Begin typing your search above and press return to search.

ਕੈਨੇਡਾ ’ਚ ਘਰਾਂ ਦਾ ਬੀਮਾ 8 ਫ਼ੀ ਸਦੀ ਮਹਿੰਗਾ ਹੋਇਆ

ਟੋਰਾਂਟੋ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਘਰਾਂ ਦਾ ਬੀਮਾ 8 ਫੀ ਸਦੀ ਤੱਕ ਮਹਿੰਗਾ ਹੋ ਗਿਆ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਹੋਰ ਵਾਧਾ ਹੋਣ ਦੇ ਆਸਾਰ ਹਨ। ਸਸਕੈਚਵਨ ਅਤੇ ਮੈਨੀਟੋਬਾ ਵਰਗੇ ਰਾਜਾਂ ਵਿਚ ਵਾਧਾ ਦਰ 12 ਫੀ ਸਦੀ ਦਰਜ ਕੀਤੀ ਜਦਕਿ ਉਨਟਾਰੀਓ ਵਿਚ 6 ਫੀ ਸਦੀ ਅਤੇ ਬੀ.ਸੀ. ਵਿਚ ਪੌਣੇ ਅੱਠ ਫੀ ਸਦੀ […]

ਕੈਨੇਡਾ ’ਚ ਘਰਾਂ ਦਾ ਬੀਮਾ 8 ਫ਼ੀ ਸਦੀ ਮਹਿੰਗਾ ਹੋਇਆ
X

Editor EditorBy : Editor Editor

  |  7 March 2024 12:35 PM IST

  • whatsapp
  • Telegram

ਟੋਰਾਂਟੋ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਘਰਾਂ ਦਾ ਬੀਮਾ 8 ਫੀ ਸਦੀ ਤੱਕ ਮਹਿੰਗਾ ਹੋ ਗਿਆ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਹੋਰ ਵਾਧਾ ਹੋਣ ਦੇ ਆਸਾਰ ਹਨ। ਸਸਕੈਚਵਨ ਅਤੇ ਮੈਨੀਟੋਬਾ ਵਰਗੇ ਰਾਜਾਂ ਵਿਚ ਵਾਧਾ ਦਰ 12 ਫੀ ਸਦੀ ਦਰਜ ਕੀਤੀ ਜਦਕਿ ਉਨਟਾਰੀਓ ਵਿਚ 6 ਫੀ ਸਦੀ ਅਤੇ ਬੀ.ਸੀ. ਵਿਚ ਪੌਣੇ ਅੱਠ ਫੀ ਸਦੀ ਵਾਧਾ ਹੋਣ ਦੀ ਰਿਪੋਰਟ ਹੈ। ਮਾਹਰਾਂ ਮੁਤਾਬਕ 2023 ਦੌਰਾਨ ਮੌਸਮ ਦੀ ਮਾਰ ਕਾਰਨ ਬੀਮੇ ਅਧੀਨ ਜ਼ਮੀਨ ਜਾਇਦਾਦਾਂ ਦਾ 3 ਅਰਬ ਡਾਲਰ ਤੋਂ ਵੱਧ ਨੁਕਸਾਨ ਹੋਇਆ ਅਤੇ ਇਸੇ ਕਰ ਕੇ ਪ੍ਰੀਮੀਅਮ ਦੀ ਰਕਮ ਤੇਜ਼ੀ ਨਾਲ ਵਧ ਗਈ।

ਸਸਕੈਚਵਨ ਅਤੇ ਮੈਨੀਟੋਬਾ ਦੇ ਲੋਕਾਂ ’ਤੇ ਪਈ ਸਭ ਤੋਂ ਵੱਧ ਮਾਰ

ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਕੁਦਰਤੀ ਆਫਤਾਂ ਨੇ ਲੋਕਾਂ ਉਤੇ ਵਿੱਤੀ ਬੋਝ ਵਧਾਉਣ ਦਾ ਕੰਮ ਕੀਤਾ। ਇੰਸ਼ੋਰੈਂਸ ਬੋਰਡ ਆਫ ਕੈਨੇਡਾ ਦੇ ਅੰਕੜੇ ਕਹਿੰਦੇ ਹਨ ਕਿ 2023 ਵਿਚ ਹੋਏ 3.1 ਅਰਬ ਡਾਲਰ ਦੇ ਨੁਕਸਾਨ ਵਿਚੋਂ 720 ਮਿਲੀਅਨ ਡਾਲਰ ਦਾ ਨੁਕਸਾਨ ਇਕੱਲੇ ਬੀ.ਸੀ. ਵਿਚ ਦਰਜ ਕੀਤਾ ਗਿਆ। ਇਸ ਤੋਂ ਬਾਅਦ ਉਨਟਾਰੀਓ ਅਤੇ ਕਿਊਬੈਕ ਵਿਚ ਸਾਂਝੇ ਤੌਰ ’ਤੇ 710 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦੀ ਰਿਪੋਰਟ ਹੈ। ਵਾਧੇ ਮਗਰੋਂ ਸਸਕੈਚਵਨ ਵਾਸੀਆਂ ਨੂੰ ਇਸ ਸਾਲ ਘਰ ਦੇ ਬੀਮੇ ਦਾ ਪ੍ਰੀਮੀਅਮ ਅਦਾ ਕਰਦਿਆਂ 12 ਫੀ ਸਦੀ ਵੱਧ ਰਕਮ ਦੇਣੀ ਹੋਵੇਗੀ ਜਦਕਿ ਮੈਨੀਟੋਬਾ ਵਿਚ 11.30 ਫੀ ਸਦੀ ਵਾਧਾ ਹੋਇਆ ਹੈ।

ਉਨਟਾਰੀਓ ਵਿਚ ਵਾਧਾ 6.32 ਫੀ ਸਦੀ ਦਰਜ ਕੀਤਾ ਗਿਆ

ਐਲਬਰਟਾ ਵਿਚ 9.25 ਫੀ ਸਦੀ ਵੱਧ ਰਕਮ ਵਸੂਲ ਕੀਤੀ ਜਾਵੇਗੀ ਜਦਜਕਿ ਨੋਵਾ ਸਕੋਸ਼ੀਆ ਵਿਚ ਸਵਾ ਅੱਠ ਫੀ ਸਦੀ ਵਾਧਾ ਹੋਣ ਦੀ ਰਿਪੋਰਟ ਹੈ। ਉਨਟਾਰੀਓ ਵਾਸੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ 6 ਫੀ ਸਦੀ ਵਧ ਰਕਮ ਅਦਾ ਕਰਨੀ ਹੋਵੇਗੀ ਜਦਕਿ ਬੀ.ਸੀ. ਵਿਚ ਵਾਧਾ ਦਰ 7.63 ਫੀ ਸਦੀ ਦਰਜ ਕੀਤੀ ਗਈ ਹੈ। ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਬੀਮਾ ਪ੍ਰੀਮੀਅਮ 6.89 ਫੀ ਸਦੀ ਵਧੇ ਜਦਕਿ ਨਿਊ ਬ੍ਰਨਜ਼ਵਿਕ ਵਿਖੇ ਵਾਧਾ ਦਰ ਸਿਰਫ 2.39 ਫੀ ਸਦੀ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਫਲੋਰੀਡਾ ਵਰਗੇ ਰਾਜਾਂ ਵਿਚ ਹਰ ਸਾਲ ਸਮੁੰਦਰੀ ਤੂਫਾਨ ਜਾਂ ਹੋਰ ਕੁਦਰਤੀ ਆਫਤਾਂ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਦੇ ਸਿੱਟੇ ਵਜੋਂ ਬੀਮਾ ਦਰਾਂ ਤੇਜ਼ੀ ਨਾਲ ਵਧਦੀਆਂ ਹਨ ਪਰ ਕੈਨੇਡਾ ਵਿਚ ਆਮ ਤੌਰ ’ਤੇ ਹਰ ਸਾਲ ਕੁਦਰਤੀ ਆਫਤਾਂ ਦੀ ਮਾਰ ਨਹੀਂ ਪੈਂਦੀ।

2023 ਵਿਚ ਖਰਾਬ ਮੌਸਮ ਕਾਰਨ 3 ਅਰਬ ਡਾਲਰ ਤੋਂ ਵੱਧ ਨੁਕਸਾਨ

ਇਸ ਦੇ ਉਲਟ ਬੀ.ਸੀ. ਵਿਚ ਹੜ੍ਹ ਅਤੇ ਜੰਗਲਾਂ ਦੀ ਅੱਗ ਆਮ ਵਰਤਾਰਾ ਬਣਦੇ ਜਾ ਰਹੇ ਸਨ ਜਿਸ ਕਾਰਨ ਸਭ ਤੋਂ ਵੱਧ ਨੁਕਸਾਨ ਵੀ ਇਸੇ ਸੂਬੇ ਵਿਚ ਹੋਇਆ ਹੈ।

Next Story
ਤਾਜ਼ਾ ਖਬਰਾਂ
Share it