ਕੈਨੇਡਾ ਦੀ ਬਲਜੀਤ ਧਾਲੀਵਾਲ ਉਤੇ ਲੱਗੇ ਗੰਭੀਰ ਦੋਸ਼
ਮਿਸੀਸਾਗਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਜੂਨ ਵਿਚ ਵਾਪਰੇ ਭਿਆਨਕ ਹਾਦਸੇ ਦੀ ਗੁੰਝਲਦਾਰ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 49 ਸਾਲ ਦੀ ਮਹਿਲਾ ਬੱਸ ਡਰਾਈਵਰ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਗਏ ਹਨ। ਮਹਿਲਾ ਡਰਾਈਵਰ ਦੀ ਸ਼ਨਾਖਤ ਬਰੈਂਪਟਨ ਦੀ ਬਲਜੀਤ ਧਾਲੀਵਾਲ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਖਤਰਨਾਕ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ […]
By : Hamdard Tv Admin
ਮਿਸੀਸਾਗਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਜੂਨ ਵਿਚ ਵਾਪਰੇ ਭਿਆਨਕ ਹਾਦਸੇ ਦੀ ਗੁੰਝਲਦਾਰ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 49 ਸਾਲ ਦੀ ਮਹਿਲਾ ਬੱਸ ਡਰਾਈਵਰ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਗਏ ਹਨ। ਮਹਿਲਾ ਡਰਾਈਵਰ ਦੀ ਸ਼ਨਾਖਤ ਬਰੈਂਪਟਨ ਦੀ ਬਲਜੀਤ ਧਾਲੀਵਾਲ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਖਤਰਨਾਕ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਦਾ ਦੋਸ਼ ਲਾਇਆ ਗਿਆ ਹੈ।
ਸੜਕ ਹਾਦਸੇ ਦੌਰਾਨ ਗਈ ਸੀ ਔਰਤ ਦੀ ਜਾਨ
ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਹਾਦਸਾ 8 ਜੂਨ ਨੂੰ ਸਵੇਰੇ ਤਕਰੀਬਨ 9.30 ਵਜੇ ਡੈਰੀ ਰੋਡ ਅਤੇ ਰੈਕਸਵੁੱਡ ਰੋਡ ਦੇ ਇੰਟਰਸੈਕਸ਼ਨ ’ਤੇ ਵਾਪਰਿਆ। ਰਿਪੋਰਟ ਵਿਚ ਇਕ ਡੈਸ਼ਕੈਮ ਵੀਡੀਓ ਵਿਚ ਪ੍ਰਸਾਰਤ ਕੀਤੀ ਗਈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੀਲੇ ਰੰਗ ਦੀ ਮੀਵੇਅ ਬੱਸ ਸੱਜੇ ਪਾਸਿਓਂ ਆਉਂਦੀ ਹੈ ਅਤੇ ਇਕ ਐਸ.ਯੂ.ਵੀ. ਤੇ ਇਕ ਟੈਕਸ ਨੂੰ ਜ਼ੋਰਦਾਰ ਟੱਕਰ ਮਾਰਨ ਮਗਰੋਂ ਅੱਗੇ ਲੰਘ ਜਾਂਦੀ ਹੈ। ਇਸ ਮਗਰੋਂ ਬੱਸ ਅੱਗੇ ਜਾ ਕੇ ਸਾਈਡਵਾਕ ’ਤੇ ਰੁਕ ਜਾਂਦੀ ਹੈ। ਹਾਦਸੇ ਦੌਰਾਨ 50 ਸਾਲਾ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੀ ਬਰੈਂਪਟਨ ਦੀ ਬਲਜੀਤ ਧਾਲੀਵਾਲ ਦੀ ਅਦਾਲਤ ਵਿਚ ਪੇਸ਼ੀ ਨਵੰਬਰ ਵਿਚ ਹੋ ਸਕਦੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਮੇਜਰ ਕੋਲੀਜ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 3710 ’ਤੇ ਸੰਪਰਕ ਕਰੇ।