ਕੈਨੇਡਾ ਉਪਰ ਮੰਡਰਾਉਣ ਲੱਗਾ ਬਿਜਲੀ ਦੀ ਕਮੀ ਦਾ ਖਤਰਾ
ਟੋਰਾਂਟੋ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਅਤੇ ਮਕਾਨਾਂ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਨੂੰ ਜਲਦ ਹੀ ਬਿਜਲੀ ਦੀ ਸਮੱਸਿਆ ਨਾਲ ਵੀ ਦੋ-ਦੋ ਹੱਥ ਕਰਨੇ ਪੈ ਸਕਦੇ ਹਨ। ਜੀ ਹਾਂ, ਆਉਂਦੇ 25 ਸਾਲ ਦੌਰਾਨ ਕੈਨੇਡਾ ਵਿਚ ਬਿਜਲੀ ਦੀ ਖਪਤ ਤਿੰਨ ਗੁਣਾ ਵਧੇਗੀ ਅਤੇ ਮੰਗ ਪੂਰੀ ਕਰਨ ਵਾਸਤੇ ਖਰਬਾਂ ਡਾਲਰ ਖਰਚ ਕਰਨੇ […]

ਟੋਰਾਂਟੋ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਅਤੇ ਮਕਾਨਾਂ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਨੂੰ ਜਲਦ ਹੀ ਬਿਜਲੀ ਦੀ ਸਮੱਸਿਆ ਨਾਲ ਵੀ ਦੋ-ਦੋ ਹੱਥ ਕਰਨੇ ਪੈ ਸਕਦੇ ਹਨ। ਜੀ ਹਾਂ, ਆਉਂਦੇ 25 ਸਾਲ ਦੌਰਾਨ ਕੈਨੇਡਾ ਵਿਚ ਬਿਜਲੀ ਦੀ ਖਪਤ ਤਿੰਨ ਗੁਣਾ ਵਧੇਗੀ ਅਤੇ ਮੰਗ ਪੂਰੀ ਕਰਨ ਵਾਸਤੇ ਖਰਬਾਂ ਡਾਲਰ ਖਰਚ ਕਰਨੇ ਹੋਣਗੇ ਪਰ ਬਿਜਲੀ ਪ੍ਰਾਜੈਕਟਾਂ ਦੀ ਮੌਜੂਦਾ ਰਫ਼ਤਾਰ ਟੀਚਾ ਪੂਰਾ ਹੋਣ ਦੇ ਰਾਹ ਵਿਚ ਅੜਿੱਕਾ ਬਣ ਰਹੀ ਹੈ। ਪਬਲਿਕ ਪੌਲਿਸੀ ਫੋਰਮ ਦੀ ਤਾਜ਼ਾ ਰਿਪੋਰਟ ਮੁਤਾਬਕ ਬਿਜਲੀ ਪੈਦਾਵਾਰ ਦੇ ਮੌਜੂਦਾ ਪੱਧਰ ਤੱਕ ਪੁੱਜਣ ਲਈ ਕੈਨੇਡਾ ਨੂੰ 100 ਸਾਲ ਤੋਂ ਵੱਧ ਸਮਾਂ ਲੱਗਿਆ ਅਤੇ ਹੁਣ 25 ਸਾਲ ਵਿਚ ਪੈਦਾਵਾਰ ਤਿੰਨ ਗੁਣਾ ਕਰਨੀ ਬੇਹੱਦ ਮੁਸ਼ਕਲ ਹੋਵੇਗੀ। ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ ਅਤੇ ਮੁਲਕ ਉਪਰ ਬਿਜਲੀ ਸਮੱਸਿਆ ਦੇ ਬੱਦਲ ਮੰਡਰਾਉਂਦੇ ਜਾ ਰਹੇ ਹਨ। ਰਿਪੋਰਟ ਕਹਿੰਦੀ ਹੈ ਕਿ ਫੌਸਿਲ ਫਿਊਲਜ਼ ’ਤੇ ਨਿਰਭਰਤਾ ਘਟਾਉਣ ਲਈ ਬਿਜਲਈ ਕਾਰਾਂ ਅਤੇ ਟਰੱਕ ਆ ਰਹੇ ਹਨ ਜਦਕਿ ਘਰਾਂ ਦੀ ਹੀਟਿੰਗ ਵਾਸਤੇ ਵੀ ਬਿਜਲੀ ਦੀ ਵਰਤੋਂ ਕੀਤੀ ਜਾਵੇਗੀ। ਇਥੋਂ ਤੱਕ ਕਾਰਖਾਨੇ ਵੀ ਬਿਜਲੀ ਨਾਲ ਚੱਲਣਗੇ ਅਤੇ ਅਜਿਹੇ ਵਿਚ ਤਕਰੀਬਨ ਤਿੰਨ ਗੁਣਾ ਬਿਜਲੀ ਦੀ ਜ਼ਰੂਰਤ ਹੈ।
