ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ 14 ਭਾਰਤੀ ਕਾਬੂ
ਨਿਊ ਯਾਰਕ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : 14 ਭਾਰਤੀ ਨਾਗਰਿਕਾਂ ਨੂੰ ਜੀਪ ਵਿਚ ਤੁੰਨ ਕੇ ਕੈਨੇਡਾ ਤੋਂ ਅਮਰੀਕਾ ਲਿਜਾ ਰਹੇ ਅਭਿਸ਼ੇਕ ਭੰਡਾਰੀ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਸਰਹੱਦੀ ਇਲਾਕੇ ਵਿਚ ਬਾਰਡਰ ਏਜੰਟਾਂ ਨੇ ਕੱਚੇ ਰਾਹ ਤੋਂ ਲੰਘ ਰਹੀ ਇਕ ਜੀਪ ਨੂੰ ਰੋਕਿਆ ਤਾਂ ਇਸ ਵਿਚ ਹੱਦ ਤੋਂ ਜ਼ਿਆਦਾ ਮੁਸਾਫਰ ਸਵਾਰ ਸਨ […]
By : Editor (BS)
ਨਿਊ ਯਾਰਕ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : 14 ਭਾਰਤੀ ਨਾਗਰਿਕਾਂ ਨੂੰ ਜੀਪ ਵਿਚ ਤੁੰਨ ਕੇ ਕੈਨੇਡਾ ਤੋਂ ਅਮਰੀਕਾ ਲਿਜਾ ਰਹੇ ਅਭਿਸ਼ੇਕ ਭੰਡਾਰੀ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਸਰਹੱਦੀ ਇਲਾਕੇ ਵਿਚ ਬਾਰਡਰ ਏਜੰਟਾਂ ਨੇ ਕੱਚੇ ਰਾਹ ਤੋਂ ਲੰਘ ਰਹੀ ਇਕ ਜੀਪ ਨੂੰ ਰੋਕਿਆ ਤਾਂ ਇਸ ਵਿਚ ਹੱਦ ਤੋਂ ਜ਼ਿਆਦਾ ਮੁਸਾਫਰ ਸਵਾਰ ਸਨ ਅਤੇ ਉਨ੍ਹਾਂ ਨੂੰ ਸਮਝਣ ਵਿਚ ਦੇਰ ਨਾਲ ਲੱਗੀ ਕਿ ਇਹ ਕੌਣ ਹੋ ਸਕਦੇ ਹਨ। ਪੁੱਛ-ਪੜਤਾਲ ਦੌਰਾਨ ਜੀਪ ਚਲਾ ਰਿਹਾ ਅਭਿਸ਼ੇਕ ਭੰਡਾਰੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ ਜਿਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਸਪੁਰਦ ਕਰ ਦਿਤਾ ਗਿਆ। ਪਿਛਲੇ ਤਿੰਨ ਸਾਲ ਵਿਚ ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ ਇਕੋ ਵੇਲੇ ਕਾਬੂ ਕੀਤੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਟੋਲੀ ਹੈ। ਨਿਊ ਯਾਰਕ ਦੇ ਉਤਰੀ ਜ਼ਿਲ੍ਹੇ ਦੀ ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ 20 ਜੁਲਾਈ ਨੂੰ ਵੱਡੇ ਤੜਕੇ ਬਾਰਡਰ ਏਜੰਟਾਂ ਨੂੰ ਇਕ ਜੀਪ ਨਜ਼ਰ ਆਈ ਜੋ ਕੱਚੇ ਰਾਹ ਤੋਂ ਲੰਘ ਰਹੀ ਸੀ।