ਕੈਨੇਡਾ ’ਚ ਜਿਊਂਦਾ ਸੜਿਆ ਪੰਜਾਬੀ ਟਰੱਕ ਡਰਾਈਵਰ
ਵੈਨਕੂਵਰ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਜਿਊਂਦਾ ਸੜ ਗਿਆ। ਕੋਲੰਬੀਆ ਵੈਲੀ ਦੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕੂਟਨੀ ਪਾਰਕ ਵਿਚ ਹਾਈਵੇਅ 93 ’ਤੇ ਇਕ ਤੇਲ ਟੈਂਕਰ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਤੇਲ ਟੈਂਕਰ ਦੇ ਡਰਾਈਵਰ ਦੀ ਸ਼ਨਾਖਤ ਸੁੱਖੀ […]
By : Editor (BS)
ਵੈਨਕੂਵਰ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਜਿਊਂਦਾ ਸੜ ਗਿਆ। ਕੋਲੰਬੀਆ ਵੈਲੀ ਦੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕੂਟਨੀ ਪਾਰਕ ਵਿਚ ਹਾਈਵੇਅ 93 ’ਤੇ ਇਕ ਤੇਲ ਟੈਂਕਰ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਤੇਲ ਟੈਂਕਰ ਦੇ ਡਰਾਈਵਰ ਦੀ ਸ਼ਨਾਖਤ ਸੁੱਖੀ ਵਜੋਂ ਕੀਤੀ ਗਈ ਹੈ ਜਿਸ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲਿਆ। ਕੋਲੰਬੀਆ ਵੈਲੀ ਆਰ.ਸੀ.ਐਮ.ਪੀ. ਦੇ ਕਾਰਪੋਰਲ ਜੈਫ ਵਿਟਜ਼ਕੇ ਨੇ ਕਿਹਾ ਕਿ ਤੇਲ ਟੈਂਕਰ ਭਰਿਆ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ ਅਤੇ ਫਾਇਰ ਫਾਈਟਰਜ਼ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਰਾਈਵਰ ਨੂੰ ਬਚਾਉਣਾ ਸੰਭਵ ਨਾ ਹੋ ਸਕਿਆ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਐਨਾ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਹਾਦਸੇ ਵਿਚ ਕੋਈ ਹੋਰ ਗੱਡੀ ਜਾਂ ਟਰੱਕ ਸ਼ਾਮਲ ਨਹੀਂ ਸੀ।