ਕੈਨੇਡਾ ’ਚ ਰੈਸਟੋਰੈਂਟ ਕਾਮਿਆਂ ਲਈ ਆਇਆ ਨਵਾਂ ਕਾਨੂੰਨ
ਟੋਰਾਂਟੋ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਵੇਂ ਮੁਲਾਜ਼ਮਾਂ ਤੋਂ ਬਗੈਰ ਤਨਖਾਹ ਕੰਮ ਕਰਵਾਉਣ ਵਾਲੇ ਰੈਸਟੋਰੈਂਟਸ ਦੀ ਹੁਣ ਖੈਰ ਨਹੀਂ। ਜੀ ਹਾਂ, ਉਨਟਾਰੀਓ ਸਰਕਾਰ ਵੱਲੋਂ ਪ੍ਰਾਹੁਣਚਾਰੀ ਖੇਤਰ ਦੇ ਮੁਲਾਜ਼ਮਾਂ ਵਾਸਤੇ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਜਿਸ ਤਹਿਤ ‘ਪਹਿਲਾਂ ਕੰਮ ਕਰ ਕੇ ਦਿਖਾ’ ਵਾਲੀ ਨੀਤੀ ਨਹੀਂ ਚੱਲੇਗੀ ਅਤੇ ਗਾਹਕ ਦੇ ਬਿਲ ਅਦਾ ਕੀਤੇ ਬਗੈਰ ਫਰਾਰ ਹੋਣ ਦੀ […]
By : Editor Editor
ਟੋਰਾਂਟੋ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਵੇਂ ਮੁਲਾਜ਼ਮਾਂ ਤੋਂ ਬਗੈਰ ਤਨਖਾਹ ਕੰਮ ਕਰਵਾਉਣ ਵਾਲੇ ਰੈਸਟੋਰੈਂਟਸ ਦੀ ਹੁਣ ਖੈਰ ਨਹੀਂ। ਜੀ ਹਾਂ, ਉਨਟਾਰੀਓ ਸਰਕਾਰ ਵੱਲੋਂ ਪ੍ਰਾਹੁਣਚਾਰੀ ਖੇਤਰ ਦੇ ਮੁਲਾਜ਼ਮਾਂ ਵਾਸਤੇ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਜਿਸ ਤਹਿਤ ‘ਪਹਿਲਾਂ ਕੰਮ ਕਰ ਕੇ ਦਿਖਾ’ ਵਾਲੀ ਨੀਤੀ ਨਹੀਂ ਚੱਲੇਗੀ ਅਤੇ ਗਾਹਕ ਦੇ ਬਿਲ ਅਦਾ ਕੀਤੇ ਬਗੈਰ ਫਰਾਰ ਹੋਣ ਦੀ ਸੂਰਤ ਵਿਚ ਮੁਲਾਜ਼ਮ ਦੀ ਤਨਖਾਹ ਨਹੀਂ ਕੱਟੀ ਜਾ ਸਕੇਗੀ। ਰੈਸਟੋਰੈਂਟਸ ਕੈਨੇਡਾ ਵੱਲੋਂ ਨਵੇਂ ਕਾਨੂੰਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ।
ਉਨਟਾਰੀਓ ਸਰਕਾਰ ਵੱਲੋਂ ਮਿਹਨਤ ਦਾ ਪੂਰਾ ਮੁੱਲ ਦਿਵਾਉਣ ਦਾ ਵਾਅਦਾ
ਕਿਰਤ ਮੰਤਰੀ ਡੇਵਿਡ ਪੈਚਿਨੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ। ਸੂਬਾ ਸਰਕਾਰ ਚਾਹੁੰਦੀ ਹੈ ਕਿ ਰੈਸਟੋਰੈਂਟ ਵਿਚ ਪੂਰਾ ਦਿਨ ਕੰਮ ਕਰਨ ਮਗਰੋਂ ਕੋਈ ਮੁਲਾਜ਼ਮ ਖਾਲੀ ਹੱਥ ਘਰ ਨਾ ਜਾਵੇ। ਭਾਵੇਂ ਇੰਟਰਵਿਊ ਦੌਰਾਨ ਟਰਾਇਲ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਹੈ ਪਰ ਰੈਸਟੋਰੈਂਟ ਮਾਲਕਾਂ ਨੂੰ ਇਹ ਆਦਤ ਸੁਧਾਰ ਲੈਣੀ ਚਾਹੀਦੀ ਹੈ। ਉਧਰ ਰੈਸਟੋਰੈਂਟਸ ਕੈਨੇਡਾ ਦੇ ਕਾਰਜਕਾਰੀ ਮੀਤ ਪ੍ਰਧਾਨ ਰਿਚਰਡ ਅਲੈਗਜ਼ੈਂਡਰ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਸਭ ਸਾਡੇ ਰੈਸਟੋਰੈਂਟਾਂ ਵਿਚ ਹੁੰਦਾ ਆ ਰਿਹਾ ਹੈ ਪਰ ਚੰਗੀ ਗੱਲ ਹੈ ਕਿ ਹੁਣ ਇਸ ਖਤਮ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸੇ ਦੌਰਾਨ ਸਟ੍ਰੈਟਫੋਰਡ ਵਿਖੇ ਰੈਸਟੋਰੈਂਟ ਚਲਾ ਰਹੀ ਜੈਜ਼ੀ ਵੋਟਰੀ ਨੇ ਕਿਹਾ ਕਿ ਉਹ ਸਰਕਾਰ ਦੇ ਉਪਰਾਲੇ ਦਾ ਸਵਾਗਤ ਕਰਦੀ ਹੈ ਪਰ ਚੰਗਾ ਹੁੰਦਾ ਜੇ ਤਨਖਾਹ ਸਮੇਤ ਛੁੱਟੀ ਉਤੇ ਜ਼ੋਰ ਦਿਤਾ ਜਾਂਦਾ।