Begin typing your search above and press return to search.

ਕੈਨੇਡਾ ’ਚ ਪੰਜਾਬੀ ਬਜ਼ੁਰਗਾਂ ਨੂੰ ਠੱਗਾਂ ਤੋਂ ਕੀਤਾ ਸੁਚੇਤ

ਵੈਨਕੂਵਰ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਬਜ਼ੁਰਗਾਂ ਨਾਲ ਠੱਗੀਆਂ ਰੋਕਣ ਦੇ ਮਕਸਦ ਤਹਿਤ ਵੈਨਕੂਵਰ ਪੁਲਿਸ ਵੱਲੋਂ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। 200 ਤੋਂ ਵੱਧ ਬਜ਼ੁਰਗਾਂ ਦੀ ਸ਼ਮੂਲੀਅਤ ਵਾਲੇ ਸਮਾਗਮ ਦੌਰਾਨ ਵੈਨਕੂਵਰ ਪੁਲਿਸ ਦੇ ਅਫਸਰਾਂ ਨੇ ਵਿਸਤਾਰ ਨਾਲ ਦੱਸਿਆ ਕਿ ਠੱਗਾਂ ਦੀਆਂ ਚਾਲਾਂ ਕਿਵੇਂ ਨਾਕਾਮ ਕੀਤੀਆਂ ਜਾ ਸਕਦੀਆਂ ਹਨ। […]

ਕੈਨੇਡਾ ’ਚ ਪੰਜਾਬੀ ਬਜ਼ੁਰਗਾਂ ਨੂੰ ਠੱਗਾਂ ਤੋਂ ਕੀਤਾ ਸੁਚੇਤ
X

Editor EditorBy : Editor Editor

  |  10 April 2024 7:29 AM IST

  • whatsapp
  • Telegram

ਵੈਨਕੂਵਰ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਬਜ਼ੁਰਗਾਂ ਨਾਲ ਠੱਗੀਆਂ ਰੋਕਣ ਦੇ ਮਕਸਦ ਤਹਿਤ ਵੈਨਕੂਵਰ ਪੁਲਿਸ ਵੱਲੋਂ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। 200 ਤੋਂ ਵੱਧ ਬਜ਼ੁਰਗਾਂ ਦੀ ਸ਼ਮੂਲੀਅਤ ਵਾਲੇ ਸਮਾਗਮ ਦੌਰਾਨ ਵੈਨਕੂਵਰ ਪੁਲਿਸ ਦੇ ਅਫਸਰਾਂ ਨੇ ਵਿਸਤਾਰ ਨਾਲ ਦੱਸਿਆ ਕਿ ਠੱਗਾਂ ਦੀਆਂ ਚਾਲਾਂ ਕਿਵੇਂ ਨਾਕਾਮ ਕੀਤੀਆਂ ਜਾ ਸਕਦੀਆਂ ਹਨ। ਸੈਮੀਨਾਰ ਦੌਰਾਨ ਇਹ ਵੀ ਦੱਸਿਆ ਗਿਆ ਕਿ ਸ਼ੱਕੀ ਸਰਗਰਮੀਆਂ ਨਜ਼ਰ ਆਉਣ ’ਤੇ ਇਨ੍ਹਾਂ ਬਾਰੇ ਤੁਰਤ ਪੁਲਿਸ ਨੂੰ ਇਤਲਾਹ ਦਿਤੀ ਜਾਵੇ।

ਵੈਨਕੂਵਰ ਪੁਲਿਸ ਨੇ ਗੁਰਦਵਾਰਾ ਸਾਹਿਬ ਵਿਚ ਲਾਇਆ ਸੈਮੀਨਾਰ

ਦੂਜੇ ਪਾਸੇ ਜਾਗਰੂਕਤਾ ਹਾਸਲ ਕਰਨ ਪੁੱਜੇ ਬਜ਼ੁਰਗਾਂ ਨੇ ਪੁਲਿਸ ਤੋਂ ਮਿਲੀ ਜਾਣਕਾਰੀ ਨੂੰ ਫਾਇਦੇਮੰਦ ਅਤੇ ਅਸਲ ਹਾਲਾਤ ਦੇ ਬਿਲਕੁਲ ਨੇੜੇ ਦੱਸਿਆ। ਪੁਲਿਸ ਵੱਲੋਂ ਸੱਚੀਆਂ ਮਿਸਾਲਾਂ ਪੇਸ਼ ਕਰਦਿਆਂ ਬਜ਼ੁਰਗਾਂ ਨੂੰ ਅਹਿਸਾਸ ਕਰਵਾਇਆ ਗਿਆ ਕਿ ਉਹ ਵੀ ਕਿਸੇ ਨਾ ਕਿਸੇ ਵੇਲੇ ਠੱਗੀ ਦਾ ਸ਼ਿਕਾਰ ਬਣ ਸਕਦੇ ਹਨ ਜਿਸ ਤੋਂ ਬਚਣ ਵਾਸਤੇ ਜਾਗਰੂਕਤਾ ਲਾਜ਼ਮੀ ਹੈ। ਸੈਮੀਨਾਰ ਦੌਰਾਨ ਹੀ ਇਕ ਬਜ਼ੁਰਗ ਨੂੰ ਠੱਗਾਂ ਦੀ ਕਾਲ ਆ ਗਈ ਅਤੇ ਉਨ੍ਹਾਂ ਨੇ ਵੈਨਕੂਵਰ ਪੁਲਿਸ ਦੇ ਅਫਸਰਾਂ ਨੂੰ ਦੱਸਿਆ।

ਆਰਥਿਕ ਨੁਕਸਾਨ ਤੋਂ ਬਚਣ ਦੇ ਢੰਗ-ਤਰੀਕੇ ਦੱਸੇ

ਬਜ਼ੁਰਗਾਂ ਨੇ ਦੱਸਿਆ ਕਿ ਨਕਲੀ ਗਹਿਣੇ ਵੇਚਣ ਦੇ ਯਤਨ ਤਹਿਤ ਠੱਗ ਕਈ ਵਾਰ ਉਨ੍ਹਾਂ ਨਾਲ ਸੰਪਰਕ ਕਰਨ ਦਾ ਯਤਨ ਕਰਦੇ ਹਨ। ਇਹ ਯਤਨ ਧਾਰਮਿਕ ਸਥਾਨਾਂ ਦੇ ਬਾਹਰ ਵੀ ਕੀਤੇ ਜਾਂਦੇ ਹਨ। ਇਸ ਬਾਰੇ ਸਾਰਜੈਂਟ ਰੀਟਾ ਰਾਜ ਨੇ ਕਿਹਾ ਕਿ ਧਿਆਨ ਭਟਕਾ ਕੇ ਸਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ ਅਤੇ ਜਨਤਕ ਥਾਵਾਂ ’ਤੇ ਕਿਸੇ ਨੂੰ ਦੇਖ ਕੇ ਉਸ ਦੇ ਮਕਸਦ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਹੈ। ਠੱਗਾਂ ਜਾਂ ਚੋਰਾਂ ਦੀਆਂ ਚਾਲਾਂ ਤੋਂ ਬਚਣ ਲਈ ਪੁਲਿਸ ਅਫਸਰਾਂ ਵੱਲੋਂ ਬਜ਼ੁਰਗਾਂ ਨੂੰ ਕਈ ਢੰਗ ਤਰੀਕੇ ਸਮਝਾਏ ਗਏ ਪਰ ਸਭ ਤੋਂ ਪਹਿਲਾਂ ਸੁਚੇਤ ਰਹਿਣ ’ਤੇ ਜ਼ੋਰ ਦਿਤਾ। ਸਾਰਜੈਂਟ ਰੀਟਾ ਰਾਜ ਨੇ ਕਿਹਾ ਕਿ ਕੀਮਤੀ ਚੀਜ਼ਾਂ ਚੋਰੀ ਕਰਨ ਦੇ ਮਕਸਦ ਨਾਲ ਕਿਸੇ ਦੇ ਨੇੜੇ ਜਾਣ ਵਾਲੇ ਸ਼ੱਕੀਆਂ ਦਾ ਵਤੀਰਾ ਬਿਲਕੁਲ ਵੱਖਰਾ ਹੁੰਦਾ ਹੈ ਅਤੇ ਸੁਚੇਤ ਰਹਿ ਕੇ ਇਸ ਨੂੰ ਸਮਝਿਆ ਜਾ ਸਕਦਾ ਹੈ। ਠੱਗਾਂ ਤੋਂ ਬਚਣ ਦਾ ਹੁਨਰ ਸਿੱਖਣ ਦੇ ਰਾਹ ਵਿਚ ਬੋਲੀ ਕੋਈ ਅੜਿੱਕਾ ਨਹੀਂ ਬਣਦੀ ਅਤੇ ਹਰ ਇਕ ਨੂੰ ਆਰਥਿਕ ਨੁਕਸਾਨ ਤੋਂ ਬਚਣ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ। ਵੈਨਕੂਵਰ ਪੁਲਿਸ ਨੇ ਕਿਹਾ ਕਿ ਭਵਿੱਖ ਵਿਚ ਵੀ ਜਾਗਰੂਕਤਾ ਸੈਮੀਨਾਰ ਲਾਉਣ ਦਾ ਸਿਲਸਿਲਾ ਜਾਰੀ ਰਹੇਗਾ।

Next Story
ਤਾਜ਼ਾ ਖਬਰਾਂ
Share it