Begin typing your search above and press return to search.

ਕੈਨੇਡਾ ਦੀ ਪੀ.ਆਰ. ਲਈ ਫੀਸ ਵਿਚ ਵਾਧਾ

ਟੋਰਾਂਟੋ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਪੀ.ਆਰ. ਲਈ ਹੁਣ ਪ੍ਰਵਾਸੀਆਂ ਨੂੰ ਵਾਧੂ ਫੀਸ ਅਦਾ ਕਰਨੀ ਪਵੇਗੀ। ਜੀ ਹਾਂ, ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਆਉਂਦੀ 30 ਅਪ੍ਰੈਲ ਤੋਂ ਫੀਸ ਵਾਧਾ ਲਾਗੂ ਹੋ ਰਿਹਾ ਹੈ ਜਿਸ ਤਹਿਤ ਪ੍ਰਵਾਸੀਆਂ ਨੂੰ ਵੱਖ ਵੱਖ ਸ਼ੇ੍ਰਣੀਆਂ ਅਧੀਨ ਪਰਮਾਨੈਂਟ ਰੈਜ਼ੀਡੈਂਸ ਲਈ 950 ਡਾਲਰ ਤੋਂ 1800 ਡਾਲਰ ਤੱਕ ਫੀਸ ਅਦਾ ਕਰਨੀ […]

ਕੈਨੇਡਾ ਦੀ ਪੀ.ਆਰ. ਲਈ ਫੀਸ ਵਿਚ ਵਾਧਾ
X

Editor EditorBy : Editor Editor

  |  3 April 2024 11:06 AM IST

  • whatsapp
  • Telegram

ਟੋਰਾਂਟੋ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਪੀ.ਆਰ. ਲਈ ਹੁਣ ਪ੍ਰਵਾਸੀਆਂ ਨੂੰ ਵਾਧੂ ਫੀਸ ਅਦਾ ਕਰਨੀ ਪਵੇਗੀ। ਜੀ ਹਾਂ, ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਆਉਂਦੀ 30 ਅਪ੍ਰੈਲ ਤੋਂ ਫੀਸ ਵਾਧਾ ਲਾਗੂ ਹੋ ਰਿਹਾ ਹੈ ਜਿਸ ਤਹਿਤ ਪ੍ਰਵਾਸੀਆਂ ਨੂੰ ਵੱਖ ਵੱਖ ਸ਼ੇ੍ਰਣੀਆਂ ਅਧੀਨ ਪਰਮਾਨੈਂਟ ਰੈਜ਼ੀਡੈਂਸ ਲਈ 950 ਡਾਲਰ ਤੋਂ 1800 ਡਾਲਰ ਤੱਕ ਫੀਸ ਅਦਾ ਕਰਨੀ ਹੋਵੇਗੀ। ਫੈਡਰਲ ਸਕਿਲਡ ਵਰਕਰ, ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ, ਕਿਊਬੈਕ ਸਕਿਲਡ ਵਰਕਰਜ਼ ਅਤੇ ਐਟਲਾਂਟਿਕ ਇੰਮੀਗ੍ਰੇਸ਼ਨ ਕਲਾਸ ਵਰਗੇ ਪ੍ਰੋਗਰਾਮਾਂ ਤਹਿਤ ਮੁੱਖ ਬਿਨੈਕਾਰ ਨੂੰ 950 ਡਾਲਰ ਦੇਣੇ ਹੋਣਗੇ ਜੋ ਮੌਜੂਦਾ ਸਮੇਂ ਵਿਚ 850 ਡਾਲਰ ਅਦਾ ਕਰ ਰਹੇ ਹਨ।

950 ਡਾਲਰ ਤੋਂ 1800 ਡਾਲਰ ਤੱਕ ਅਦਾ ਕਰਨੀ ਹੋਵੇਗੀ ਫੀਸ

ਪਤਨੀ ਅਤੇ ਕਾਮਨ ਲਾਅ ਪਾਰਟਨਰ ਦੀ ਮੌਜੂਦਗੀ ਵਿਚ ਵੀ ਫੀਸ 950 ਡਾਲਰ ਹੀ ਰੱਖੀ ਗਈ ਹੈ। ਇੰਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਨਿਰਭਰ ਬੱਚਿਆਂ ਅਤੇ ਜੀਵਨ ਸਾਥੀਆਂ ਸਣੇ ਕਈ ਖਾਸ ਸ਼੍ਰੇਣੀਆਂ ਨੂੰ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀਸ ਤੋਂ ਛੋਟ ਦਿਤੀ ਗਈ ਹੈ। ਦੱਸ ਦੇਈਏ ਕਿ ਰਾਈਟ ਆਫ਼ ਪਰਮਾਨੈਂਟ ਰੈਜ਼ੀਡੈਂਸ ਫੀਸ ਵੀ 515 ਡਾਲਰ ਤੋਂ ਵਧਾ ਕੇ 575 ਡਾਲਰ ਕੀਤੀ ਜਾ ਰਹੀ ਹੈ। 22 ਸਾਲ ਤੋਂ ਘੱਟ ਉਮਰ ਦੇ ਸਪੌਂਸਰਡ ਬੱਚਿਆਂ ਦੇ ਮਾਮਲੇ ਵਿਚ ਵੀ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀਸ ਨਹੀਂ ਲਈ ਜਾਵੇਗੀ ਪਰ ਅਜਿਹੇ ਬੱਚਿਆਂ ਦਾ ਕੋਈ ਜੀਵਨ ਸਾਥੀ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਮਨੁੱਖਤਾ ਦੇ ਆਧਾਰ ’ਤੇ ਜਾਂ ਤਰਸ ਦੇ ਆਧਾਰ ’ਤੇ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਹਾਸਲ ਕਰਨ ਵਾਲਿਆਂ ਦੇ ਮਾਮਲੇ ਵਿਚ ਮੁੱਖ ਬਿਨੈਕਾਰ ਨੂੰ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀਸ ਤੋਂ ਰਾਹਤ ਦਿਤੀ ਗਈ ਹੈ। ਬਿਜ਼ਨਸ ਸ਼੍ਰੇਣੀ ਤਹਿਤ ਪੀ.ਆਰ. ਦੀ ਅਰਜ਼ੀ ਦਾਖਲ ਕਰਨ ਵਾਲਿਆਂ 1,810 ਡਾਲਰ ਦੇਣੇ ਹੋਣਗੇ ਜੋ ਮੌਜੂਦਾ ਸਮੇਂ ਵਿਚ 1,625 ਡਾਲਰ ਵਸੂਲ ਕੀਤੇ ਜਾ ਰਹੇ ਹਨ।

30 ਅਪ੍ਰੈਲ ਤੋਂ ਲਾਗੂ ਹੋਣਗੀਆਂ ਵਧੀਆਂ ਫੀਸਾਂ

ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਅਧੀਨ ਪੀ.ਆਰ. ਫੀਸ 570 ਡਾਲਰ ਤੋਂ ਵਧਾ ਕੇ 635 ਡਾਲਰ ਕਰ ਦਿਤੀ ਗਈ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਰਮਿਟ ਹੋਲਡਰ ਸ਼੍ਰੇਣੀ ਅਧੀਨ ਪਰਮਾਨੈਂਟ ਰੈਜ਼ੀਡੈਂਸ ਦੀ ਅਰਜ਼ੀ ਦਾਖਲ ਕਰਨ ਵਾਲੇ ਆਪਣੇ ਪਰਵਾਰਕ ਮੈਂਬਰਾਂ ਨੂੰ ਅਰਜ਼ੀ ਦਾ ਹਿੱਸਾ ਨਹੀਂ ਬਣਾ ਸਕਦੇ। ਅਜਿਹੇ ਮਾਮਲਿਆਂ ਵਿਚ ਪੀ.ਆਰ. ਵਾਸਤੇ ਵੱਖਰੇ ਤੌਰ ’ਤੇ ਅਰਜ਼ੀ ਦਾਖਲ ਕਰਨੀ ਹੋਵੇਗੀ। ਪੀ.ਆਰ. ਫੀਸ ਵਿਚ ਵਾਧਾ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਕੈਨੇਡਾ ਆ ਰਹੇ ਕੌਮਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ 2017 ਵਿਚ ਕੈਨੇਡੀਅਨ ਆਬਾਦੀ ਦਾ ਸਿਰਫ 2 ਫੀ ਸਦੀ ਹਿੱਸਾ ਆਰਜ਼ੀ ਪ੍ਰਵਾਸੀਆਂ ਨਾਲ ਸਬੰਧਤ ਸੀ ਪਰ ਹੁਣ ਇਹ ਗਿਣਤੀ 7.5 ਫੀ ਸਦੀ ਹੋ ਚੁੱਕੀ ਹੈ।

Next Story
ਤਾਜ਼ਾ ਖਬਰਾਂ
Share it