ਕੈਨੇਡਾ ’ਚ ਮਹਿੰਗਾਈ ਵਧੀ, ਵਿਆਜ ਦਰਾਂ ’ਚ ਕਟੌਤੀ ਨਹੀਂ ਹੋਵੇਗੀ ਪ੍ਰਭਾਵਤ
ਟੋਰਾਂਟੋ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ ਮਾਮੂਲੀ ਤੌਰ ’ਤੇ ਵਧ ਗਈ ਪਰ ਇਸ ਨਾਲ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਘਟਾਉਣ ਦੀ ਯੋਜਨਾ ਪ੍ਰਭਾਵਤ ਨਹੀਂ ਹੋਵੇਗੀ। ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਹੈ ਕਿ ਮਹਿੰਗਾਈ ਦਰ ਦਾ ਕੰਟਰੋਲ ਵਿਚ ਰਹਿਣਾ ਦਰਸਾਉਂਦਾ ਹੈ ਕਿ ਮੁਲਕ ਦਾ ਅਰਥਚਾਰਾ ਮਜ਼ਬੂਤੀ […]
By : Editor Editor
ਟੋਰਾਂਟੋ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ ਮਾਮੂਲੀ ਤੌਰ ’ਤੇ ਵਧ ਗਈ ਪਰ ਇਸ ਨਾਲ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਘਟਾਉਣ ਦੀ ਯੋਜਨਾ ਪ੍ਰਭਾਵਤ ਨਹੀਂ ਹੋਵੇਗੀ। ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਹੈ ਕਿ ਮਹਿੰਗਾਈ ਦਰ ਦਾ ਕੰਟਰੋਲ ਵਿਚ ਰਹਿਣਾ ਦਰਸਾਉਂਦਾ ਹੈ ਕਿ ਮੁਲਕ ਦਾ ਅਰਥਚਾਰਾ ਮਜ਼ਬੂਤੀ ਵੱਲ ਵਧ ਰਿਹਾ ਹੈ। ਫਰਵਰੀ ਵਿਚ ਮਹਿੰਗਾਈ ਦਰ 2.8 ਫੀ ਸਦੀ ਦਰਜ ਕੀਤੀ ਗਈ ਜੋ ਮਾਰਚ ਵਿਚ ਵਧ ਕੇ 2.9 ਫੀ ਸਦੀ ਹੋ ਗਈ। ਤੇਲ ਕੀਮਤਾਂ ਵਿਚ ਮਾਰਚ ਦੌਰਾਨ 4.5 ਫੀ ਸਦੀ ਵਾਧਾ ਹੋਇਆ ਜਿਸ ਦੇ ਸਿੱਟੇ ਵਜੋਂ ਮਹਿੰਗਾਈ ਦਰ ਵੀ ਉਪਰ ਵੱਲ ਗਈ।
ਗਰੌਸਰੀ ਕੀਮਤਾਂ ਵਿਚ ਵਾਧੇ ਨੂੰ ਪਈ ਠੱਲ੍ਹ
ਫਰਵਰੀ ਦੌਰਾਨ ਤੇਲ ਕੀਮਤਾਂ ਵਿਚ ਸਿਰਫ 0.8 ਫੀ ਸਦੀ ਵਾਧਾ ਹੋਇਆ ਸੀ। ਮਕਾਨ ਕਿਰਾਇਆਂ ਵਿਚ 8.5 ਫੀ ਸਦੀ ਵਾਧਾ ਦਰਜ ਕੀਤਾ ਗਿਆ ਜਦਕਿ ਗੁਜ਼ਾਰਾ ਕਰਨ ਵਾਸਤੇ ਦੋ ਹੋਰ ਜ਼ਰੂਰੀ ਚੀਜ਼ਾਂ ਕੱਪੜੇ ਅਤੇ ਜੁੱਤੇ ਸਸਤੇ ਹੋਏ। ਸਭ ਤੋਂ ਅਹਿਗ ਗਰੌਸਰੀ ਵਸਤਾਂ ਪਿਛਲੇ ਸਾਲ ਦੇ ਮੁਕਾਬਲੇ ਭਾਵੇਂ 1.9 ਫੀ ਸਦੀ ਮਹਿੰਗੀਆਂ ਹੋਈਆਂ ਪਰ ਫਰਵਰੀ ਮਹੀਨੇ ਦੇ ਮੁਕਾਬਲੇ ਕੀਮਤਾਂ ਵਿਚ 2.4 ਫੀ ਸਦੀ ਕਮੀ ਦਰਜ ਕੀਤੀ ਗਈ। ਬੈਂਕ ਆਫ ਮੌਂਟਰੀਅਲ ਦੇ ਚੀਫ ਇਕੌਨੋਮਿਸਟ ਡਗਲਸ ਪੋਰਟਰ ਨੇ ਕਿਹਾ ਕਿ ਬਿਨਾਂ ਸ਼ੱਕ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਹੇਠਾਂ ਵੱਲ ਜਾ ਰਹੇ ਹਨ ਅਤੇ ਕੀਮਤਾਂ ’ਤੇ ਇਕ ਸਾਲ ਪਹਿਲਾਂ ਵਰਗਾ ਦਬਾਅ ਮਹਿਸੂਸ ਨਹੀਂ ਹੋ ਰਿਹਾ।
ਕੱਪੜੇ ਅਤੇ ਜੁੱਤੇ ਹੋਏ ਸਸਤ
ਮਾਰਚ ਮਹੀਨੇ ਦੌਰਾਨ ਰੈਸਟੋਰੈਂਟਸ ਵਿਚ ਖਾਣੇ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ 5.1 ਫੀ ਸਦੀ ਵਧਿਆ ਪਰ ਜਨਵਰੀ ਅਤੇ ਫਰਵਰੀ ਦੇ ਮੁਕਾਬਲੇ ਕੀਮਤਾਂ ਵਿਚ ਕੋਈ ਹਿਲਜੁਲ ਨਹੀਂ ਹੋਈ।