦਿਤੀ ਗਈ।

ਐਡਮਿੰਟਨ, ਸਡਬਰੀ, ਮੌਂਟਰੀਅਲ ਅਤੇ ਸਸਕਾਟੂਨ ਖਾਲਸਾਈ ਰੰਗ ਵਿਚ ਰੰਗੇ

ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਡਬਰੀ ਵਿਖੇ ਸਜਾਏ ਨਗਰ ਕੀਰਤਨ ਦੌਰਾਨ ਕਰਨਬੀਰ ਸਿੰਘ ਬਦੇਸ਼ਾ ਨੇ ਕਿਹਾ ਕਿ ਸੱਤ ਸਮੁੰਦਰ ਪਾਰ ਬੈਠੇ ਪੰਜਾਬੀ ਆਪਣੇ ਧਰਮ ਅਤੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵੰਨ ਸੁਵੰਨੇ ਸਭਿਆਚਾਰ ਵਾਲਾ ਮੁਲਕ ਹੈ ਅਤੇ ਅਜਿਹੇ ਧਾਰਮਿਕ ਸਮਾਗਮਾਂ ਰਾਹੀਂ ਸਮਾਜ ਦੇ ਹਰ ਵਰਗ ਨੂੰ ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਜਾਣੂ ਕਰਵਾਉਣ ਦਾ ਮੌਕਾ ਮਿਲਦਾ ਹੈ। ਨਗਰ ਕੀਰਤਨ ਵਿਚ ਸ਼ਾਮਲ ਗੱਤਕਾ ਦਲ ਅਤੇ ਮੋਟਰਸਾਈਕਲ ਕਲੱਬ ਦੇ ਮੈਂਬਰ ਖਾਸ ਤੌਰ ’ਤੇ ਮਿਸੀਸਾਗਾ ਤੋਂ ਪੁੱਜੇ। ਸਡਬਰੀ ਦੀ ਰਿਜੈਂਟ ਸਟ੍ਰੀਟ ਤੋਂ ਆਰੰਭ ਹੋਇਆ ਨਗਰ ਕੀਰਤਨ ਪਾਈਨ ਸਟ੍ਰੀਟ ਅਤੇ ਐਲਗਿਨ ਸਟ੍ਰੀਟ ਤੋਂ ਹੁੰਦਾ ਹੋਇਆ ਸਿਟੀ ਹਾਲ ਵਿਖੇ ਪੁੱਜਾ ਜਿਥੇ ਪੰਥ ਦੀਆਂ ਮੋਹਤਬਰ ਸ਼ਖਸੀਅਤਾਂ ਨੇ ਤਕਰੀਰ ਕੀਤੀ ਅਤੇ ਗੱਤਕਾ ਦਲ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

ਸਸਕੈਚਵਨ ਵਿਚ ਸਿੱਖ ਮੋਟਰਸਾਈਕਲ ਸਵਾਰ ਨੂੰ ਹੈਲਮਟ ਤੋਂ ਆਰਜ਼ੀ ਛੋਟ

ਉਪ੍ਰੰਤ ਨਗਰ ਕੀਰਤਨ ਗੁਰਦਵਾਰਾ ਸਾਹਿਬ ਵਿਖੇ ਸੰਪੰਨ ਹੋਇਆ। ਸਿੱਖ ਭਾਈਚਾਰਾ ਭਾਵੇਂ 40 ਸਾਲ ਤੋਂ ਸਡਬਰੀ ਦੇ ਸਮਾਜ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ ਪਰ ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਇਹ ਦੂਜਾ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ। ਆਮ ਤੌਰ ’ਤੇ ਕੈਨੇਡਾ ਵਿਚ ਅਪ੍ਰੈਲ ਮਹੀਨੇ ਦੌਰਾਨ ਖਾਲਸਾ ਸਾਜਨਾ ਦਿਹਾੜੇ ਦੇ ਸਮਾਗਮ ਕਰਵਾਏ ਜਾਂਦੇ ਹਨ ਪਰ ਕੁਝ ਇਲਾਕਿਆਂ ਦੇ ਮੌਸਮ ਨੂੰ ਵੇਖਦਿਆਂ ਮਈ ਮਹੀਨੇ ਦੌਰਾਨ ਸਮਾਗਮਾਂ ਨੂੰ ਤਰਜੀਹ ਦਿਤੀ ਜਾਂਦੀ ਹੈ। ਉਧਰ ਵਿੰਡਸਰ ਵਿਖੇ ਨਗਰ ਕੀਰਤਨ ਵਿਚ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਸੰਗਤ ਨੇ ਹਾਜ਼ਰੀ ਭਰੀ। ਹਰ ਪਾਸੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆ ਰਿਹਾ ਸੀ ਅਤੇ ਬੱਚਿਆਂ ਤੋਂ ਬਜ਼ੁਰਗ ਤੱਕ ਗੁਰੂ ਰੰਗ ਵਿਚ ਰੰਗੇ ਹੋਏ ਸਨ। ਇਸੇ ਦੌਰਾਨ ਐਡਮਿੰਟਨ ਵਿਖੇ ਨਗਰ ਕੀਰਤਨ ਦੌਰਾਨ ਮੀਂਹ ਦੇ ਬਾਵਜੂਦ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਅੱਗੇ ਵਧ ਰਹੀ ਸੀ। ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਮਿਲਵੁਡਜ਼ ਰੋਡ ਸਾਊਥ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ। ਨਗਰ ਕੀਰਤਨ ਵਿਚ ਸ਼ਾਮਲ ਨਰਿੰਦਰ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ, ਕਿਰਤ ਕਰਨਾ ਅਤੇ ਵੰਡ ਛਕਣਾ ਅਤੇ ਬਰਾਬਰੀ ਵਰਗੇ ਸਿੱਖ ਸਿਧਾਂਤਾਂ ਨੂੰ ਕੈਨੇਡੀਅਨ ਸਮਾਜ ਦੇ ਕੋਨੇ ਕੋਨੇ ਤੱਕ ਪਹੁੰਚਾਉਣਾ ਲਾਜ਼ਮੀ ਹੈ।

ਕੈਲੇਡਨ ਵਿਖੇ ਕਰਵਾਇਆ ਤੀਜਾ ਮਹਾਨ ਕੀਰਤਨ ਦਰਬਾਰ

ਲੰਗਰ ਦੀ ਸੇਵਾ ਰਾਹੀਂ ਜਿਥੇ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਅੰਨ-ਜਲ ਛਕਦੀ ਹੈ, ਉਥੇ ਹੀ ਕੈਨੇਡਾ ਵਾਸੀਆਂ ਨੂੰ ਸਿੱਖ ਧਰਮ ਦੀ ਮਹਾਨ ਰਵਾਇਤ ਤੋਂ ਜਾਣੂ ਕਰਵਾਉਣ ਦਾ ਮੌਕਾ ਮਿਲਦਾ ਹੈ। ਆਉਣ ਵਾਲੀਆਂ ਨਸਲਾਂ ਵਾਸਤੇ ਇਹ ਧਾਰਮਿਕ ਸਮਾਗਮ ਰਾਹ ਦਸੇਰੇ ਸਾਬਤ ਹੋਣਗੇ। ਦੂਜੇ ਪਾਸੇ ਸਿੱਖ ਸੋਸਾਇਟੀ ਸਸਕੈਚਵਨ ਦੇ ਵਾਲੰਟੀਅਰ ਪ੍ਰੀਤ ਕਮਲ ਸਿੰਘ ਗਿੱਲ ਨੇ ਕਿਹਾ ਕਿ 15 ਸਾਲ ਪਹਿਲਾਂ ਜਦੋਂ ਉਹ ਕੈਨੇਡਾ ਆਇਆ ਤਾਂ ਕੇਸ ਕਟਵਾ ਦਿਤੇ ਪਰ ਫਿਰ ਮਹਿਸੂਸ ਹੋਇਆ ਕਿ ਕੇਸ ਅਤੇ ਪੱਗ ਹੀ ਇਕ ਸਿੱਖ ਦੀ ਅਸਲ ਪਛਾਣ ਕਰਵਾਉਂਦੇ ਹਨ। ਹੁਣ ਸਸਕੈਚਵਨ ਸਰਕਾਰ ਵੱਲੋਂ ਨਗਰ ਕੀਰਤਨ ਦੌਰਾਨ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਵੀ ਦਿਤੀ ਗਈ। ਸਸਕੈਚਵਨ ਸਰਕਾਰ ਵਿਚ ਬੀਮਾ ਮਾਮਲਿਆਂ ਬਾਰੇ ਮੰਤਰੀ ਡਸਟਿਨ ਡੰਕਨ ਨੇ ਦੱਸਿਆ ਕਿ ਉਹ ਸਿੱਖ ਧਰਮ ਵਿਚ ਪੱਗ ਦੀ ਅਹਿਮੀਅਤ ਨੂੰ ਸਮਝਦੇ ਹਨ ਅਤੇ ਨਗਰ ਕੀਰਤਨ ਦੌਰਾਨ ਹੈਲਮਟ ਤੋਂ ਛੋਟ ਦਿੰਦਿਆਂ ਸਰਕਾਰ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸੇ ਦੌਰਾਨ ਉਨਟਾਰੀਓ ਦੇ ਲੰਡਨ ਵਿਖੇ ਨਗਰ ਕੀਰਤਨ ਵਿਚ ਸ਼ਾਮਲ 78 ਸਾਲ ਦੇ ਜਗਦੇਵ ਸਿੰਘ ਬੱਲ ਨੇ ਦੱਸਿਆ ਕਿ ਸ਼ਹਿਰ ਵਿਚ ਸਿੱਖਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਕੈਨੇਡਾ ਦੇ ਔਟਵਾ ਅਤੇ ਕਿਊਬੈਕ ਸ਼ਹਿਰਾਂ ਤੋਂ ਇਲਾਵਾ ਅਮਰੀਕਾ ਦੇ ਡੈਟਰਾਇਟ ਤੋਂ ਵੀ ਲੋਕ ਇਥੇ ਆ ਕੇ ਵਸ ਰਹੇ ਹਨ। ਦੋ ਸਾਲ ਪਹਿਲਾਂ ਤੱਕ ਲੰਡਨ ਦੇ ਲੋਕਾਂ ਨੂੰ ਨਗਰ ਕੀਰਤਨ ਵਿਚ ਸ਼ਮੂਲੀਅਤ ਵਾਸਤੇ ਗਰੇਟਰ ਟੋਰਾਂਟੋ ਏਰੀਆ ਵੱਲ ਜਾਣਾ ਪੈਂਦਾ ਪਰ ਹੁਣ ਸ਼ਹਿਰ ਵਿਚ ਸਿੱਖ ਪੰਥ ਦੀ ਮਹਾਨ ਰਵਾਇਤ ਆਰੰਭ ਹੋ ਚੁੱਕੀ ਹੈ। ਲੰਡਨ ਦੇ ਵਿਕਟੋਰੀਆ ਪਾਰਕ ਵਿਚ ਨਗਰ ਕੀਰਤਨ ਦੌਰਾਨ ਵੱਡਾ ਇਕੱਠ ਹੋਇਆ।

Next Story
ਤਾਜ਼ਾ ਖਬਰਾਂ
Share it