ਕੇਦਾਰਨਾਥ ਯਾਤਰਾ : ਗੌਰੀਕੁੰਡ 'ਚ ਭਾਰੀ ਮੀਂਹ ਕਾਰਨ ਤਬਾਹੀ, 10 ਲੋਕ ਲਾਪਤਾ
ਗੌਰੀਕੁੰਡ: ਕੇਦਾਰਨਾਥ ਧਾਮ ਦੇ ਮੁੱਖ ਸਟਾਪ ਗੌਰੀਕੁੰਡ ਸਥਿਤ ਡਾਕ ਪੁਲ ਨੇੜੇ ਪਹਾੜੀ ਤੋਂ ਪੱਥਰ ਟੁੱਟ ਕੇ ਦੋ ਦੁਕਾਨਾਂ 'ਤੇ ਡਿੱਗਣ ਕਾਰਨ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। ਜਾਣਕਾਰੀ ਮੁਤਾਬਕ 10 ਲੋਕ ਲਾਪਤਾ ਦੱਸੇ ਜਾ ਰਹੇ ਹਨ।SDRF ਦੀ ਟੀਮ ਮੌਕੇ 'ਤੇ ਜਾਂਚ 'ਚ ਲੱਗੀ ਹੋਈ ਹੈ। ਰਾਜ ਦੇ ਵੱਖ-ਵੱਖ ਪਹਾੜੀ ਇਲਾਕਿਆਂ 'ਚ ਬੀਤੀ ਰਾਤ ਤੋਂ ਬਾਰਿਸ਼ ਹੋ […]
By : Editor (BS)
ਗੌਰੀਕੁੰਡ: ਕੇਦਾਰਨਾਥ ਧਾਮ ਦੇ ਮੁੱਖ ਸਟਾਪ ਗੌਰੀਕੁੰਡ ਸਥਿਤ ਡਾਕ ਪੁਲ ਨੇੜੇ ਪਹਾੜੀ ਤੋਂ ਪੱਥਰ ਟੁੱਟ ਕੇ ਦੋ ਦੁਕਾਨਾਂ 'ਤੇ ਡਿੱਗਣ ਕਾਰਨ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। ਜਾਣਕਾਰੀ ਮੁਤਾਬਕ 10 ਲੋਕ ਲਾਪਤਾ ਦੱਸੇ ਜਾ ਰਹੇ ਹਨ।
SDRF ਦੀ ਟੀਮ ਮੌਕੇ 'ਤੇ ਜਾਂਚ 'ਚ ਲੱਗੀ ਹੋਈ ਹੈ। ਰਾਜ ਦੇ ਵੱਖ-ਵੱਖ ਪਹਾੜੀ ਇਲਾਕਿਆਂ 'ਚ ਬੀਤੀ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਮੀਂਹ ਕਾਰਨ ਗੌਰੀਕੁੰਡ 'ਚ ਪਹਾੜੀ ਤੋਂ ਪੱਥਰ ਡਿੱਗ ਕੇ ਦੁਕਾਨਾਂ 'ਤੇ ਡਿੱਗ ਗਏ ਹਨ। ਪਹਾੜਾਂ 'ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਹਾੜਾਂ 'ਚ ਤਰੇੜਾਂ ਆ ਰਹੀਆਂ ਹਨ, ਜਿਸ ਕਾਰਨ ਆਏ ਦਿਨ ਬਰਸਾਤ ਦੇ ਮੌਸਮ 'ਚ ਪਹਾੜਾਂ 'ਤੇ ਹਾਦਸਾ ਵਾਪਰ ਰਿਹਾ ਹੈ।