ਕੈਨੇਡਾ-ਆਸਟ੍ਰੇਲੀਆ ਪੜ੍ਹਦੇ ਪੰਜਾਬੀਆਂ ਦੇ ਪਰਵਾਰਾਂ ਨੂੰ ਠੱਗਣ ਵਾਲਾ ਗਿਰੋਹ ਸਰਗਰਮ
ਆਸਟ੍ਰੇਲੀਆ ਦੇ ਨੌਨਿਹਾਲ ਸਿੰਘ ਦੇ ਰਿਸ਼ਤੇਦਾਰਾਂ ਤੋਂ 4.30 ਲੱਖ ਠੱਗੇ ਨਵੀਂ ਦਿੱਲੀ, 2 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਜਾਂ ਆਸਟ੍ਰੇਲੀਆ ਵਿਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਦੇ ਭਾਰਤ ਬੈਠੇ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਠੱਗਣ ਵਾਲਾ ਗਿਰੋਹ ਸਰਗਰਮ ਹੈ ਅਤੇ ਇਕ ਮਗਰੋਂ ਇਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਠੱਗਾਂ ਵੱਲੋਂ ਕਿਸੇ ਗੰਭੀਰ ਮਾਮਲੇ ਵਿਚ ਪੰਜਾਬੀ […]
By : Editor (BS)
ਆਸਟ੍ਰੇਲੀਆ ਦੇ ਨੌਨਿਹਾਲ ਸਿੰਘ ਦੇ ਰਿਸ਼ਤੇਦਾਰਾਂ ਤੋਂ 4.30 ਲੱਖ ਠੱਗੇ
ਨਵੀਂ ਦਿੱਲੀ, 2 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਜਾਂ ਆਸਟ੍ਰੇਲੀਆ ਵਿਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਦੇ ਭਾਰਤ ਬੈਠੇ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਠੱਗਣ ਵਾਲਾ ਗਿਰੋਹ ਸਰਗਰਮ ਹੈ ਅਤੇ ਇਕ ਮਗਰੋਂ ਇਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਠੱਗਾਂ ਵੱਲੋਂ ਕਿਸੇ ਗੰਭੀਰ ਮਾਮਲੇ ਵਿਚ ਪੰਜਾਬੀ ਨੌਜਵਾਨ ਦੀ ਗ੍ਰਿਫ਼ਤਾਰੀ ਦਾ ਡਰਾਮਾ ਕੀਤਾ ਜਾਂਦਾ ਹੈ ਅਤੇ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਵਾਉਣ ਲਈ ਮੋਟੀ ਰਕਮ ਦੀ ਮੰਗ ਕੀਤੀ ਜਾਂਦੀ ਹੈ। ਤਾਜ਼ਾ ਮਾਮਲਾ ਦਿੱਲੀ ਵਿਖੇ ਸਾਹਮਣੇ ਆਇਆ ਜਿਥੇ ਆਸਟ੍ਰੇਲੀਆ ਪੜ੍ਹਦੇ ਨੌਜਵਾਨ ਦੇ ਰਿਸ਼ਤੇਦਾਰ 4 ਲੱਖ ਰੁਪਏ ਗੁਆ ਬੈਠੇ।