ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸੁਰੱਖਿਆ ਖਰਚਾ 3 ਕਰੋੜ ਡਾਲਰ ਤੋਂ ਟੱਪਿਆ
ਟੋਰਾਂਟੋ, 28 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਵਾਰ ਦੀ ਸੁਰੱਖਿਆ ਦਾ ਖਰਚਾ ਪਿਛਲੇ ਦੋ ਵਿੱਤੀ ਵਰਿ੍ਹਆਂ ਦੌਰਾਨ ਤੇਜ਼ੀ ਨਾਲ ਵਧਦਾ ਹੋਇਆ ਤਿੰਨ ਕਰੋੜ ਡਾਲਰ ਸਾਲਾਨਾ ਤੋਂ ਟੱਪ ਗਿਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸ਼ੌਨ ਕ੍ਰੈਟੀਅਨ ਅਤੇ ਪੌਲ ਮਾਰਟਿਨ ਦੀ ਸੁਰੱਖਿਆ ’ਤੇ ਇਕ ਕਰੋੜ ਡਾਲਰ ਖਰਚ ਹੁੰਦੇ ਸਨ ਪਰ ਜਸਟਿਨ […]
By : Hamdard Tv Admin
ਟੋਰਾਂਟੋ, 28 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਵਾਰ ਦੀ ਸੁਰੱਖਿਆ ਦਾ ਖਰਚਾ ਪਿਛਲੇ ਦੋ ਵਿੱਤੀ ਵਰਿ੍ਹਆਂ ਦੌਰਾਨ ਤੇਜ਼ੀ ਨਾਲ ਵਧਦਾ ਹੋਇਆ ਤਿੰਨ ਕਰੋੜ ਡਾਲਰ ਸਾਲਾਨਾ ਤੋਂ ਟੱਪ ਗਿਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸ਼ੌਨ ਕ੍ਰੈਟੀਅਨ ਅਤੇ ਪੌਲ ਮਾਰਟਿਨ ਦੀ ਸੁਰੱਖਿਆ ’ਤੇ ਇਕ ਕਰੋੜ ਡਾਲਰ ਖਰਚ ਹੁੰਦੇ ਸਨ ਪਰ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਵਾਰ ਦੀ ਸੁਰੱਖਿਆ ਤਿੰਨ ਕਰੋੜ ਡਾਲਰ ਵਿਚ ਪੈਂਦੀ ਹੈ।
ਪਿਛਲੇ 2 ਸਾਲ ਵਿਚ ਬੇਤਹਾਸ਼ਾ ਵਾਧਾ
ਬੈਂਕ ਆਫ ਕੈਨੇਡਾ ਦੇ ਮਹਿੰਗਾਈ ਕੈਲਕੁਲੇਟਰ ਮੁਤਾਬਕ 2003 ਦੇ ਇਕ ਕਰੋੜ ਡਾਲਰ ਦੀ ਕੀਮਤ ਇਸ ਵੇਲੇ ਇਕ ਕਰੋੜ 60 ਲੱਖ ਡਾਲਰ ਬਣਦੀ ਹੈ। ਸਾਰਜੈਂਟ ਕਿਮ ਚੈਂਬਰਲੈਂਡ ਨੇ ਕਿਹਾ ਕਿ ਸੁਰੱਖਿਆ ਖਰਚਾ ਕਈ ਤੱਥਾਂ ’ਤੇ ਨਿਰਭਰ ਕਰਦਾ ਹੈ ਜਿਸ ਵਿਚ ਘਰੇਲੂ ਅਤੇ ਕੌਮਾਂਤਰੀ ਖਰਤਿਆਂ ਤੋਂ ਇਲਾਵਾ ਸਫਰ ਕਰ ਰਹੇ ਲੋਕਾਂ ਦੀ ਗਿਣਤੀ ਅਤੇ ਸਰਗਰਮੀਆਂ ਦੇ ਪੱਧਰ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ ਹੈ। ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਦਾ ਸੁਰੱਖਿਆ ਖਰਚਾ ਬੇਹੱਦ ਤੇਜ਼ੀ ਨਾਲ ਘਟਿਆ ਪਰ 2021-22 ਵਿਚ 3 ਕਰੋੜ 10 ਲੱਖ ਡਾਲਰ ਤੱਕ ਪੁੱਜ ਗਿਆ।