ਕੈਨੇਡਾ ’ਚ ਭਾਰਤੀ ਪਰਵਾਰ ਦੇ 3 ਜੀਆਂ ਦੀ ਮੌਤ ਦੇ ਮਾਮਲੇ ਵਿਚ ਘਿਰਿਆ ਗਗਨਦੀਪ ਸਿੰਘ
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ਵਿਚ 21 ਸਾਲ ਦਾ ਗਗਨਦੀਪ ਸਿੰਘ ਘਿਰਦਾ ਨਜ਼ਰ ਆ ਰਿਹਾ ਹੈ। ਹਾਦਸੇ ਦੌਰਾਨ ਭਾਰਤੀ ਪਰਵਾਰ ਨਾਲ ਸਬੰਧਤ ਤਿੰਨ ਮਹੀਨੇ ਦੇ ਇਕ ਬੱਚੇ ਸਣੇ ਤਿੰਨ ਜਣਿਆਂ ਦੀ ਜਾਨ ਗਈ ਜਿਨ੍ਹਾਂ ਦੀ ਸ਼ਨਾਖਤ ਆਦਿਤਯਾ ਵੀਵਾਨ, ਮਣੀਵੰਨਨ ਸ੍ਰੀਨਿਵਾਸਪਿਲੇ […]
By : Editor Editor
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ਵਿਚ 21 ਸਾਲ ਦਾ ਗਗਨਦੀਪ ਸਿੰਘ ਘਿਰਦਾ ਨਜ਼ਰ ਆ ਰਿਹਾ ਹੈ। ਹਾਦਸੇ ਦੌਰਾਨ ਭਾਰਤੀ ਪਰਵਾਰ ਨਾਲ ਸਬੰਧਤ ਤਿੰਨ ਮਹੀਨੇ ਦੇ ਇਕ ਬੱਚੇ ਸਣੇ ਤਿੰਨ ਜਣਿਆਂ ਦੀ ਜਾਨ ਗਈ ਜਿਨ੍ਹਾਂ ਦੀ ਸ਼ਨਾਖਤ ਆਦਿਤਯਾ ਵੀਵਾਨ, ਮਣੀਵੰਨਨ ਸ੍ਰੀਨਿਵਾਸਪਿਲੇ ਅਤੇ ਮਹਾਂਲਕਸ਼ੀ ਅਨੰਤਕ੍ਰਿਸ਼ਨਨ ਵਜੋਂ ਕੀਤੀ ਗਈ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਗਗਨਦੀਪ ਸਿੰਘ ਦੇ ਡਰਾਈਵਿੰਗ ਕਰਨ ’ਤੇ ਪਾਬੰਦੀ ਲੱਗੀ ਹੋਈ ਸੀ ਅਤੇ ਹਾਦਸੇ ਵਾਲੇ ਦਿਨ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ। ਪੁਲਿਸ ਵੱਲੋਂ ਪਿੱਛਾ ਕਰਦਿਆਂ ਹੀ ਟੋਰਾਂਟੋ ਦੇ ਪੂਰਬ ਵੱਲ ਹਾਈਵੇਅ 401 ’ਤੇ ਹਾਦਸਾ ਵਾਪਰ ਗਿਆ। ਬਚਾਅ ਪੱਖ ਦੇ ਵਕੀਲ ਜੌਹਨ ਕ੍ਰਿਸਟੀ ਨੇ ਤਸਦੀਕ ਕਰ ਦਿਤੀ ਕਿ ਵੈਨ ਗਗਨਦੀਪ ਸਿੰਘ ਹੀ ਚਲਾ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬੀਤੀ 28 ਫਰਵਰੀ ਨੂੰ ਗਗਨਦੀਪ ਸਿੰਘ ਵਿਰੁੱਧ ਵਿਟਬੀ ਤੋਂ ਇਕ ਗੱਡੀ ਚੋਰੀ ਕਰਨ ਦੇ ਦੋਸ਼ ਲੱਗੇ ਜਿਸ ਮਗਰੋਂ ਅਦਾਲਤ ਨੇ ਜ਼ਮਾਨਤ ਸ਼ਰਤਾਂ ਵਿਚ ਡਰਾਈਵਿੰਗ ਨਾ ਕਰਨ ਦੀ ਹਦਾਇਤ ਦਿਤੀ।
ਪੁਲਿਸ ਵੱਲੋਂ ਕਾਰਗੋ ਵੈਨ ਦਾ ਪਿੱਛਾ ਕਰਦਿਆਂ ਵਾਪਰਿਆ ਸੀ ਹਾਦਸਾ
ਇਕ ਹੋਰ ਅਦਾਲਤੀ ਦਸਤਾਵੇਜ਼ ਮੁਤਾਬਕ ਗਗਨਦੀਪ ਸਿੰਘ ਵਿਰੁੱਧ ਬਰÇਲੰਗਟਨ ਅਤੇ ਓਕਵਿਲ ਦੇ ਸ਼ਰਾਬ ਦੇ ਠੇਕਿਆਂ ਤੋਂ ਚੋਰੀ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ। ਓਕਵਿਲ ਦੀ ਘਟਨਾ ਦੌਰਾਨ ਗਗਨਦੀਪ ਸਿੰਘ ਨੇ ਕਥਿਤ ਤੌਰ ’ਤੇ ਹਿੰਸਾ ਵੀ ਕੀਤੀ। ਉਧਰ ਜੌਹਨ ਕ੍ਰਿਸਟੀ ਨੇ ਕਿਹਾ ਕਿ ਜੇ ਕਿਸੇ ਸ਼ਖਸ ਨੂੰ ਸ਼ਰਾਬ ਚੋਰੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਸਿਰਫ ਇਕ ਦਿਨ ਤੋਂ ਇਕ ਹਫਤੇ ਦੀ ਜੇਲ ਹੋ ਸਕਦੀ ਹੈ। ਮਾਮੂਲੀ ਅਪਰਾਧ ਵਾਸਤੇ ਕਿਸੇ ਨੂੰ ਜੇਲ ਵਿਚ ਨਹੀਂ ਰੱਖਿਆ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਸੜਕ ਹਾਦਸੇ ਵਾਲੇ ਦਿਨ ਪੁਲਿਸ ਇਕ ਵੈਨ ਦਾ ਪਿੱਛਾ ਕਰ ਰਹੀ ਸੀ ਅਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ। ਵੈਨ ਸੜਕ ’ਤੇ ਗਲਤ ਪਾਸੇ ਜਾ ਰਹੀ ਸੀ ਅਤੇ ਕੁਝ ਦੂਰ ਜਾ ਕੇ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਨਾਲ ਟਕਰਾਅ ਗਈ। ਹਾਦਸੇ ਦੌਰਾਨ ਗੋਕੁਲਨਾਥ ਮਣੀਵੰਨਨ ਅਤੇ ਅਸ਼ਵਿਤਾ ਜਵਾਹਰ ਜ਼ਖਮੀ ਹੋਏ ਜੋ ਆਪਣੇ ਬੱਚੇ ਅਤੇ ਭਾਰਤ ਤੋਂ ਆਏ ਮਾਪਿਆਂ ਨਾਲ ਨਿਸਨ ਸੈਂਟਰਾ ਵਿਚ ਜਾ ਰਹੇ ਸਨ। ਪਰਵਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਹ ਆਪਣਾ ਦੁਖ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਦਾ ਬੱਚਾ ਇਸ ਦੁਨੀਆਂ ਵਿਚ ਨਹੀਂ ਰਿਹਾ ਅਤੇ ਮਾਤਾ ਪਿਤਾ ਵੀ ਚਲੇ ਗਏ। ਇਸ ਖਲਾਅ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਸ਼ਬਦਾਂ ਰਾਹੀਂ ਦੁੱਖ ਬਿਆਨ ਕਰਨਾ ਸੰਭਵ ਨਹੀਂ। ਛੇ ਗੱਡੀਆਂ ਦੀ ਟੱਕਰ ਅਤੇ ਚਾਰ ਜਣਿਆਂ ਦੀ ਮੌਤ ਨਾਲ ਸਬੰਧਤ ਮਾਮਲੇ ਦੀ ਸਪੈਸ਼ਨ ਇਨਵੈਸਟੀਗੇਸ਼ਨਜ਼ ਯੂਨਿਟ ਵੱਲੋਂ ਪੜਤਾਲ ਕੀਤੀ ਗਈ ਕਿਉਂਕਿ ਵੈਨ ਦਾ ਪਿੱਛਾ ਪੁਲਿਸ ਕਰ ਰਹੀ ਸੀ।