ਕੈਨੇਡਾ ਦੀਆਂ ਨਾਮਵਰ ਕੰਪਨੀਆਂ ਚੋਂ ਇਕ ਹੋਮ ਲਾਈਫ ਸਿਲਵਰ ਸਿਟੀ ਨੇ ਸਲਾਨਾ ਫੰਕਸ਼ਨ ਕਰਵਾਇਆ
ਬਰੈਂਪਟਨ 11 ਦਸੰਬਰ (ਹਮਦਰਦ ਬਿਊਰੋ):-ਰੀਅਲ ਅਸਟੇਟ ਦੀਆਂ ਨਾਮਵਰ ਕੰਪਨੀਆਂ ਚੋਂ ਮੰਨੀ ਪ੍ਰਮੰਨੀ ਹੋਮ ਲਾਈਫ ਸਿਲਵਰ ਸਿਟੀ ਰੀਐਲਟੀ ਇੰਕ ਬਰੈਂਪਟਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 9 ਦਸੰਬਰ 2023 ਸ਼ਨਿੱਚਰਵਾਰ ਨੂੰ ਸਲਾਨਾ ਕ੍ਰਿਸਮਿਸ ਪਾਰਟੀ ਤੇ ਐਵਾਰਡ ਨਾਈਟ 2023 ਮਨਾਈ ਗਈ। ਚਾਂਦਨੀ ਬੈਂਕੁਟ ਹਾਲ ਵਿਖੇ ਹੋਏ ਇਸ ਭਰਵੇਂ ਸਮਾਗਮ ਵਿਚ ਇਕ ਹਜ਼ਾਰ ਤੋਂ ਵੀ ਵੱਧ ਆਏ […]
By : Hamdard Tv Admin
ਬਰੈਂਪਟਨ 11 ਦਸੰਬਰ (ਹਮਦਰਦ ਬਿਊਰੋ):-ਰੀਅਲ ਅਸਟੇਟ ਦੀਆਂ ਨਾਮਵਰ ਕੰਪਨੀਆਂ ਚੋਂ ਮੰਨੀ ਪ੍ਰਮੰਨੀ ਹੋਮ ਲਾਈਫ ਸਿਲਵਰ ਸਿਟੀ ਰੀਐਲਟੀ ਇੰਕ ਬਰੈਂਪਟਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 9 ਦਸੰਬਰ 2023 ਸ਼ਨਿੱਚਰਵਾਰ ਨੂੰ ਸਲਾਨਾ ਕ੍ਰਿਸਮਿਸ ਪਾਰਟੀ ਤੇ ਐਵਾਰਡ ਨਾਈਟ 2023 ਮਨਾਈ ਗਈ। ਚਾਂਦਨੀ ਬੈਂਕੁਟ ਹਾਲ ਵਿਖੇ ਹੋਏ ਇਸ ਭਰਵੇਂ ਸਮਾਗਮ ਵਿਚ ਇਕ ਹਜ਼ਾਰ ਤੋਂ ਵੀ ਵੱਧ ਆਏ ਮਹਿਮਾਨਾਂ ਦਾ ਕਂੰਪਨੀ ਦੇ ਮਾਲਕ ਅਜੀਤ ਸਿੰਘ ਗਰਚਾ ਤੇ ਬਲਜੀਤ ਸਿੰਘ ਗਰਚਾ ਨੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਤੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਵਧਾਈ ਦਿੱਤੀ। ਉਨ੍ਹਾਂ ਨੇ ਕੰਪਨੀ ਵਲੋਂ ਕੀਤੀ ਤਰੱਕੀ ਤੇ ਖੁਸ਼ੀ ਪ੍ਰਗਟ ਕੀਤੀ। ਉਨਟਾਰੀਓ ਸੂਬੇ ਦੇ ਸੰਸਦੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ ਗਰਚਾ ਭਰਾਵਾਂ ਦੀ ਰੱਜ ਕੇ ਸ਼ਲਾਘਾ ਕੀਤੀ।
ਸਮਾਗਮ ਵਿਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਬਰੈਂਪਟਨ ਨੌਰਥ ਤੋਂ ਐਮ.ਪੀ ਪੀ ਅਮਰਜੋਤ ਸੰਧੂ ਨੇ ਹੋਮ ਲਾਈਫ ਸਿਲਵਰ ਸਿਟੀ ਦੇ ਸਾਰੇ ਸਟਾਫ ਨੂੰ ਵਧਾਈ ਦਿੱਤੀ। ਪੰਜਾਬੀ ਮੀਡੀਏ ਦੀ ਮਹਾਨ ਸ਼ਖਸ਼ੀਅਤ, ਸਮਾਜ ਸੇਵਕ ਤੇ ਰੀਐਲਟਰ ਜਗਦੀਸ਼ ਸਿੰਘ ਗਰੇਵਾਲ ਨੇ ਬਹੁਤ ਹੀ ਵਧੀਆ ਸ਼ਬਦਾਂ ਵਿਚ ਆਪਣੀ ਖੁਸ਼ੀ ਬਿਆਨ ਕੀਤੀ। ਹੋਮ ਲਾਈਫ ਸਿਲਵਰ ਸਿਟੀ ਰੀਐਲਟੀ ਨਾਲ ਲੱਗਭਗ 800 ਤੋਂ ਵੀ ਵਧੇਰੇ ਏਜੰਟਾਂ ਦੀ ਟੀਮ ਹੈ। ਕੰਪਨੀ ਨਾਲ ਮੁੱਢ ਤੋਂ ਹੀ ਜੁੜੇ ਹਰਪ ਗਰੇਵਾਲ ਨੇ ਕੰਪਨੀ ਦੇ ਕੀਤੇ ਕੰਮ ਕਾਜ ਬਾਰੇ ਚਾਨਣਾ ਪਾਇਆ। ਭਾਈਚਾਰੇ ਵਿਚ ਜਾਣੇ ਪਹਿਚਾਣੇ ਜੋਤਵਿੰਦਰ ਸਿੰਘ ਸੋਢੀ ਤੇ ਰੀਐਲਟਰ ਨੇ ਕੰਪਨੀ ਨਾਲ ਕੰਮ ਕਰਦੇ ਹੋਏ ਆਪਣੇ ਤਜ਼ਰਬੇ ਸਾਂਝੇ ਕੀਤੇ।ਪੰਜਾਬੀ ਮੀਡੀਏ ਦੇ ਨਾਮਵਰ ਆਗੂ ਕੁਲਵਿੰਦਰ ਛੀਂਨਾ ਜੋ ਕਿ ਰੀਅਲ ਐਸਟੇਟ ਵੀ ਚੰਗਾ ਨਾਮਣਾ ਖੱਟ ਰਹੇ ਹਨ, ਨੇ ਗਰਚਾ ਭਰਾਵਾਂ ਤੇ ਸਮੂਹ ਟੀਮ ਨੂੰ ਇਸ ਮੌਕੇ ਤੇ ਵਧਾਈ ਦਿੱਤੀ। ਇਸ ਮੌਕੇ ਕੰਪਨੀ ਨਾਲ ਕੰਮ ਕਰ ਰਹੇ ਰੀਐਲਟਰਾਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ।
ਗਰਚਾ ਭਰਾਵਾਂ ਵਲੋਂ ਆਏ ਮਹਿਮਾਨਾਂ ਲਈ ਵਧੀਆ ਲਜ਼ੀਜ਼ ਖਾਣਿਆਂ ਦਾ ਪ੍ਰਬੰਧ ਕੀਤਾ ਗਿਆ। ਬਰੈਂਪਟਨ ਈਸਟ ਤੇ ਸੰਸਦੀ ਸਕੱਤਰ ਮਨਿੰਦਰ ਸਿੱਧੂ ਨੇ ਇਸ ਮੌਕੇ ਤੇ ਪਹੁੰਚ ਕੇ ਗਰਚਾ ਭਰਾਵਾਂ ਨੂੰ ਵਧਾਈ ਦਿੱਤੀ ਤੇ ਸਟੇਜ਼ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸੰਗਾਰਿਆਂ ਹੋਇਆ ਸੀ। ਸਕਿਊਰਿਟੀ ਦੇ ਬਹੁਤ ਹੀ ਵਧੀਆ ਪ੍ਰਬੰਧ ਸਨ।ਚਾਂਦਨੀ ਬੈਂਕੁੇਟ ਹਾਲ ਦੇ ਲਜ਼ੀਜ਼ ਖਾਣਿਆਂ ਦੀ ਰੱਜ ਕੇ ਪ੍ਰਸੰਸਾਂ ਕੀਤੀ। ਕੰਪਨੀ ਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਕੁਲ ਮਿਲਾ ਕੇ ਇਹ ਸਮਾਗਮ ਚੋਟੀ ਦਾ ਸਮਾਗਮ ਹੋ ਨਿਬੜਿਆ।