ਕੈਨੇਡਾ ’ਚ ਕਿਰਾਏਦਾਰਾਂ ਅਤੇ ਕਰਜ਼ਦਾਰਾਂ ਨੂੰ ਜਲਦ ਮਿਲ ਸਕਦੀ ਹੈ ਰਾਹਤ
ਔਟਵਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਿਰਾਏਦਾਰਾਂ ਅਤੇ ਮਕਾਨ ਕਰਜ਼ੇ ਦੇ ਬੋਝ ਹੇਠ ਦਬੇ ਲੋਕਾਂ ਨੂੰ ਜਲਦ ਵੱਡੀ ਰਾਹਤ ਮਿਲ ਸਕਦੀ ਹੈ। ਜੀ ਹਾਂ, ਅਸਮਾਨ ਚੜ੍ਹੇ ਮਕਾਨ ਕਿਰਾਏ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਦੇ ਉਪਰਾਲੇ ਤਹਿਤ ਟਰੂਡੋ ਸਰਕਾਰ ਵੱਲੋਂ ਏਅਰ ਬੀ.ਐਨ.ਬੀ. ਅਤੇ ਹੋਰ ਰੈਂਟਲ ਪਲੈਟਫੌਰਮਜ਼ ਦੀ ਨਕੇਲ ਕਸੀ ਜਾ ਰਹੀ ਹੈ। ਵਿੱਤ […]
By : Hamdard Tv Admin
ਔਟਵਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਿਰਾਏਦਾਰਾਂ ਅਤੇ ਮਕਾਨ ਕਰਜ਼ੇ ਦੇ ਬੋਝ ਹੇਠ ਦਬੇ ਲੋਕਾਂ ਨੂੰ ਜਲਦ ਵੱਡੀ ਰਾਹਤ ਮਿਲ ਸਕਦੀ ਹੈ। ਜੀ ਹਾਂ, ਅਸਮਾਨ ਚੜ੍ਹੇ ਮਕਾਨ ਕਿਰਾਏ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਦੇ ਉਪਰਾਲੇ ਤਹਿਤ ਟਰੂਡੋ ਸਰਕਾਰ ਵੱਲੋਂ ਏਅਰ ਬੀ.ਐਨ.ਬੀ. ਅਤੇ ਹੋਰ ਰੈਂਟਲ ਪਲੈਟਫੌਰਮਜ਼ ਦੀ ਨਕੇਲ ਕਸੀ ਜਾ ਰਹੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਥੋੜ੍ਹੇ ਸਮੇਂ ਵਾਸਤੇ ਕਿਰਾਏ ’ਤੇ ਲੈਣ ਯੋਗ ਰਿਹਾਇਸ਼ੀ ਇਕਾਈਆਂ ਨੂੰ ਲੰਮੇ ਸਮੇਂ ਤੱਕ ਰੱਖਣ ਦੇ ਬਦਲ ’ਤੇ ਗੌਰ ਕੀਤਾ ਜਾ ਰਿਹਾ ਹੈ।
‘ਮੌਰਗੇਜ ਰਾਹਤ ਯੋਜਨ’ ਲਿਆ ਰਹੀ ਟਰੂਡੋ ਸਰਕਾਰ
ਦੂਜੇ ਪਾਸੇ ਕੈਨੇਡੀਅਨ ਬੈਂਕਾਂ ਨਾਲ ਤਾਲਮੇਲ ਤਹਿਤ ਜਲਦ ਹੀ ਮੌਰਗੇਜ ਰਾਹਤ ਯੋਜਨਾ ਲਿਆਂਦੀ ਜਾ ਰਹੀ ਹੈ ਜਿਸ ਰਾਹੀਂ ਕਿਸ਼ਤਾਂ ਭਰਨ ਤੋਂ ਅਸਮਰੱਥ ਲੋਕਾਂ ਨੂੰ ਮਦਦ ਮਿਲੇਗੀ। ਵਿੱਤ ਮੰਤਰੀ ਨੇ ਸਪੱਸ਼ਟ ਲਫਜ਼ਾਂ ਵਿਚ ਆਖ ਦਿਤਾ ਕਿ ਬੈਂਕਾਂ ਨੂੰ ਸਰਕਾਰ ਦੀਆਂ ਮੌਰਗੇਜ ਹਦਾਇਤਾਂ ਦੀ ਹਰ ਹਾਲਤ ਵਿਚ ਪਾਲਣਾ ਕਰਨੀ ਹੋਵੇਗੀ। ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਆਰਥਿਕ ਤੌਰ ’ਤੇ ਡਾਵਾਂਡੋਲ ਲੋਕਾਂ ਨੂੰ ਸਿਰਫ ਵਿਆਜ ਅਦਾ ਕਰਨ ਦੀ ਸਹੂਲਤ ਦਿਤੀ ਜਾਵੇ। ਇਸ ਤੋਂ ਇਲਾਵਾ ਬਦਲਵੀਆਂ ਦਰਾਂ ’ਤੇ ਵਿਆਜ ਨਾਲ ਕਰਜ਼ਾ ਮੋੜਨ ਦੀ ਸਹੂਲਤ ਵੀ ਗਾਈਡਲਾਈਨਜ਼ ਵਿਚ ਸ਼ਾਮਲ ਕੀਤੀ ਗਈ ਹੈ।
ਮਕਾਨ ਕਿਰਾਏ ਕੰਟਰੋਲ ਕਰਨ ਲਈ ਆਨਲਾਈਨ ਰੈਂਟਲ ਪਲੈਟਾਰਮਜ਼ ਦੀ ਨਕੇਲ ਕਸੀ
ਕ੍ਰਿਸਟੀਆ ਫਰੀਲੈਂਡ ਦਾ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਕ ਦਿਨ ਪਹਿਲਾਂ ਕੈਨੇਡਾ ਦੇ ਬੈਂਕਿੰਗ ਨਿਗਰਾਨ ਦਫਤਰ ਵੱਲੋਂ ਕਰਜ਼ੇ ਦੀ ਅਦਾਇਗੀ ਨਾਲ ਸਬੰਧਤ ਕੁਝ ਸਖ਼ਤ ਸ਼ਰਤਾਂ ਲਿਆਉਣ ਦੇ ਸੰਕੇਤ ਦਿਤੇ ਗਏ। ਵਿੱਤ ਮੰਤਰੀ ਵੱਲੋਂ ਤਕਰੀਬਨ ਇਕ ਹਫਤਾ ਪਹਿਲਾਂ ਕੈਨੇਡਾ ਦੇ ਵੱਡੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਸੰਭਾਵਤ ਤੌਰ ’ਤੇ ਉਸੇ ਦੌਰਾਨ ਫੈਡਰਲ ਸਰਕਾਰ ਨੇ ਆਪਣੇ ਇਰਾਦੇ ਜ਼ਾਹਰ ਕਰ ਦਿਤੇ। ਇਥੇ ਦਸਣਾ ਬਣਦਾ ਹੈ ਕਿ ਵਿਆਜ ਦਰਾਂ ਵਿਚ ਬੇਤਹਾਸ਼ਾ ਵਾਧੇ ਕਾਰਨ ਕਿਸ਼ਤਾਂ ਦਾ ਬੋਝ ਵਧ ਗਿਆ ਹੈ ਅਤੇ ਲੋਕਾਂ ਵਾਸਤੇ ਅਦਾਇਗੀ ਕਰਨੀ ਮੁਸ਼ਕਲ ਹੋ ਰਹੀ ਹੈ।