Begin typing your search above and press return to search.
ਕੈਨੇਡਾ ’ਚ ਭਾਰਤੀ ਪਰਵਾਰ ਦੀ ਟ੍ਰਾਂਸਪੋਰਟ ਕੰਪਨੀ ਮੁੜ ਵਿਵਾਦਾਂ ਵਿਚ
ਵੈਨਕੂਵਰ, 3 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਦੋ ਸਾਲ ਵਿਚ ਛੇ ਓਵਰਪਾਸ ਭੰਨਣ ਦੇ ਮਾਮਲੇ ਵਿਚ ਘਿਰੀ ਬੀ.ਸੀ. ਦੀ ਚੌਹਾਨ ਟ੍ਰਾਂਸਪੋਰਟ ਮੁੜ ਵਿਵਾਦਾਂ ਵਿਚ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਦੇ ਵਰਤੋਂਕਾਰ ਠੋਸ ਸਬੂਤਾਂ ਦੇ ਆਧਾਰ ’ਤੇ ਦੋਸ਼ ਲਾ ਰਹੇ ਹਨ ਕਿ ਸੂਬਾ ਸਰਕਾਰ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਚੌਹਾਨ ਗਰੁੱਪ ਆਫ਼ ਕੰਪਨੀਜ਼ ਦੇ […]
By : Editor Editor
ਵੈਨਕੂਵਰ, 3 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਦੋ ਸਾਲ ਵਿਚ ਛੇ ਓਵਰਪਾਸ ਭੰਨਣ ਦੇ ਮਾਮਲੇ ਵਿਚ ਘਿਰੀ ਬੀ.ਸੀ. ਦੀ ਚੌਹਾਨ ਟ੍ਰਾਂਸਪੋਰਟ ਮੁੜ ਵਿਵਾਦਾਂ ਵਿਚ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਦੇ ਵਰਤੋਂਕਾਰ ਠੋਸ ਸਬੂਤਾਂ ਦੇ ਆਧਾਰ ’ਤੇ ਦੋਸ਼ ਲਾ ਰਹੇ ਹਨ ਕਿ ਸੂਬਾ ਸਰਕਾਰ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਚੌਹਾਨ ਗਰੁੱਪ ਆਫ਼ ਕੰਪਨੀਜ਼ ਦੇ ਟਰੱਕ ਸੜਕਾਂ ’ਤੇ ਦੌੜ ਰਹੇ ਹਨ। ਦੂਜੇ ਪਾਸੇ ਚੌਹਾਨ ਗਰੁੱਪ ਆਫ ਕੰਪਨੀਜ਼ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ। ਦੋਸ਼ ਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਚੌਹਾਨ ਗਰੁੱਪ ਆਫ ਕੰਪਨੀਜ਼ ਵੱਲੋਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਪਾਬੰਦੀ ਤੋਂ ਬਚਣ ਲਈ ਐਲਬਰਟਾ ਤੋਂ ਟਰੱਕ ਲਿਆਂਦੇ ਜਾ ਰਹੇ ਹਨ ਪਰ ਕੰਪਨੀ ਦੀ ਡਾਇਰੈਕਟਰ ਕਾਰਲੀ ਹੰਟਰ ਨੇ ਕਿਹਾ ਕਿ ਇਹ ਟਰੱਕ ਇਕ ਵੱਖਰੀ ਕੰਪਨੀ ਦੀ ਮਾਲਕੀ ਵਾਲੀ ਹਨ ਜੋ ਇਕ ਰਿਸ਼ਤੇਦਾਰ ਚਲਾ ਰਿਹਾ ਹੈ।
ਚੌਹਾਨ ਗਰੁੱਪ ਆਫ ਕੰਪਨੀਜ਼ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਕਾਰਲੀ ਹੰਟਰ ਨੇ ਦਾਅਵਾ ਕੀਤਾ ਕਿ ਚੌਹਾਨ ਫਰੇਟ ਫੌਰਵਰਡਰਜ਼ ਦੇ 65 ਤੋਂ ਵੱਧ ਟਰੱਕ ਬਿਲਕੁਲ ਚਲਾਏ ਨਹੀਂ ਜਾ ਰਹੇ ਕਿਉਂਕਿ ਬੀ.ਸੀ. ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਪੜਤਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀ ’ਤੇ ਕਈ ਪਰਵਾਰਾਂ ਦੀ ਜ਼ਿੰਦਗੀ ਨਿਰਭਰ ਹੈ ਜਿਨ੍ਹਾਂ ਵਿਚ ਡਰਾਈਵਰ ਵੀ ਸ਼ਾਮਲ ਹਨ ਅਤੇ ਲੋਅਰ ਮੇਨਲੈਂਡ ਦੇ ਕਈ ਪਰਵਾਰਾਂ ਵਿਚ ਕਮਾਉਣ ਵਾਲਾ ਇਕੋ ਸ਼ਖਸ ਹੈ। ਉਧਰ ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਤਸਦੀਕ ਕਰ ਦਿਤੀ ਕਿ ਐਲਬਰਟਾ ਵਿਚ ਚੌਹਾਨ ਨਾਂ ਹੇਠ ਇਕ ਵੱਖਰੀ ਕੰਪਨੀ ਚਲਦੀ ਹੈ। ਮੰਤਰਾਲੇ ਨੇ ਕਿਹਾ ਕਿ ਆਮ ਤੌਰ ’ਤੇ ਇਕ ਸੂਬੇ ਨਾਲ ਸਬੰਧਤ ਟਰੱਕ ਜਦੋਂ ਦੂਜੇ ਸੂਬੇ ਵਿਚ ਜਾਂਦੇ ਹਨ ਤਾਂ ਉਨ੍ਹਾਂ ਦੀ ਵਾਜਬ ਬੀਮਾ ਹੋਣਾ ਲਾਜ਼ਮੀ ਹੈ। ਫਿਰ ਵੀ ਐਲਬਰਟਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਬੀ.ਸੀ. ਵਿਚ ਚੌਹਾਨ ਫਰੇਟ ਫੌਰਵਰਡਰਜ਼ ਦੀ ਮੁਅੱਤਲੀ ਬਾਰੇ ਜਾਣਦੇ ਹਨ।
Next Story