ਕੈਨੇਡਾ ’ਚ ਕੱਚੇ ਪ੍ਰਵਾਸੀਆਂ ਦੀ ਗਿਣਤੀ 10 ਲੱਖ ਤੋਂ ਟੱਪੀ
28.5 ਫ਼ੀ ਸਦ ਹਿੱਸੇਦਾਰੀ ਨਾਲ ਭਾਰਤੀ ਸਭ ਤੋਂ ਅੱਗੇ ਟੋਰਾਂਟੋ, 21 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੱਚੇ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਵਿਚੋਂ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮੁਲਕ ਵਿਚ ਮੌਜੂਦ ਕੱਚੇ ਪ੍ਰਵਾਸੀਆਂ ਵਿਚੋਂ 28.5 ਫ਼ੀ ਸਦੀ ਭਾਰਤੀ ਹਨ ਅਤੇ 10.5 ਫ਼ੀ ਸਦੀ ਚੀਨ ਨਾਲ ਸਬੰਧਤ ਹਨ। ਕੱਚੇ ਪ੍ਰਵਾਸੀਆਂ […]
By : Editor (BS)
28.5 ਫ਼ੀ ਸਦ ਹਿੱਸੇਦਾਰੀ ਨਾਲ ਭਾਰਤੀ ਸਭ ਤੋਂ ਅੱਗੇ
ਟੋਰਾਂਟੋ, 21 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੱਚੇ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਵਿਚੋਂ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮੁਲਕ ਵਿਚ ਮੌਜੂਦ ਕੱਚੇ ਪ੍ਰਵਾਸੀਆਂ ਵਿਚੋਂ 28.5 ਫ਼ੀ ਸਦੀ ਭਾਰਤੀ ਹਨ ਅਤੇ 10.5 ਫ਼ੀ ਸਦੀ ਚੀਨ ਨਾਲ ਸਬੰਧਤ ਹਨ। ਕੱਚੇ ਪ੍ਰਵਾਸੀਆਂ ਵਿਚ ਕੌਮਾਂਤਰੀ ਵਿਦਿਆਰਥੀ, ਸੁਪਰ ਵੀਜ਼ਾ ਹੋਲਡਰ, ਪਨਾਹ ਦੇ ਦਾਅਵੇਦਾਰ ਅਤੇ ਵਰਕ ਪਰਮਿਟ ਹੋਲਡਰ ਸ਼ਾਮਲ ਹੁੰਦੇ ਹਨ। 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿਚ ਕੱਚੇ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ 10 ਲੱਖ ਦਰਜ ਕੀਤੀ ਗਈ ਜੋ ਮੁਲਕ ਦੀ ਕੁਲ ਆਬਾਦੀ ਦਾ 2.5 ਫ਼ੀ ਸਦ ਬਣਦੀ ਹੈ।