Begin typing your search above and press return to search.

‘ਕੈਨੇਡਾ ਦੇ ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਮੋੜਨ ਵਾਸਤੇ ਵਾਧੂ ਮੋਹਲਤ ਮਿਲੇ’

ਔਟਵਾ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਅਸਮਾਨ ਛੋਹ ਰਹੀ ਹੈ ਅਤੇ ਇਸ ਦੀ ਮਾਰ ਤੋਂ ਕੋਈ ਨਹੀਂ ਬਚ ਸਕਿਆ ਜਿਸ ਦੇ ਮੱਦੇਨਜ਼ਰ ਕੈਨੇਡਾ ਦੇ ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਮੋੜਨ ਵਾਸਤੇ ਵਾਧੂ ਸਮਾਂ ਮਿਲਣਾ ਚਾਹੀਦਾ ਹੈ। ਇਹ ਅਪੀਲ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਜ਼ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਂਝੇ ਤੌਰ ’ਤੇ ਲਿਖੇ ਪੱਤਰ ਵਿਚ ਕੀਤੀ […]

‘ਕੈਨੇਡਾ ਦੇ ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਮੋੜਨ ਵਾਸਤੇ ਵਾਧੂ ਮੋਹਲਤ ਮਿਲੇ’
X

Hamdard Tv AdminBy : Hamdard Tv Admin

  |  21 Oct 2023 7:32 AM IST

  • whatsapp
  • Telegram

ਔਟਵਾ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਅਸਮਾਨ ਛੋਹ ਰਹੀ ਹੈ ਅਤੇ ਇਸ ਦੀ ਮਾਰ ਤੋਂ ਕੋਈ ਨਹੀਂ ਬਚ ਸਕਿਆ ਜਿਸ ਦੇ ਮੱਦੇਨਜ਼ਰ ਕੈਨੇਡਾ ਦੇ ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਮੋੜਨ ਵਾਸਤੇ ਵਾਧੂ ਸਮਾਂ ਮਿਲਣਾ ਚਾਹੀਦਾ ਹੈ। ਇਹ ਅਪੀਲ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਜ਼ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਂਝੇ ਤੌਰ ’ਤੇ ਲਿਖੇ ਪੱਤਰ ਵਿਚ ਕੀਤੀ ਗਈ ਹੈ। ਉਨਟਾਰੀਓ, ਬੀ.ਸੀ., ਐਲਬਰਟਾ ਅਤੇ ਹੋਰ ਰਾਜਾਂ ਦੇ ਪ੍ਰੀਮੀਅਰਜ਼ ਦਾ ਕਹਿਣਾ ਹੈ ਕਿ ਮਹਾਂਮਾਰੀ ਦੌਰਾਨ ਲਏ 60 ਹਜ਼ਾਰ ਡਾਲਰ ਦੇ ਕਰਜ਼ੇ ਦੀ ਅਦਾਇਗੀ ਵਾਸਤੇ ਤੈਅ 18 ਜਨਵਰੀ 2024 ਦੀ ਸਮਾਂ ਹੱਦ ਨੂੰ ਅੱਗੇ ਲਿਜਾਇਆ ਜਾਵੇ।

ਰਾਜਾਂ ਦੇ ਪ੍ਰੀਮੀਅਰਜ਼ ਨੇ ਜਸਟਿਨ ਟਰੂਡੋ ਨੂੰ ਲਿਖਿਆ ਸਾਂਝਾ ਪੱਤਰ

ਬੀਤੇ ਸਤੰਬਰ ਮਹੀਨੇ ਦੌਰਾਨ ਫੈਡਰਲ ਸਰਕਾਰ ਵੱਲੋਂ ਕਰਜ਼ਾ ਮੋੜਨ ਦੀ ਸਮਾਂ ਵਿਚ ਵਾਧਾ ਤਾਂ ਕੀਤਾ ਗਿਆ ਪਰ ਬੁਨਿਆਦੀ ਤੌਰ ’ਤੇ ਛੋਟੇ ਕਾਰੋਬਾਰੀਆਂ ਨੂੰ ਸਿਰਫ 18 ਦਿਨ ਹੀ ਵੱਧ ਮਿਲ ਸਕੇ। ਇਥੇ ਦਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕੈਨੇਡਾ ਐਮਰਜੰਸੀ ਬਿਜ਼ਨਸ ਅਕਾਊਂਟ ਯੋਜਨਾ ਅਧੀਨ ਛੋਟੇ ਕਾਰੋਬਾਰੀਆਂ ਨੂੰ ਮੁਢਲੇ ਤੌਰ ’ਤੇ 40 ਹਜ਼ਾਰ ਡਾਲਰ ਦੇ ਵਿਆਜ ਮੁਕਤ ਕਰਜ਼ੇ ਦੀ ਪੇਸ਼ਕਸ਼ ਕੀਤੀ ਗਈ ਪਰ ਬਾਅਦ ਵਿਚ ਰਕਮ ਵਧਾ ਕੇ 60 ਹਜ਼ਾਰ ਕਰ ਦਿਤੀ ਗਈ। ਅਪ੍ਰੈਲ 2020 ਤੋਂ ਜੂਨ 2021 ਤੱਕ ਅਰਜ਼ੀਆਂ ਪ੍ਰਵਾਨ ਕਰਦਿਆਂ ਤਕਰੀਬਨ 9 ਲੱਖ ਕਾਰੋਬਾਰੀਆਂ ਨੂੰ 49 ਅਰਬ ਡਾਲਰ ਦੇ ਕਰਜ਼ੇ ਵੰਡੇ ਗਏ।

Next Story
ਤਾਜ਼ਾ ਖਬਰਾਂ
Share it