ਕੈਨੇਡਾ-ਅਮਰੀਕਾ ਬਾਰਡਰ ’ਤੇ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ
ਸ਼ਿਕਾਗੋ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਅੰਤਾਂ ਦੀ ਠੰਢ ਵਿਚ ਜਾਨ ਗਵਾਉਣ ਵਾਲੇ ਭਾਰਤੀ ਪਰਵਾਰ ਦੇ ਮਾਮਲੇ ਵਿਚ ਸ਼ਿਕਾਗੋ ਪੁਲਿਸ ਵੱਲੋਂ ਹਰਸ਼ਕੁਮਾਰ ਰਮਨ ਲਾਲ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਗੋ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਓ’ਹੇਅਰ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤੇ ਹਰਸ਼ ਕੁਮਾਰ ਉਰਫ ‘ਡਰਟੀ ਹੈਰੀ’ ਉਰਫ ‘ਪਰਮ ਸਿੰਘ’ ਉਰਫ ‘ਹਰੇਸ਼ […]
By : Editor Editor
ਸ਼ਿਕਾਗੋ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਅੰਤਾਂ ਦੀ ਠੰਢ ਵਿਚ ਜਾਨ ਗਵਾਉਣ ਵਾਲੇ ਭਾਰਤੀ ਪਰਵਾਰ ਦੇ ਮਾਮਲੇ ਵਿਚ ਸ਼ਿਕਾਗੋ ਪੁਲਿਸ ਵੱਲੋਂ ਹਰਸ਼ਕੁਮਾਰ ਰਮਨ ਲਾਲ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਗੋ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਓ’ਹੇਅਰ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤੇ ਹਰਸ਼ ਕੁਮਾਰ ਉਰਫ ‘ਡਰਟੀ ਹੈਰੀ’ ਉਰਫ ‘ਪਰਮ ਸਿੰਘ’ ਉਰਫ ‘ਹਰੇਸ਼ ਰਮੇਸ਼ ਲਾਲ ਪਟੇਲ’ ਨੂੰ 28 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
28 ਫਰਵਰੀ ਨੂੰ ਹੋਵੇਗੀ ਮਿਨੇਸੋਟਾ ਦੀ ਅਦਾਲਤ ਵਿਚ ਪੇਸ਼ੀ
ਹਰਸ਼ ਕੁਮਾਰ ਪਟੇਲ ਵਿਰੁੱਧ ਮਿਨੇਸੋਟਾ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਮਨੁੱਖੀ ਤਸਕਰੀ ਦੀ ਸਾਜ਼ਿਸ਼ ਵਿਚ ਉਸ ਦੀ ਸ਼ਮੂਲੀਅਤ ਬਾਰੇ ਵਿਸਤਾਰਤ ਜਾਣਕਾਰੀ ਮੌਜੂਦ ਹੈ। ਅਦਾਲਤ ਵਿਚ ਦਾਇਰ ਹਲਫੀਆ ਬਿਆਨ ਮੁਤਾਬਕ ਮਨੁੱਖੀ ਤਸਕਰੀ ਦੀ ਪੜਤਾਲ 39 ਸਾਲ ਦੇ ਜਗਦੀਸ਼ ਪਟੇਲ, ਉਸ ਦੀ 37 ਸਾਲਾ ਪਤਨੀ ਵੈਸ਼ਾਲੀਬੇਨ ਪਟੇਲ, 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲ ਦੇ ਬੇਟੇ ਧਾਰਮਿਕ ਪਟੇਲ ਦੀ ਮੌਤ ਨਾਲ ਸਬੰਧਤ ਹੈ ਜਿਨ੍ਹਾਂ ਦੀਆਂ ਲਾਸ਼ਾਂ ਅਮਰੀਕਾ ਦੇ ਬਾਰਡਰ ਤੋਂ ਸਿਰਫ 12 ਮੀਟਰ ਦੂਰ ਮੈਨੀਟੋਬਾ ਦੇ ਐਮਰਸਨ ਇਲਾਕੇ ਵਿਚ ਮਿਲੀਆਂ ਸਨ। ਲੋੜੀਂਦੇ ਗਰਮ ਕੱਪੜੇ ਨਾ ਹੋਣ ਕਾਰਨ ਮਨਫੀ 35 ਡਿਗਰੀ ਤਾਪਮਾਨ ਵਿਚ ਇਕੋ ਪਰਵਾਰ ਦੇ ਚਾਰ ਜੀਆਂ ਦੀ ਮੌਤ ਨੇ ਤਰਥੱਲੀ ਮਚਾਰ ਦਿਤੀ ਅਤੇ ਗੁਜਰਾਤ ਪੁਲਿਸ ਵੱਲੋਂ ਟਰੈਵਲ ਏਜੰਟਾਂ ਦੀ ਫੜੋ ਫੜੀ ਵੀ ਆਰੰਭੀ ਗਈ।
ਦਰਜਨਾਂ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਬਾਰਡਰ ਕਰਵਾਉਣ ਦੇ ਦੋਸ਼
ਜਗਦੀਸ਼ ਪਟੇਲ ਦੀ ਪਰਵਾਰ ਸਣੇ ਮੌਤ ਦੌਰਾਨ ਹੀ ਅਮਰੀਕਾ ਦੇ ਬਾਰਡਰ ਪੈਟਰੌਲ ਏਜੰਟਾਂ ਨੇ 47 ਸਾਲ ਦੀ ਸਟੀਵ ਸ਼ੈਂਡ ਨੂੰ ਦੋ ਭਾਰਤੀ ਨਾਗਰਿਕਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਸਟੀਵ ਸ਼ੈਂਡ ਨੇ ਬਿਆਨ ਦੇ ਦਿਤਾ ਕਿ ਫਲੋਰੀਡਾ ਤੋਂ ਚੱਲ ਰਹੇ ਮਨੁੱਖੀ ਤਸਕਰੀ ਦੇ ਧੰਦੇ ਦਾ ਕਰਤਾ ਧਰਤਾ ਹਰਸ਼ ਕੁਮਾਰ ਰਮਨ ਨਾਲ ਪਟੇਲ ਹੈ ਅਤੇ ਅਮਰੀਕੀ ਜਾਂਚਕਰਤਾਵਾਂ ਨੇ ਹਰਸ਼ ਕੁਮਾਰ ਪਟੇਲ ਨੂੰ ਮੁੱਖ ਸਾਜ਼ਿਸ਼ ਘਾੜਾ ਮੰਨ ਲਿਆ।