ਕੈਨੇਡਾ ’ਚ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਹੈਲਪਲਾਈਨ ਨੰਬਰ 988 ਜਾਰੀ
ਟੋਰਾਂਟੋ,1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿਸ ’ਤੇ ਕਾਲ ਕਰ ਕੇ ਮਨ ਵਿਚ ਆਉਂਦੇ ਨਾਂਹਪੱਖੀ ਵਿਚਾਰਾਂ ਤੋਂ ਨਿਜਾਤ ਹਾਸਲ ਕੀਤੀ ਜਾ ਸਕਦੀ ਹੈ। ਮਾਨਸਿਕ ਸਿਹਤ ਮਾਮਲਿਆਂ ਬਾਰੇ ਫੈਡਰਲ ਮੰਤਰੀ ਯਾਰਾ ਸੈਕਸ ਨੇ ਕਿਹਾ ਕਿ ਜੇ ਕਿਸੇ ਦੇ ਮਨ […]
By : Editor Editor
ਟੋਰਾਂਟੋ,1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿਸ ’ਤੇ ਕਾਲ ਕਰ ਕੇ ਮਨ ਵਿਚ ਆਉਂਦੇ ਨਾਂਹਪੱਖੀ ਵਿਚਾਰਾਂ ਤੋਂ ਨਿਜਾਤ ਹਾਸਲ ਕੀਤੀ ਜਾ ਸਕਦੀ ਹੈ। ਮਾਨਸਿਕ ਸਿਹਤ ਮਾਮਲਿਆਂ ਬਾਰੇ ਫੈਡਰਲ ਮੰਤਰੀ ਯਾਰਾ ਸੈਕਸ ਨੇ ਕਿਹਾ ਕਿ ਜੇ ਕਿਸੇ ਦੇ ਮਨ ਵਿਚ ਖੁਦਕੁਸ਼ੀ ਦਾ ਖਿਆਲ ਆਉਂਦਾ ਹੈ ਤਾਂ ਉਹ ਕਿਸੇ ਵੀ ਵੇਲੇ 988 ’ਤੇ ਕਾਲ ਕਰ ਸਕਦਾ ਹੈ।
24 ਘੰਟੇ ਮਿਲੇਗੀ ਮੁਲਕ ਦੇ ਹਰ ਹਿੱਸੇ ਵਿਚ ਮਦਦ
ਕੈਨੇਡਾ ਦੇ ਕਿਸੇ ਵੀ ਇਲਾਕੇ ਵਿਚੋਂ 988 ’ਤੇ ਕਾਲ ਕਰਨ ਵਾਲੇ ਨੂੰ ਇਕ ਮਾਹਰ ਦੀਆਂ ਸੇਵਾਵਾਂ ਮਿਲਣਗੀਆਂ ਅਤੇ ਉਹ ਸਾਰੇ ਨਾਂਹਪੱਖੀ ਵਿਚਾਰ ਮਨ ਵਿਚੋਂ ਕੱਢਣ ਦੇ ਯਤਨ ਕਰੇਗਾ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਰੋਜ਼ਾਨਾ 12 ਜਣੇ ਖੁਦਕੁਸ਼ੀ ਕਰਦੇ ਹਨ ਅਤੇ ਹਰ ਸਾਲ ਸਾਢੇ ਚਾਰ ਹਜ਼ਾਰ ਤੋਂ ਵੱਧ ਜਾਨਾਂ ਚਲੀਆਂ ਜਾਂਦੀਆਂ ਹਨ। ਪਬਲਿਕ ਹੈਲਥ ਏਜੰਸੀ ਮੁਤਾਬਕ ਮੁਲਕ ਵਿਚ ਰੋਜ਼ਾਨਾ 200 ਤੋਂ ਵੱਧ ਲੋਕ ਖੁਦਕੁਸ਼ੀ ਦਾ ਯਤਨ ਵੀ ਕਰਦੇ ਹਨ।