ਕੈਨੇਡਾ ’ਚ ਭਿਆਨਕ ਹਾਦਸੇ, 2 ਪੰਜਾਬੀ ਨੌਜਵਾਨਾਂ ਦੀ ਮੌਤ
ਵੈਨਕੂਵਰ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵੱਖ ਵੱਖ ਸੜਕ ਹਾਦਸਿਆਂ ਦੌਰਾਨ 2 ਪੰਜਾਬੀ ਪਰਵਾਰਾਂ ਦੇ ਦੀਵੇ ਬੁਝ ਗਏ। ਇਕ ਹਾਦਸਾ ਬੀ.ਸੀ. ਦੇ ਵੈਨਕੂਵਰ ਨੇੜੇ ਵਾਪਰਿਆ ਜਿਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਕੋਟ ਮਿੱਤ ਨਾਲ ਸਬੰਧਤ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਦੂਜਾ ਉਨਟਾਰੀਓ ਦੇ ਗੁਐਲਫ ਇਲਾਕੇ ਵਿਚ ਵਾਪਰਿਆ ਜਿਥੇ 21 ਸਾਲ ਦਾ ਪੰਜਾਬੀ ਨੌਜਵਾਨ […]
By : Hamdard Tv Admin
ਵੈਨਕੂਵਰ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵੱਖ ਵੱਖ ਸੜਕ ਹਾਦਸਿਆਂ ਦੌਰਾਨ 2 ਪੰਜਾਬੀ ਪਰਵਾਰਾਂ ਦੇ ਦੀਵੇ ਬੁਝ ਗਏ। ਇਕ ਹਾਦਸਾ ਬੀ.ਸੀ. ਦੇ ਵੈਨਕੂਵਰ ਨੇੜੇ ਵਾਪਰਿਆ ਜਿਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਕੋਟ ਮਿੱਤ ਨਾਲ ਸਬੰਧਤ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਦੂਜਾ ਉਨਟਾਰੀਓ ਦੇ ਗੁਐਲਫ ਇਲਾਕੇ ਵਿਚ ਵਾਪਰਿਆ ਜਿਥੇ 21 ਸਾਲ ਦਾ ਪੰਜਾਬੀ ਨੌਜਵਾਨ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।
ਪਰਵਾਰ ਦੀ ਗੁਜ਼ਾਰਿਸ਼ ਕਾਰਨ ਗੁਐਲਫ ਵਿਖੇ ਜਾਨ ਗਵਾਉਣ ਵਾਲੇ ਪੰਜਾਬੀ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਰਹੀ ਹੈ। ਲਵਪ੍ਰੀਤ ਸਿੰਘ ਦੇ ਮਾਪਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਕਲ ਰਾਤ ਹੀ ਇਸ ਅਣਹੋਣੀ ਬਾਰੇ ਪਤਾ ਲੱਗਾ ਜਦਕਿ ਉਨ੍ਹਾਂ ਦਾ ਪੁੱਤ ਪੰਜ-ਛੇ ਦਿਨ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਸੀ।
ਪੀੜਤ ਪਰਵਾਰ ਨੂੰ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਲਵਪ੍ਰੀਤ ਸਿੰਘ ਦੇ ਦੋਸਤਾਂ ਵੱਲੋਂ ਬਣਾਏ ਗੋਫੰਡਮੀ ਪੇਜ ਵਿਚ ਲਿਖਿਆ ਗਿਆ ਹੈ ਕਿ ਸੜਕ ਪਾਰ ਕਰਦਿਆਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿਤੀ। ਲਵਪ੍ਰੀਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਕਈ ਦਿਨ ਜ਼ਿੰਦਗੀ ਅਤੇ ਮੌਤ ਦਰਮਿਆਨ ਸੰਘਰਸ਼ ਵਿਚ ਉਹ ਹਾਰ ਗਿਆ।