ਕੈਨੇਡਾ ’ਚ ਪੰਜਾਬੀ ਪਰਵਾਰ ’ਤੇ ਹਮਲੇ ਬਾਰੇ ਨਵੀਂ ਜਾਣਕਾਰੀ ਆਈ ਸਾਹਮਣੇ
ਕੈਲੇਡਨ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਦੇ ਇਕ ਘਰ ਵਿਚ ਸੋਮਵਾਰ ਰਾਤ ਵਾਪਰੀ ਖੂਨੀ ਵਾਰਦਾਤ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਇਕ ਪਿਕਅੱਪ ਟਰੱਕ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਸ ਨੂੰ ਵਾਰਦਾਤ ਨਾਲ ਜੋੜਿਆ ਗਿਆ ਹੈ। ਤਸਵੀਰਾਂ ਵਿਚ ਕਾਲੇ ਰੰਗ ਦਾ ਪਿਕਅੱਪ ਟਰੱਕ ਮੇਅਫੀਲਡ ਰੋਡ ’ਤੇ ਪੱਛਮ ਵੱਲ ਜਾਂਦਾ ਨਜ਼ਰ ਆ […]
By : Editor Editor
ਕੈਲੇਡਨ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਦੇ ਇਕ ਘਰ ਵਿਚ ਸੋਮਵਾਰ ਰਾਤ ਵਾਪਰੀ ਖੂਨੀ ਵਾਰਦਾਤ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਇਕ ਪਿਕਅੱਪ ਟਰੱਕ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਸ ਨੂੰ ਵਾਰਦਾਤ ਨਾਲ ਜੋੜਿਆ ਗਿਆ ਹੈ। ਤਸਵੀਰਾਂ ਵਿਚ ਕਾਲੇ ਰੰਗ ਦਾ ਪਿਕਅੱਪ ਟਰੱਕ ਮੇਅਫੀਲਡ ਰੋਡ ’ਤੇ ਪੱਛਮ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਉਹੀ ਟਰੱਕ ਹੈ ਜੋ ਬਾਅਦ ਵਿਚ ਓਲਡ ਬੇਸਲਾਈਨ ਅਤੇ ਕ੍ਰੈਡਿਟਵਿਊ ਰੋਡਜ਼ ਨੇੜੇ ਸੜਦਾ ਹੋਇਆ ਮਿਲਿਆ। ਵਾਰਦਾਤ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਦੋ ਔਰਤਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਕਾਲੇ ਪਿਕਅੱਪ ਟਰੱਕ ਦੀਆਂ ਤਸਵੀਰਾਂ ਜਾਰੀ ਕੀਤੀਆਂ
ਪੁਲਿਸ ਵੱਲੋਂ ਗੋਲੀਬਾਰੀ ਦਾ ਸ਼ਿਕਾਰ ਬਣੇ ਪਰਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਪਰਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮਰਨ ਵਾਲਾ ਗੁਰਸਿੱਖ ਵਿਜ਼ਟਰ ਵੀਜ਼ਾ ’ਤੇ ਆਪਣੇ ਬੱਚਿਆਂ ਕੋਲ ਕੈਨੇਡਾ ਆਇਆ ਸੀ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦਾ ਕਥਿਤ ਜ਼ਿੰਮੇਵਾਰ, ਪਿਕਅੱਪ ਟਰੱਕ ਵਿਚ ਬੈਠ ਕੇ ਫਰਾਰ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਟੈਕਟਿਵ ਇੰਸਪੈਕਟਰ ਬਰਾਇਨ ਮੈਕਡਰਮਟ ਨੇ ਦੱਸਿਆ ਕਿ ਪੜਤਾਲ ਨੂੰ ਅੱਗੇ ਵਧਾਉਂਦਿਆਂ ਇਹ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਸੋਮਵਾਰ ਸ਼ਾਮ ਇਹ ਪਿਕਅੱਪ ਟਰੱਕ ਕਿਥੇ ਕਿਥੇ ਨਜ਼ਰ ਆਇਆ ਅਤੇ ਕਿਸ ਕਿਸ ਦੇ ਸੰਪਰਕ ਵਿਚ ਸੀ।