Begin typing your search above and press return to search.

ਕੈਨੇਡਾ ’ਚ 59 ਭਾਰਤੀਆਂ ’ਤੇ ਲੱਗੇ 1000 ਕਾਰਾਂ ਚੋਰੀ ਕਰਨ ਦੇ ਦੋਸ਼

ਟੋਰਾਂਟੋ, 26 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਦੀਆਂ ਜੜਾਂ ’ਤੇ ਵਾਰ ਕਰਦਿਆਂ ਟੋਰਾਂਟੋ ਪੁਲਿਸ ਨੇ 228 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚੋਂ ਘੱਟੋ ਘੱਟ 59 ਭਾਰਤੀ ਹਨ। ‘ਪ੍ਰੌਜੈਕਟ ਸਟਾਲੀਅਨ’ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫ਼ਤਾਰ ਭਾਰਤੀਆਂ ਵਿਚ ਨਿਰਮਲ ਢਿੱਲੋਂ, ਸੁਖਵਿੰਦਰ ਗਿੱਲ, ਜਗਜੀਤ ਭਿੰਡਰ, ਇਕਬਾਲ ਹੇਅਰ, ਪ੍ਰਦੀਪ ਗਰੇਵਾਲ, ਜਿਤੇਨ ਪਟੇਲ, ਵਰਿੰਦਰ ਕੈਲਾ, ਰਮਨਪ੍ਰੀਤ ਸਿੰਘ, […]

ਕੈਨੇਡਾ ’ਚ 59 ਭਾਰਤੀਆਂ ’ਤੇ ਲੱਗੇ 1000 ਕਾਰਾਂ ਚੋਰੀ ਕਰਨ ਦੇ ਦੋਸ਼
X

Hamdard Tv AdminBy : Hamdard Tv Admin

  |  26 Oct 2023 1:20 AM GMT

  • whatsapp
  • Telegram

ਟੋਰਾਂਟੋ, 26 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਦੀਆਂ ਜੜਾਂ ’ਤੇ ਵਾਰ ਕਰਦਿਆਂ ਟੋਰਾਂਟੋ ਪੁਲਿਸ ਨੇ 228 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚੋਂ ਘੱਟੋ ਘੱਟ 59 ਭਾਰਤੀ ਹਨ। ‘ਪ੍ਰੌਜੈਕਟ ਸਟਾਲੀਅਨ’ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫ਼ਤਾਰ ਭਾਰਤੀਆਂ ਵਿਚ ਨਿਰਮਲ ਢਿੱਲੋਂ, ਸੁਖਵਿੰਦਰ ਗਿੱਲ, ਜਗਜੀਤ ਭਿੰਡਰ, ਇਕਬਾਲ ਹੇਅਰ, ਪ੍ਰਦੀਪ ਗਰੇਵਾਲ, ਜਿਤੇਨ ਪਟੇਲ, ਵਰਿੰਦਰ ਕੈਲਾ, ਰਮਨਪ੍ਰੀਤ ਸਿੰਘ, ਸੁੱਚਾ ਚੌਹਾਨ, ਗਗਨਦੀਪ ਸਿੰਘ, ਸੰਦੀਪ ਤੱਖੜ, ਸਤਵਿੰਦਰ ਗਰੇਵਾਲ, ਪ੍ਰਿੰਸਦੀਪ ਸਿੰਘ, ਅੰਮ੍ਰਿਤ ਕਲੇਰ ਅਤੇ ਅਜੇ ਕੁਮਾਰ ਦੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।

ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਦੌਰਾਨ 228 ਗ੍ਰਿਫ਼ਤਾਰੀਆਂ

ਇਸ ਤੋਂ ਇਲਾਵਾ ਟੋਰਾਂਟੋ ਪੁਲਿਸ ਵੱਲੋਂ ਖੇਮਨਾਥ ਸਿੰਘ, ਸਟੀਵਨ ਸਿੰਘ, ਅਮਰ ਬੇਕੜੀ, ਇਨਕਲਾਬ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਗਿੱਲ, ਮਨਦੀਪ ਸਿੰਘ ਤੂਰ, ਦਿਲਪ੍ਰੀਤ ਸਿੰਘ, ਤ੍ਰਿਦੇਵ ਵਰਮਾ, ਜੋਗਾ ਸਿੰਘ, ਦਿਲਪ੍ਰੀਤ ਸੈਣੀ, ਗੌਰਵਦੀਪ ਸਿੰਘ, ਜਸਦੀਪ ਜੰਡਾ, ਹਰਸ਼ਦੀਪ ਸਿੰਘ, ਰਵੀ ਸਿੰਘ, ਦਿਲਜੋਤ ਢਿੱਲੋਂ, ਸੁਨੀਲ ਮਸੌਣ, ਸੁਖਵਿੰਦਰ ਸਿੰਘ, ਆਲਮਬੀਰ ਸਿੰਘ, ਜਸਰਾਜ ਬਰਾੜ, ਮਹਿਕਾਸ਼ ਸੋਹਲ, ਅਮਨਜੋਤ ਸੰਧੂ, ਜਸਦੀਪ ਸਿੰਘ, ਗੁਰਿੰਦਰਜੀਤ ਸਿੰਘ, ਜਗਰੂਪ ਸਿੰਘ, ਗੁਰਸਿਮਰਪ੍ਰੀਤ ਸਿੰਘ, ਚਮਨਪ੍ਰੀਤ ਸਿੰਘ, ਨਰਿੰਦਰ ਲਾਡੀ ਸਿੰਘ, ਜਗਦੀਸ਼ ਪੰਧੇਰ, ਸੁਨੀਤ ਕਪਿਲਾ, ਤੇਜਿੰਦਰ ਸਿੰਘ, ਰਣਜੀਤ ਸਿੰਘ, ਕਮਲਜੀਤ ਸੰਧੂ, ਅੰਮ੍ਰਿਤਪਾਲ ਖਟੜਾ, ਮਨਪ੍ਰੀਤ ਕੌਰ, ਕੁਲਦੀਪ ਭੰਗੂ, ਸਾਗਰ ਪੁਰੀ, ਪਾਰੁਲ ਵਰਮਾ, ਮਨਿੰਦਰਜੀਤ ਮੱਲ੍ਹੀ, ਲਵਪ੍ਰੀਤ ਸਿੰਘ, ਹਰਜਿੰਦਰ ਸੰਧੂ, ਭਵਜਿੰਦਰ ਢਿੱਲੋਂ, ਮਨਜਿੰਦਰਪਾਲ ਸਿੰਘ ਅਤੇ ਜਸਕਰਨ ਸੋਢੀ ਵਿਰੁੱਧ ਵੀ ਦੋਸ਼ ਆਇਦ ਕੀਤੇ ਗਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਨਾਲ ਸਬੰਧਤ ਜ਼ਿਆਦਾਤਰ ਸ਼ੱਕੀਆਂ ਦਾ ਕੋਈ ਪੱਕਾ ਪਤਾ-ਟਿਕਾਣਾ ਪੁਲਿਸ ਨੂੰ ਨਹੀਂ ਮਿਲਿਆ।

Next Story
ਤਾਜ਼ਾ ਖਬਰਾਂ
Share it