ਕੈਨੇਡਾ ’ਚ 6 ਲੱਖ ਡਾਲਰ ਦੀ ਠੱਗੀ, ਭਾਰਤੀ ਗ੍ਰਿਫ਼ਤਾਰ
ਬਰੈਂਪਟਨ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 6 ਲੱਖ ਡਾਲਰ ਦੇ ਮੌਰਗੇਜ ਫਰੌਡ ਦੇ ਮਾਮਲੇ ਵਿਚ ਇਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜੇ ਦੀ ਭਾਲ ਪੁਲਿਸ ਕਰ ਰਹੀ ਹੈ। ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀ ਦੀ ਪਛਾਣ ਬਰੈਂਪਟਨ ਦੇ ਸਤਿਆ ਕੁਮਾਰ ਤ੍ਰਿਵੇਦੀ ਵਜੋਂ ਕੀਤੀ ਗਈ ਹੈ। ਦੂਜੇ ਪਾਸੇ ਯਾਰਕ ਰੀਜਨ ਦੇ ਨਿਊ […]
By : Hamdard Tv Admin
ਬਰੈਂਪਟਨ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 6 ਲੱਖ ਡਾਲਰ ਦੇ ਮੌਰਗੇਜ ਫਰੌਡ ਦੇ ਮਾਮਲੇ ਵਿਚ ਇਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜੇ ਦੀ ਭਾਲ ਪੁਲਿਸ ਕਰ ਰਹੀ ਹੈ। ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀ ਦੀ ਪਛਾਣ ਬਰੈਂਪਟਨ ਦੇ ਸਤਿਆ ਕੁਮਾਰ ਤ੍ਰਿਵੇਦੀ ਵਜੋਂ ਕੀਤੀ ਗਈ ਹੈ। ਦੂਜੇ ਪਾਸੇ ਯਾਰਕ ਰੀਜਨ ਦੇ ਨਿਊ ਮਾਰਕਿਟ ਸ਼ਹਿਰ ਵਿਚ ਮੈਡੀਕਲ ਸਹੂਲਤਾਂ ਵਾਲੀ ਇਮਾਰਤ ਨੇੜਿਉਂ ਔਰਤ ਦੀ ਲਾਸ਼ ਬਰਾਮਦ ਹੋਣ ਮਗਰੋਂ ਸਨਸਨੀ ਫੈਲ ਗਈ।
ਮੌਰਗੇਜ ਫਰੌਡ ਦੇ ਮਾਮਲੇ ’ਚ ਇਕ ਹੋਰ ਸ਼ੱਕੀ ਭਾਲ ਕਰ ਰਹੀ ਪੁਲਿਸ
6 ਲੱਖ ਡਾਲਰ ਦੀ ਠੱਗੀ ਬਾਰੇ ਜਾਣਕਾਰੀ ਦਿੰਦਿਆਂ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 2021 ਵਿਚ ਪ੍ਰਾਈਵੇਟ ਫਾਇਨਾਂਸ ਕੰਪਨੀ ਡਰੀਮਜ਼ ਹੋਲਡਿੰਗਜ਼ ਲਿਮ. ਨਾਲ ਇਕ ਮੌਰਗੇਜ ਏਜੰਟ ਨੇ ਸੰਪਰਕ ਕੀਤਾ ਅਤੇ ਬੈਰੀ ਦੇ ਇਕ ਗੈਸ ਸਟੇਸ਼ਨ ਵਾਸਤੇ ਦੂਜੇ ਮੌਰਗੇਜ ਦੀ ਮੰਗ ਕੀਤੀ। 6 ਲੱਖ ਡਾਲਰ ਦਾ ਕਰਜ਼ਾ ਪ੍ਰਵਾਨ ਹੋ ਗਿਆ ਪਰ ਕਿਸ਼ਤਾਂ ਵਾਪਸ ਕਰਨ ਵੇਲੇ ਕੋਈ ਵੀ ਨਜ਼ਰ ਨਾ ਆਇਆ। ਜਦੋਂ ਕਰਜ਼ਾ ਦੇਣ ਵਾਲਿਆਂ ਨੇ ਡੂੰਘਾਈ ਨਾਲ ਤਹਿਕੀਕਾਤ ਕੀਤੀ ਤਾਂ ਪਤਾ ਲੱਗਾ ਕਿ ਮੌਰਗੇਜ ਵਾਸਤੇ ਉਪਲਬਧ ਸਾਰੀ ਜਾਣਕਾਰੀ ਜਾਅਲੀ ਸੀ। ਪੀੜਤ ਵੱਲੋਂ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਤਾਂ ਜਾਂਚਕਰਤਾਵਾਂ ਨੇ ਦੂਜੇ ਸ਼ੱਕੀ ਦੀ ਪਛਾਣ 53 ਸਾਲ ਦੇ ਸਟੀਫਨ ਸਪੈਂਸਰ ਵੋਂ ਕੀਤੀ। ਦੂਜੇ ਪਾਸੇ ਪੰਜ ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦਾ ਦੋਸ਼ ਲਾਉਂਦਿਆਂ 39 ਸਾਲ ਦੇ ਸਤਿਆ ਕੁਮਾਰ ਤ੍ਰਿਵੇਦੀ ਨੂੰ 4 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ