ਕੈਨੇਡਾ : ਇਕ ਲੱਖ ਡਾਲਰ ਦੀ ਕਮਾਈ ਵਾਲਾ ਭਾਰਤੀ ਖਾਂਦਾ ਸੀ ਫੂਡ ਬੈਂਕ ਤੋਂ ਰੋਟੀ
ਟੋਰਾਂਟੋ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਮੁਫਤਖੋਰੀ ਦੀ ਸਿੱਖਿਆ ਦੇਣ ਵਾਲੇ ਡਾਟਾ ਸਾਇੰਟਿਸਟ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਟੀ.ਡੀ. ਬੈਂਕ ਵਿਚ ਕੰਮ ਕਰਦੇ ਭਾਰਤੀ ਮੂਲ ਦੇ ਮੁਲਾਜ਼ਮ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਨੇਹਾ ਦਿਤਾ ਕਿ ਉਹ ਖਾਣ-ਪੀਣ ਦੀ ਪਰਵਾਹ ਬਿਲਕੁਲ ਨਾ […]
By : Editor Editor
ਟੋਰਾਂਟੋ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਮੁਫਤਖੋਰੀ ਦੀ ਸਿੱਖਿਆ ਦੇਣ ਵਾਲੇ ਡਾਟਾ ਸਾਇੰਟਿਸਟ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਟੀ.ਡੀ. ਬੈਂਕ ਵਿਚ ਕੰਮ ਕਰਦੇ ਭਾਰਤੀ ਮੂਲ ਦੇ ਮੁਲਾਜ਼ਮ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਨੇਹਾ ਦਿਤਾ ਕਿ ਉਹ ਖਾਣ-ਪੀਣ ਦੀ ਪਰਵਾਹ ਬਿਲਕੁਲ ਨਾ ਕਰਨ। ਫੂਡ ਬੈਂਕਸ ਵਿਚ ਹਰ ਕਿਸਮ ਦਾ ਸਮਾਨ ਮਿਲ ਜਾਂਦਾ ਹੈ ਅਤੇ ਉਥੋਂ ਇਹ ਬਿਲਕੁਲ ਮੁਫਤ ਹਾਸਲ ਕੀਤਾ ਜਾ ਸਕਦਾ ਹੈ।
ਵੀਡੀਓ ਵਿਚ ਮਾਰੀ ਫੜ ਨੇ ਭਾਂਡਾ ਭੰਨਿਆ
ਉਹ ਖੁਦ ਵੀ ਫੂਡ ਬੈਂਕ ਤੋਂ ਸਮਾਨ ਲੈ ਕੇ ਹਜ਼ਾਰਾਂ ਡਾਲਰ ਬਚਾ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ਬੇਹੱਦ ਵਾਇਰਲ ਹੋਈ ਅਤੇ ਹੁਣ ਤੱਕ 4.5 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਵੇਖ ਚੁੱਕੇ ਹਨ। ਵੱਡੀ ਗਿਣਤੀ ਵਿਚ ਪੋਸਟ ਦੇਖਣ ਵਾਲਿਆਂ ਨੇ ਇਸ ਦੀ ਨਿਖੇਧੀ ਕੀਤੀ ਪਰ ਕੁਝ ਉਸ ਦੇ ਹੱਕ ਵਿਚ ਵੀ ਖੜ੍ਹੇ ਨਜ਼ਰ ਆਏ। ਐਕਸ ਦੇ ਇਕ ਵਰਤੋਂਕਾਰ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਮੁਫ਼ਤਖੋਰੀ ਦੀ ਸਲਾਹ ਦੇਣ ਵਾਲਾ 98 ਹਜ਼ਾਰ ਡਾਲਰ ਸਾਲਾਨਾ ਤਨਖਾਹ ਲੈਂਦਾ ਹੈ ਅਤੇ ਲੋਕਾਂ ਦੇ ਦਾਨ ਨਾਲ ਚਲਦੇ ਫੂਡ ਬੈਂਕਸ ਤੋਂ ਆਪਣਾ ਗੁਜ਼ਾਰਾ ਚਲਾਉਂਦਾ ਹੈ। ਹੁਣ ਫੂਡ ਬੈਂਕ ਦੇ ਇਸ ਲੁਟੇਰੇ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਹੈ। ਹੁਣ ਉਹ ਪੱਕੇ ਤੌਰ ’ਤੇ ਫੂਡ ਬੈਂਕ ਵਾਲੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਦੂਜੇ ਪਾਸੇ ਇਕ ਹੋਰ ਸੋਸ਼ਲ ਮੀਡੀਆ ਵਰਤੋਂਕਾਰ ਨੇ ਲਿਖਿਆ, ‘‘ਮੈਂ ਹੈਰਾਨ ਹਾਂ ਕਿ ਤੁਹਾਨੂੰ ਉਸ ਦੀ ਨੌਕਰੀ ਬਾਰੇ ਕਿਵੇਂ ਪਤਾ ਲੱਗਾ। ਪਰ ਇਕ ਚੰਗਾ ਮਸਲਾ ਲੋਕਾਂ ਸਾਹਮਣੇ ਉਭਾਰਨ ਵਾਸਤੇ ਧੰਨਵਾਦ।
‘ਐਚ.ਟੀ.’ ਦੀ ਰਿਪੋਰਟ ਮੁਤਾਬਕ ਬੈਂਕ ਨੇ ਨੌਕਰੀ ਤੋਂ ਕੱਢਿਆ
ਡਾਟਾ ਸਾਇੰਸਟਸਟ ਨੂੰ ਬੇਪਰਦ ਕਰਨ ਵਾਲੇ ਨੇ ਕਿਹਾ ਕਿ ਉਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦਾ ਅਸਲ ਨਾਂ ਲਿਖਿਆ ਹੋਇਆ ਹੈ ਅਤੇ Çਲੰਕਡਇਨ ’ਤੇ ਲਿਖਿਆ ਹੈ ਕਿ ਉਹ ਕਿਥੇ ਕੰਮ ਕਰਦਾ ਹੈ। ਜਦੋਂ ਹੋਰਨਾਂ ਵੱਲੋਂ ਡਾਟਾ ਸਾਇੰਟਿਸਟ ਦਾ ਪ੍ਰੋਫਾਈਲ ਸਰਚ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਪੇਜ ਮੁਹੱਈਆ ਨਹੀਂ ਜਿਸ ਦਾ ਮਤਲਬ ਨਿਕਲਦਾ ਹੈ ਕਿ ਪੇਜ ਡਿਲੀਟ ਕਰ ਦਿਤਾ ਗਿਆ। ਉਸ ਦਾ Çਲੰਕਡਇਨ ਪ੍ਰੋਫਾਈਲ ਵੀ ਨਜ਼ਰ ਨਹੀਂ ਆ ਰਿਹਾ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਫੂਡ ਬੈਂਕਸ ਦਾ ਸਹਾਰਾ ਲੈਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮਾਰਚ 2023 ਵਿਚ ਇਹ 20 ਲੱਖ ਦੇ ਨੇੜੇ ਦਰਜ ਕੀਤੀ ਗਈ। 2022 ਦੇ ਮੁਕਾਬਲੇ ਇਹ ਅੰਕੜਾ 32 ਫੀ ਸਦੀ ਵਧਿਆ ਜਦਕਿ 2019 ਦੇ ਮੁਕਾਬਲੇ ਇਸ ਵਿਚ 78 ਫੀ ਸਦੀ ਵਾਧਾ ਦਰਜ ਕੀਤਾ ਗਿਆ।
ਵਿਦਿਆਰਥੀਆਂ ਨੂੰ ਦੇ ਰਿਹਾ ਸੀ ਮੁਫਤਖੋਰ ਬਣਨ ਦਾ ਸੁਝਾਅ
ਬਰੈਂਪਟਨ ਦੇ ਫੂਡ ਬੈਂਕਸ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਦਾਖਲਾ ਬੰਦ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ। ਫੂਡ ਬੈਂਕਸ ਚਲਾ ਰਹੀਆਂ ਖੈਰਾਤੀ ਸੰਸਥਾਵਾਂ ਦਾ ਮੰਨਣਾ ਹੈ ਕਿ ਨੌਕਰੀਸ਼ੁਦਾ ਲੋਕ ਵੀ ਮੁਫਤ ਵਿਚ ਖਾਣਾ-ਪੀਣਾ ਚਾਹੁੰਦੇ ਹਨ ਜਿਸ ਕਰ ਕੇ ਬੋਝ ਵਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਰੌਸਰੀ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ, ਹਾਊਸਿੰਗ ਦਾ ਖਰਚਾ ਅਤੇ ਘੱਟ ਉਜਰਤ ਦਰਾਂ ਵੀ ਸਮੱਸਿਆ ਦਾ ਕਾਰਨ ਬਣ ਰਹੀਆਂ ਹਨ।