ਕੈਨੇਡਾ-ਅਮਰੀਕਾ ਬਾਰਡਰ ਤੋਂ ਫੜੇ ਮਨਪ੍ਰੀਤ ਸਿੰਘ ਦੀ ਸਜ਼ਾ ਬਰਕਰਾਰ
ਟੋਰਾਂਟੋ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਸੰਤਰਿਆਂ ਨਾਲ ਲੱਦੇ ਟਰੱਕ ਵਿਚੋਂ ਕੋਕੀਨ ਬਰਾਮਦ ਹੋਣ ਮਗਰੋਂ ਡੂੰਘੀਆਂ ਮੁਸ਼ਕਲਾਂ ਵਿਚ ਘਿਰੇ ਮਨਪ੍ਰੀਤ ਸਿੰਘ ਢੱਟ ਨੂੰ ਕੋਈ ਰਾਹਤ ਨਾ ਮਿਲੀ ਜਦੋਂ ਉਨਟਾਰੀਓ ਦੀ ਅਪੀਲ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ 10 ਸਾਲ ਕੈਦ ਦੀ ਸਜ਼ਾ ਬਰਕਰਾਰ ਰੱਖੀ। ਤਿੰਨ ਜੱਜਾਂ ਦੇ ਪੈਨਲ ਨੇ ਇਹ ਦਲੀਲਾਂ ਮੰਨਣ ਤੋਂ ਇਨਕਾਰ ਕਰ […]
By : Hamdard Tv Admin
ਟੋਰਾਂਟੋ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਸੰਤਰਿਆਂ ਨਾਲ ਲੱਦੇ ਟਰੱਕ ਵਿਚੋਂ ਕੋਕੀਨ ਬਰਾਮਦ ਹੋਣ ਮਗਰੋਂ ਡੂੰਘੀਆਂ ਮੁਸ਼ਕਲਾਂ ਵਿਚ ਘਿਰੇ ਮਨਪ੍ਰੀਤ ਸਿੰਘ ਢੱਟ ਨੂੰ ਕੋਈ ਰਾਹਤ ਨਾ ਮਿਲੀ ਜਦੋਂ ਉਨਟਾਰੀਓ ਦੀ ਅਪੀਲ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ 10 ਸਾਲ ਕੈਦ ਦੀ ਸਜ਼ਾ ਬਰਕਰਾਰ ਰੱਖੀ। ਤਿੰਨ ਜੱਜਾਂ ਦੇ ਪੈਨਲ ਨੇ ਇਹ ਦਲੀਲਾਂ ਮੰਨਣ ਤੋਂ ਇਨਕਾਰ ਕਰ ਦਿਤਾ ਕਿ ਮਨਪ੍ਰੀਤ ਸਿੰਘ ਢੱਟ ਤੋਂ ਜ਼ਬਰਦਸਤੀ ਨਸ਼ਾ ਤਸਕਰੀ ਕਰਵਾਈ ਗਈ ਅਤੇ ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਨਸ਼ਿਆਂ ਨਾਲ ਫੜੇ ਸ਼ਖਸ ਦਾ ਮਕਸਦ ਤਸਕਰੀ ਨਹੀਂ ਹੋ ਸਕਦਾ। ਜਸਟਿਸ ਬੈਂਜਾਮਿਨ ਜ਼ਾਰਨੈਟ ਨੇ ਫੈਸਲਾ ਲਿਖਦਿਆਂ ਕਿਹਾ ਕਿ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਮਨਪ੍ਰੀਤ ਸਿੰਘ ਜਾਣਬੁੱਝ ਕੇ ਕੋਕੀਨ ਕੈਨੇਡਾ ਨਹੀਂ ਲੈ ਕੇ ਆਇਆ। ਇਹ ਕੋਈ ਵਿਵਾਦਤ ਮਾਮਲਾ ਨਹੀਂ ਜਿਥੇ ਅਪੀਲਕਰਤਾ ਨੂੰ ਸ਼ੱਕ ਦਾ ਫਾਇਦਾ ਮਿਲ ਸਕੇ।
ਸੰਤਰਿਆਂ ਨਾਲ ਲੱਦੇ ਟਰੱਕ ਵਿਚੋਂ ਮਿਲੀ ਸੀ 30 ਪੈਕਟ ਕੋਕੀਨ
ਇਥੇ ਦਸਣਾ ਬਣਦਾ ਹੈ ਕਿ 27 ਦਸੰਬਰ 2016 ਨੂੰ ਸੂਰਚ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਮਨਪ੍ਰੀਤ ਸਿੰਘ ਢੱਟ ਦੀ ਜ਼ਿੰਦਗੀ ਸਦਾ ਵਾਸਤੇ ਬਦਲ ਗਈ ਜਦੋਂ ਮਿਸੀਸਾਗਾ ਨਾਲ ਸਬੰਧਤ ਟਰੱਕ ਡਰਾਈਵਰ ਨੂੰ ਅੰਬੈਸਡਰ ਬ੍ਰਿਜ ’ਤੇ ਰੋਕਿਆ ਗਿਆ ਅਤੇ ਟਰੱਕ ਦੀ ਤਲਾਸ਼ੀ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਕੋਕੀਨ ਦੇ ਪੈਕਟ ਬਰਾਮਦ ਕੀਤੇ। ਮਨਪ੍ਰੀਤ ਵੱਲੋਂ ਦਿਖਾਏ ਕਾਗਜ਼ਾਂ ਮੁਤਾਬਕ ਰੈਫਰੀਜਰੇਟਡ ਟ੍ਰਾਂਸਪੋਰਟ ਟਰੱਕ ਵਿਚ ਸੰਤਰੇ ਲੱਦੇ ਹੋਏ ਸਨ ਅਤੇ ਉਹ ਕੈਲੇਫੋਰਨੀਆ ਤੋਂ ਆ ਰਿਹਾ ਸੀ।
ਸਜ਼ਾ ਪੂਰੀ ਹੋਣ ’ਤੇ ਕਰ ਦਿਤਾ ਜਾਵੇਗਾ ਡਿਪੋਰਟ
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੰਤਰਿਆਂ ਦੇ ਡੱਬਿਆਂ ਵਿਚਾਲੇ 30 ਪੈਕਟ ਕੋਕੀਨ ਬਰਾਮਦ ਕੀਤੀ ਗਈ ਜੋ ਬੇਹੱਦ ਆਲ੍ਹਾਮਿਆਰੀ ਸੀ। ਥੋਕ ਵਿਚ ਇਸ ਦੀ ਕੀਮਤ 19 ਲੱਖ 50 ਹਜ਼ਾਰ ਡਾਲਰ ਅਤੇ ਰਿਟੇਲ ਵਿਚ 48 ਲੱਖ ਡਾਲਰ ਦੱਸੀ ਗਈ।