ਕੈਨੇਡਾ ਦੇ ਰੀਅਲ ਅਸਟੇਟ ਖੇਤਰ ਵਿਚ ਪਰਤੀਆਂ ਰੌਣਕਾਂ
ਟੋਰਾਂਟੋ, 3 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਉਚੀਆਂ ਵਿਆਜ ਦਰਾਂ ਦੇ ਬਾਵਜੂਦ ਟੋਰਾਂਟੋ ਵਿਖੇ ਮਕਾਨਾਂ ਦੀ ਵਿਕਰੀ ਅਤੇ ਕੀਮਤ ਦੋਹਾਂ ਵਿਚ ਵਾਧਾ ਹੋਇਆ ਹੈ। ਬੀਤੇ ਜੁਲਾਈ ਮਹੀਨੇ ਦੌਰਾਨ ਘਰਾਂ ਦੀ ਵਿਕਰੀ 7.8 ਫੀ ਸਦੀ ਵਧੀ ਜਦਕਿ ਕੀਮਤਾਂ ਵਿਚ ਔਸਤਨ 4.2 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਕਿਹਾ ਕਿ ਵਿਕਰੀ […]

ਟੋਰਾਂਟੋ, 3 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਉਚੀਆਂ ਵਿਆਜ ਦਰਾਂ ਦੇ ਬਾਵਜੂਦ ਟੋਰਾਂਟੋ ਵਿਖੇ ਮਕਾਨਾਂ ਦੀ ਵਿਕਰੀ ਅਤੇ ਕੀਮਤ ਦੋਹਾਂ ਵਿਚ ਵਾਧਾ ਹੋਇਆ ਹੈ। ਬੀਤੇ ਜੁਲਾਈ ਮਹੀਨੇ ਦੌਰਾਨ ਘਰਾਂ ਦੀ ਵਿਕਰੀ 7.8 ਫੀ ਸਦੀ ਵਧੀ ਜਦਕਿ ਕੀਮਤਾਂ ਵਿਚ ਔਸਤਨ 4.2 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਕਿਹਾ ਕਿ ਵਿਕਰੀ ਲਈ ਆ ਰਹੇ ਮਕਾਨਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਜੁਲਾਈ ਮਹੀਨੇ ਦੋਰਾਨ 5,250 ਮਕਾਨ ਵਿਕੇ ਅਤੇ ਵਿਕਣ ਲਈ ਆ ਰਹੇ ਮਕਾਨਾਂ ਦੀ ਗਿਣਤੀ ਵਿਚ 11.5 ਫ਼ੀ ਸਦੀ ਵਾਧਾ ਹੋਇਆ। ਇਕ ਮਕਾਨ ਦੀ ਔਸਤ ਕੀਮਤ 11,18,374 ਡਾਲਰ ਦਰਜ ਕੀਤੀ ਗਈਜ ਜਦਕਿ ਬੈਂਚਮਾਰਕ ਕੀਮਤ ਵਿਚ 1.3 ਫ਼ੀ ਸਦੀ ਵਾਧਾ ਹੋਇਆ। ਰੀਅਲ ਅਸਟੇਟ ਖੇਤਰ ਦੀਆਂ ਇਹ ਰੌਣਕਾਂ ਪਿਛਲੇ ਜੁਲਾਈ ਮਹੀਨੇ ਦੇ ਮੁਕਾਬਲੇ ਦੱਸੀ ਜਾ ਰਹੀਆਂ ਹਨ ਪਰ ਜੂਨ ਮਹੀਨੇ ਦੇ ਹਿਸਾਬ ਨਾਲ ਵਿਕਰੀ ਦੇਖੀ ਜਾਵੇ ਤਾਂ ਮਕਾਨਾਂ ਦੀ ਵਿਕਰੀ ਵਿਚ ਕਮੀ ਆਈ ਹੈ ਅਤੇ ਕੀਮਤਾਂ ਵਿਚ ਬਹੁਤਾ ਵਾਧਾ ਨਹੀਂ ਹੋਇਆ।