ਕੈਨੇਡਾ ’ਚ ਚੀਨੀ ਪੁਲਿਸ ਥਾਣਿਆਂ ਦਾ ਮਸਲਾ ਮੁੜ ਭਖਿਆ
ਮੌਂਟਰੀਅਲ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਚੀਨ ਦੇ ਕਥਿਤ ਪੁਲਿਸ ਥਾਣਿਆਂ ਦਾ ਮਸਲਾ ਮੁੜ ਚਰਚਾ ਵਿਚ ਹੈ। ਜੀ ਹਾਂ, ਮੌਂਟਰੀਅਲ ’ਚ ਵਸਦੇ ਚੀਨੀ ਲੋਕਾਂ ਵੱਲੋਂ ਆਰ.ਸੀ.ਐਮ.ਪੀ. ਵਿਰੁੱਧ 25 ਲੱਖ ਡਾਲਰ ਦਾ ਮਾਣਹਾਨੀ ਮੁਕੱਦਮਾ ਦਾਇਰ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਦੋਸ਼ ਹੈ ਕਿ ਚੀਨੀ ਕਮਿਊਨਿਟੀ ਸੈਂਟਰਾਂ ਨੂੰ ਕਥਿਤ ਪੁਲਿਸ ਥਾਣੇ ਕਹਿ ਕੇ […]
By : Editor Editor
ਮੌਂਟਰੀਅਲ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਚੀਨ ਦੇ ਕਥਿਤ ਪੁਲਿਸ ਥਾਣਿਆਂ ਦਾ ਮਸਲਾ ਮੁੜ ਚਰਚਾ ਵਿਚ ਹੈ। ਜੀ ਹਾਂ, ਮੌਂਟਰੀਅਲ ’ਚ ਵਸਦੇ ਚੀਨੀ ਲੋਕਾਂ ਵੱਲੋਂ ਆਰ.ਸੀ.ਐਮ.ਪੀ. ਵਿਰੁੱਧ 25 ਲੱਖ ਡਾਲਰ ਦਾ ਮਾਣਹਾਨੀ ਮੁਕੱਦਮਾ ਦਾਇਰ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਦੋਸ਼ ਹੈ ਕਿ ਚੀਨੀ ਕਮਿਊਨਿਟੀ ਸੈਂਟਰਾਂ ਨੂੰ ਕਥਿਤ ਪੁਲਿਸ ਥਾਣੇ ਕਹਿ ਕੇ ਭੰਡਿਆ ਗਿਆ।
ਆਰ.ਸੀ.ਐਮ.ਪੀ. ਵਿਰੁੱਧ 25 ਲੱਖ ਡਾਲਰ ਦੀ ਮਾਣਹਾਨੀ ਕਰਨਗੇ ਮੌਂਟਰੀਅਲ ਦੇ ਚੀਨੀ!
ਕਮਿਊਨਿਟੀ ਸੈਂਟਰਾਂ ਦੇ ਨੁਮਾਇੰਦਿਆਂ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਆਰ.ਸੀ.ਐਮ.ਪੀ. ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਅਤੇ ਕਿਹਾ ਕਿ ਜਾਣਬੁੱਝ ਕੇ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਲੋਕ ਬੇਰੁਜ਼ਗਾਰ ਹੋ ਰਹੇ ਹਨ ਅਤੇ ਸੰਸਥਾਵਾਂ ਨੂੰ ਮਿਲਣ ਵਾਲੇ ਫੰਡਾਂ ਵਿਚ ਵੀ ਕਮੀ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰ.ਸੀ.ਐਮ.ਪੀ. ਦੇ ਦੋਸ਼ਾਂ ਕਾਰਨ ਗਰੇਟਰ ਮੌਂਟਰੀਅਲ ਵਿਖੇ ਸਥਿਤ ਇਕ ਚੀਨੀ ਕਮਿਊਨਿਟੀ ਸੈਂਟਰ ਦਾ ਮੌਰਗੇਜ ਨਵਿਆਉਣ ਤੋਂ ਬੈਂਕ ਵੱਲੋਂ ਨਾਂਹ ਕਰ ਦਿਤੀ ਗਈ ਹੈ। ਇਹ ਸਰਾਸਰ ਅਧੂਰੀ ਪੜਤਾਲ ਦੇ ਆਧਾਰ ’ਤੇ ਲਾਏ ਗਏ ਦੋਸ਼ਾਂ ਦਾ ਨਤੀਜਾ ਹੈ ਜੋ ਚੀਨੀ ਮੂਲ ਦੇ ਸਾਧਾਰਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।