Begin typing your search above and press return to search.

ਕੈਨੇਡਾ ਦੀ ਸਿਆਸਤ ਵਿਚ ਖੜਕਾ-ਦੜਕਾ ਹੋਣ ਦੇ ਆਸਾਰ

ਹੈਮਿਲਟਨ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੀ ਕੌਮੀ ਕਨਵੈਨਸ਼ਨ ਵਿਚ ਲਿਬਰਲ ਪਾਰਟੀ ਨਾਲੋਂ ਤੋੜ-ਵਿਛੋੜੇ ਦੀ ਉਠੀ ਮੰਗ ਨੇ ਕੈਨੇਡਾ ਦਾ ਸਿਆਸੀ ਮਾਹੌਲ ਭਖਾ ਦਿਤਾ ਹੈ। ਪਾਰਟੀ ਡੈਲੀਗੇਟਾਂ ਨੇ ਮਤਾ ਪਾਸ ਕਰਦਿਆਂ ਜਗਮੀਤ ਸਿੰਘ ਨੂੰ ਸੱਦਾ ਦਿਤਾ ਹੈ ਕਿ ਯੂਨੀਵਰਸਲ ਫਾਰਮਾਕੇਅਰ ਦਾ ਵਾਅਦਾ ਪੂਰਾ ਨਾ ਹੋਣ ਦੀ ਸੂਰਤ ਵਿਚ ਰਾਹ […]

ਕੈਨੇਡਾ ਦੀ ਸਿਆਸਤ ਵਿਚ ਖੜਕਾ-ਦੜਕਾ ਹੋਣ ਦੇ ਆਸਾਰ
X

Hamdard Tv AdminBy : Hamdard Tv Admin

  |  14 Oct 2023 11:11 AM IST

  • whatsapp
  • Telegram


ਹੈਮਿਲਟਨ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੀ ਕੌਮੀ ਕਨਵੈਨਸ਼ਨ ਵਿਚ ਲਿਬਰਲ ਪਾਰਟੀ ਨਾਲੋਂ ਤੋੜ-ਵਿਛੋੜੇ ਦੀ ਉਠੀ ਮੰਗ ਨੇ ਕੈਨੇਡਾ ਦਾ ਸਿਆਸੀ ਮਾਹੌਲ ਭਖਾ ਦਿਤਾ ਹੈ। ਪਾਰਟੀ ਡੈਲੀਗੇਟਾਂ ਨੇ ਮਤਾ ਪਾਸ ਕਰਦਿਆਂ ਜਗਮੀਤ ਸਿੰਘ ਨੂੰ ਸੱਦਾ ਦਿਤਾ ਹੈ ਕਿ ਯੂਨੀਵਰਸਲ ਫਾਰਮਾਕੇਅਰ ਦਾ ਵਾਅਦਾ ਪੂਰਾ ਨਾ ਹੋਣ ਦੀ ਸੂਰਤ ਵਿਚ ਰਾਹ ਵੱਖਰੇ ਕਰ ਲਏ ਜਾਣ।

ਜਗਮੀਤ ਸਿੰਘ ਨੂੰ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਸੱਦਾ

ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਕਿ ਅਜਿਹੀ ਕੋਈ ਵੀ ਨੌਬਤ ਕੈਨੇਡਾ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਪੈਦਾ ਕਰ ਸਕਦੀ ਹੈ। ਦੱਸ ਦੇਈਏ ਕਿ ਲਿਬਰਲ ਪਾਰਟੀ ਵੱਲੋਂ ਪੇਸ਼ ਫਾਰਮਾਕੇਅਰ ਬਿਲ ਦਾ ਪਹਿਲਾ ਖਰੜਾ ਨਿਊ ਡੈਮੋਕ੍ਰੈਟਸ ਰੱਦ ਕਰ ਚੁੱਕੇ ਹਨ ਅਤੇ ਸਾਫ਼ ਸ਼ਬਦਾਂ ਵਿਚ ਆਖ ਦਿਤਾ ਗਿਆ ਹੈ ਕਿ ਇਕਹਿਰੀ ਅਦਾਇਗੀ ਵਾਲਾ ਫਾਰਮਾਕੇਅਰ ਲਿਆਂਦਾ ਜਾਵੇ। ਮਤੇ ਦੀ ਜ਼ੋਰਦਾਰ ਹਮਾਇਤ ਕਰਨ ਵਾਲੇ ਐਨ.ਡੀ.ਪੀ. ਡੈਲੀਗੇਟ ਮਾਈਕ ਬਲੈਸਕੀ ਨੇ ਕਿਹਾ ਕਿ ਫ਼ਾਰਮਾਕੇਅਰ ਬਿਲ ਦਾ ਪਹਿਲਾ ਖਰੜਾ ਸਿੰਗਲ ਪੇਅਰ ਪਬਲਿਕ ਸਿਸਟਮ ਦਾ ਵਾਅਦਾ ਨਹੀਂ ਕਰਦਾ ਜਿਸ ਦੇ ਮੱਦੇਨਜ਼ਰ ਇਸ ਨੂੰ ਰੱਦ ਕਰ ਦਿਤਾ ਗਿਆ। ਪਾਰਟੀ ਦੇ ਸਿਹਤ ਮਾਮਲਿਆਂ ਦੇ ਆਲੋਚਕ ਡੌਲ ਡੇਵੀਜ਼ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਚੁੱਕੇ ਹਾਂ ਅਤੇ ਜੇ ਫਿਰ ਵੀ ਗੱਲ ਨਹੀਂ ਬਣਦੀ ਤਾਂ ਐਨ.ਡੀ.ਪੀ. ਆਗੂ ਨੂੰ ਤੋੜ ਵਿਛੋੜਾ ਕਰਨਾ ਦਾ ਸੱਦਾ ਦਿਤਾ ਜਾ ਚੁੱਕਾ ਹੈ।

ਕੌਮੀ ਕਨਵੈਨਸ਼ਨ ਵਿਚ ਕਈ ਅਹਿਮ ਨੀਤੀਆਂ ’ਤੇ ਵਿਚਾਰਾਂ

ਇਕ ਵਾਰ ਫਿਰ ਐਨ.ਡੀ.ਪੀ. ਅਤੇ ਸੱਤਾਧਾਰੀ ਲਿਬਰਲ ਪਾਰਟੀ ਵਿਚਾਲੇ ਲਕੀਰ ਖਿੱਚੀ ਜਾ ਚੁੱਕੀ ਹੈ ਅਤੇ ਹੁਣ ਨਵੇਂ ਸਿਰੇ ਤੋਂ ਤਿਆਰ ਹੋਣ ਵਾਲਾ ਫਾਰਮਾਕੇਅਰ ਦਾ ਖਰੜਾ ਹੀ ਭਵਿੱਖ ਦੀ ਸਿਆਸਤ ਤੈਅ ਕਰੇਗਾ।

Next Story
ਤਾਜ਼ਾ ਖਬਰਾਂ
Share it