Begin typing your search above and press return to search.

ਕੈਨੇਡਾ ’ਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋਈ

ਹੈਲੀਫੈਕਸ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਕੌਮਾਂਤਰੀ ਪੱਧਰ ’ਤੇ ਮਨੁੱਖੀ ਉਜਾੜਾ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧਣ ਦਾ ਕਾਰਨਬਣ ਰਿਹਾ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ ਦੌਰਾਨ ਪਨਾਹ ਦੇ 7,280 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਹ ਅੰਕੜਾ ਪਿਛਲੇ ਪੰਜ ਮਹੀਨੇ ਦੀ ਔਸਤ ਤੋਂ ਕਿਤੇ ਵੱਧ […]

ਕੈਨੇਡਾ ’ਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋਈ
X

Editor EditorBy : Editor Editor

  |  3 Nov 2023 11:38 AM IST

  • whatsapp
  • Telegram

ਹੈਲੀਫੈਕਸ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਕੌਮਾਂਤਰੀ ਪੱਧਰ ’ਤੇ ਮਨੁੱਖੀ ਉਜਾੜਾ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧਣ ਦਾ ਕਾਰਨਬਣ ਰਿਹਾ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ ਦੌਰਾਨ ਪਨਾਹ ਦੇ 7,280 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਹ ਅੰਕੜਾ ਪਿਛਲੇ ਪੰਜ ਮਹੀਨੇ ਦੀ ਔਸਤ ਤੋਂ ਕਿਤੇ ਵੱਧ ਬਣਦਾ ਹੈ। 2021 ਵਿਚ ਹਰ ਮਹੀਨੇ ਔਸਤਨ 1100 ਰਫਿਊਜੀਆਂ ਦੀਆਂ ਫਾਈਲਾਂ ਨਿਪਟਾਈਆਂ ਗਈ ਅਤੇ 2022 ਦੌਰਾਨ ਇਹ ਅੰਕੜਾ ਵਧ ਕੇ 3,600 ਹੋ ਗਿਆ।

ਇੰਮੀਗ੍ਰੇਸ਼ਨ ਵਿਭਾਗ ਨੇ ਸਤੰਬਰ ਮਹੀਨੇ ਦੌਰਾਨ 7,280 ਅਰਜ਼ੀਆਂ ਦਾ ਕੀਤਾ ਨਿਪਟਾਰਾ

ਇਸ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੰਗ, ਸਿਆਸੀ ਅਸਥਿਰਤਾ, ਆਜ਼ਾਦੀ ’ਤੇ ਡਾਕਾ, ਜਾਨ ਦਾ ਡਰ, ਗਿਰੋਹ ਹਿੰਸਾ ਅਤੇ ਘਰੇਲੂ ਹਿੰਸਾ ਵਰਗੇ ਕਈ ਕਾਰਨ ਲੋਕਾਂ ਨੂੰ ਆਪਣਾ ਜੱਦੀ ਇਲਾਕਾ ਛੱਡਣ ਲਈ ਮਜਬੂਰ ਕਰ ਰਹੇ ਹਨ। ਸਿਰਫ ਇਥੇ ਹੀ ਬੱਸ ਨਹੀਂ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਉਣ ਵਾਲੇ ਲੋਕ ਵੀ ਪਨਾਹ ਦਾ ਦਾਅਵਾ ਕਰ ਦਿੰਦੇ ਹਨ। ਭਾਵੇਂ ਰੌਕਸਮ ਰੋਡ ਤੋਂ ਆਉਣ ਵਾਲਿਆਂ ਦੀ ਗਿਣਤੀ ਤਕਰੀਬਨ ਸਿਫਰ ਹੋ ਚੁੱਕੀ ਹੈ ਪਰ ਹੁਣ ਕੈਨੇਡੀਅਨ ਹਵਾਈ ਅੱਡਿਆਂ ’ਤੇ ਸ਼ਰਨਾਰਥੀ ਪੁੱਜ ਰਹੇ ਹਨ।

Next Story
ਤਾਜ਼ਾ ਖਬਰਾਂ
Share it