ਕੈਨੇਡਾ ’ਚ 27 ਮਹੀਨੇ ਦੇ ਹੇਠਲੇ ਪੱਧਰ ’ਤੇ ਆਈ ਮਹਿੰਗਾਈ
ਪਰ ਗਰੌਸਰੀ ਕੀਮਤਾਂ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਔਟਵਾ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦੇ ਅੰਕੜੇ ਆਮ ਲੋਕਾਂ ਦੇ ਪੱਲੇ ਨਹੀਂ ਪੈ ਰਹੇ ਜਿਨ੍ਹਾਂ ਨੂੰ ਗਰੌਸਰੀ ’ਤੇ ਪਹਿਲਾਂ ਦੇ ਮੁਕਾਬਲੇ ਵੱਧ ਰਕਮ ਖਰਚਣੀ ਪੈ ਰਹੀ ਹੈ। ਜੂਨ ਮਹੀਨੇ ਦੇ ਅੰਕੜਿਆਂ ਮੁਤਾਬਕ ਮਹਿੰਗਾਈ ਦਰ 27 ਮਹੀਨੇ ਦੇ ਹੇਠਲੇ ਪੱਧਰ ’ਤੇ ਆ ਚੁੱਕੀ […]
By : Editor (BS)
ਪਰ ਗਰੌਸਰੀ ਕੀਮਤਾਂ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ
ਔਟਵਾ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦੇ ਅੰਕੜੇ ਆਮ ਲੋਕਾਂ ਦੇ ਪੱਲੇ ਨਹੀਂ ਪੈ ਰਹੇ ਜਿਨ੍ਹਾਂ ਨੂੰ ਗਰੌਸਰੀ ’ਤੇ ਪਹਿਲਾਂ ਦੇ ਮੁਕਾਬਲੇ ਵੱਧ ਰਕਮ ਖਰਚਣੀ ਪੈ ਰਹੀ ਹੈ। ਜੂਨ ਮਹੀਨੇ ਦੇ ਅੰਕੜਿਆਂ ਮੁਤਾਬਕ ਮਹਿੰਗਾਈ ਦਰ 27 ਮਹੀਨੇ ਦੇ ਹੇਠਲੇ ਪੱਧਰ ’ਤੇ ਆ ਚੁੱਕੀ ਹੈ ਪਰ ਗਰੌਸਰੀ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 9 ਫੀ ਸਦੀ ਵਧ ਗਈਆਂ। ਉਧਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਮਹਿੰਗਾਈ ਦਰ 2.8 ਫ਼ੀ ਸਦੀ ’ਤੇ ਆਉਣ ਨਾਲ ਕੈਨੇਡਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਿਰੁੱਧ ਸੰਘਰਸ ਹਾਲੇ ਖਤਮ ਨਹੀਂ ਹੋਇਆ ਕਿਉਂਕਿ ਜੂਨ ਮਹੀਨੇ ਦੇ ਅੰਕੜੇ ਗੈਸੋਲੀਨ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਆਈ ਕਮੀ ਦਾ ਨਤੀਜਾ ਹਨ। ਖੁਰਾਕੀ ਵਸਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜੂਨ ਦੌਰਾਨ ਮੁਲਕ ਦੇ ਲੋਕਾਂ ਨੇ ਇਨ੍ਹਾਂ ਵਾਸਤੇ ਮਈ ਤੋਂ ਵੀ ਵੱਧ ਕੀਮਤਾਂ ਅਦਾ ਕੀਤੀਆਂ।