ਕੇਕ ਮਾਮਲਾ- ਸਾਹਮਣੇ ਆਈ ਬੇਕਰੀ ਦੀ ਸ਼ਰਮਨਾਕ ਕਰਤੂਤ
ਪਟਿਆਲਾ, ਰਜਨੀਸ਼ ਕੌਰ – ਪਟਿਆਲਾ ਵਿੱਚ ਆਪਣੇ ਹੀ ਜਨਮਦਿਨ ਉੱਤੇ ਕੇਕ ਖਾਣ ਤੋਂ ਬਾਅਦ ਹੋਈ 10 ਸਾਲ ਦੀ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਦੀ ਜਾਂਚ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਪਤਾ ਚੱਲਿਆ ਹੈ ਕਿ ਦੋਸ਼ੀ ਬੇਕਰੀ ਵਾਲੇ ਲੋਕਾਂ ਨੂੰ ਫਰੈਸ਼ ਕੇਲ ਨਹੀਂ ਵੇਚਦੇ ਸਨ। ਉਹ ਪਹਿਲਾਂ ਹੀ 30 […]

By : Makhan Shah
ਪਟਿਆਲਾ, ਰਜਨੀਸ਼ ਕੌਰ – ਪਟਿਆਲਾ ਵਿੱਚ ਆਪਣੇ ਹੀ ਜਨਮਦਿਨ ਉੱਤੇ ਕੇਕ ਖਾਣ ਤੋਂ ਬਾਅਦ ਹੋਈ 10 ਸਾਲ ਦੀ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਦੀ ਜਾਂਚ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਪਤਾ ਚੱਲਿਆ ਹੈ ਕਿ ਦੋਸ਼ੀ ਬੇਕਰੀ ਵਾਲੇ ਲੋਕਾਂ ਨੂੰ ਫਰੈਸ਼ ਕੇਲ ਨਹੀਂ ਵੇਚਦੇ ਸਨ। ਉਹ ਪਹਿਲਾਂ ਹੀ 30 ਤੋਂ 40 ਕੇਕ 75 ਡਿਗਰੀ ਤਾਪਮਾਨ ਉੱਤੇ ਬਣਾ ਕੇ ਫਿਰਜ਼ ਵਿੱਚ ਰੱਖ ਲੈਂਦੇ ਸਨ।
ਅਜਿਹੇ ਵਿੱਚ ਜਦੋਂ ਬੇਕਰੀ ਵਾਲਿਆਂ ਨੂੰ ਸਵੇਰੇ ਕਈ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਕੇਕ ਨੂੰ ਡੈਕੋਰੇਟ ਕਰ ਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਸੀ ਕਿ ਕੇਕ ਠੀਕ ਹੈ ਜਾਂ ਖਰਾਬ ਤੇ ਇਸ ਵਿੱਚ ਕਿਹੜੀ ਚੀਜ਼ ਵਰਤੀ ਗਈ ਹੈ।
ਇਹ ਗੱਲ ਹੁਣ ਫੜੇ ਗਏ ਤਿੰਨ ਦੋਸ਼ੀਆਂ ਮੈਨੇਜਰ ਰਣਜੀਤ ਸਿੰਘ, ਪਵਨ ਕੁਮਾਰ ਤੇ ਵਿਜੇ ਕੁਮਾਰ ਤੋਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ। ਦੋਸ਼ੀਆਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਨਾਜ਼ ਮੰਡੀ ਥਾਣਾ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਚੌਥੇ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਿਸ ਕਰਵਾਈ ਕਰ ਰਹੀ ਹੈ।
ਕੇਕ ਨਾਲ ਬੱਚੀ ਦੀ ਮੌਤ ਤੇ ਫਰਜੀ ਬੇਕਰੀ ਫਰਮ, ਇੱਥੇ ਜਾਣੋ ਕੀ ਹੈ ਪੂਰਾ ਮਾਮਲਾ
1. ਬੱਚੀ ਦੇ ਜਨਮਦਿਨ ਮੌਕੇ ਮੰਗਵਾਇਆ ਸੀ ਆਨਲਾਈਨ ਕੇਕ
ਪਟਿਆਲਾ ਦੇ ਅਮਨ ਨਗਰ ਇਲਾਕੇ ਵਿੱਚ ਰਹਿਣ ਵਾਲੀ 10 ਸਾਲ ਦੀ ਬੱਚੀ ਮਾਨਵੀ ਦਾ 24 ਮਾਰਚ ਨੂੰ ਜਨਮਦਿਨ ਸੀ। ਇਸ ਲਈ ਉਸ ਦੀ ਮਾਂ ਕਾਜਲ ਨੇ ਜੋਮੈਟੋ ਉੱਤੇ ਕਾਨ੍ਹਾ ਫਰਮ ਤੋਂ ਕੇਕ ਮੰਗਵਾਇਆ ਸੀ। ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਜਨਮਦਿਨ ਮਨਾਇਆ ਤੇ ਕੇਕ ਖਾਂਦਾ। ਮਾਨਵੀ ਦਾ ਜਨਮਦਿਨ ਸੀ ਤਾਂ ਉਸ ਨੇ ਜਿਆਦਾ ਕੇਕ ਖਾਂਦਾ ਸੀ। ਪਰਿਵਾਰ ਨੇ ਜਨਮਦਿਨ ਮਨਾਉਣ ਦੀ ਵੀਡੀਓ ਵੀ ਬਣਾਈ।
2. ਕੇਕ ਖਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਣੇ ਮਾਨਵੀ ਦੀ ਸਿਹਤ ਹੋਈ ਖ਼ਰਾਬ
ਕੇਕ ਖਾਣ ਤੋਂ ਬਾਅਦ ਮਾਨਵੀ ਸਣੇ ਹੋਰ ਪਰਿਵਾਰਕ ਮੈਂਬਰਾੰ ਦੀ ਸਿਹਤ ਖਰਾਬ ਹੋ ਗਈ ਸੀ। ਫਿਰ ਮਾਨਵੀ ਨੂੰ ਹਸਪਾਤਲ ਲੈ ਕੇ ਗਏ। ਅਗਲੀ ਸਵੇਰ ਸਾਢੇ ਪੰਜ ਵਜੇ ਹਸਪਤਾਲ ਵਿੱਚ ਬੱਚੀ ਦੀ ਮੌਤ ਹੋ ਗਈ।
3. ਪੁਲਿਸ ਨੂੰ ਸ਼ਿਕਾਇਤ ਕਰਵਾਈ ਦਰਜ, ਪੁਲਿਸ ਬੋਲੀ ਇਸ ਨਾਂ ਦੀ ਬੇਕਰੀ ਹੀ ਨਹੀਂ
ਮਾਨਵੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੇਕ ਭੇਜਣ ਵਾਲੀ ਬੇਕਰੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਹਾ ਕਿ ਜਿੱਥੋਂ ਆਰਡਰ ਆਇਆ ਹੈ, ਉੱਥੇ ਅਜਿਹੀ ਕੋਈ ਵੀ ਬੇਕਰੀ ਨਹੀਂ ਹੈ। ਪੁਲਿਸ ਨੇ ਕਾਨ੍ਹਾ ਬੇਕਰੀ ਦੇ ਪਤੇ ਨੂੰ ਫਰਜੀ ਦੱਸਿਆ।
4. ਪੁਲਿਸ ਪਤਾ ਨਹੀਂ ਲਾ ਸਕੀ ਤਾਂ ਪਰਿਵਾਰ ਨੇ ਖੁਦ ਲਾਇਆ ਪਤਾ
ਇਸ ਮਾਮਲੇ ਵਿੱਚ ਅਹਿਮ ਗੱਲ ਇਹ ਹੈ ਕਿ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਹਾ ਕਿ ਬੇਕਰੀ ਦੇ ਨਾਮ ਉੱਤੇ ਅਜਿਹੀ ਕੋਈ ਦੁਕਾਨ ਨਹੀਂ ਹੈ। ਪੁਲਿਸ ਨੂੰ ਪੱਲਾ ਝੜਦੇ ਵੇਖ ਪਰਿਵਾਰ ਨੇ ਹੀ ਬੇਕਰੀ ਦਾ ਪਤਾ ਲਗਾਇਆ, ਜਿੱਥੋਂ ਮਾਨਵੀ ਲਈ ਕੇਕ ਆਇਆ ਸੀ। ਉਹਨਾਂ ਨੇ ਜੋਮੈਟੋ ਤੋਂ ਮੁੜ ਆਰਡਰ ਕੀਤਾ। ਇਹ ਕੇਕ ਉਸੇ ਕਾਨ੍ਹਾ ਬੇਕਰੀ ਤੋਂ ਮੰਗਵਾਇਆ ਗਿਆ ਸੀ। ਜਦੋਂ ਡਿਲੀਵਰੀ ਵਾਲਾ ਕੇਕ ਲੈ ਕੇ ਪਹੁੰਚਿਆ ਤਾਂ ਪਰਿਵਾਰ ਨੇ ਉਸ ਨੂੰ ਫੜ ਲਿਆ। ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲਗਿਆ ਕਿ ਨਿਊ ਇੰਡੀਆ ਬੇਕਰੀ ਤੋਂ ਆਇਆ ਸੀ।
5. ਪੁਲਿਸ ਨੇ ਕਿਹਾ-ਨਿਊ ਇੰਡੀਆ ਬੇਕਰੀ ਮਾਲਕ ਨੇ ਖੋਲ੍ਹੀ ਹੈ ਦੂਜੀ ਫਰਮ
ਪੁਲਿਸ ਅਨੁਸਾਰ, ਨਿਊ ਇੰਡੀਆ ਬੇਕਰੀ ਦੇ ਮਾਲਕ ਨੇ ਹੀ ਕਾਨ੍ਹਾ ਫਰਮ ਨਾਮ ਤੋਂ ਇੱਕ ਹੋਰ ਬੇਕਰੀ ਰਜਿਸਟਰਡ ਕਰਵਾ ਕੇ ਰੱਖੀ ਸੀ ਤੇ ਜੋਮੈਟੋ ਉੱਤੇ ਡਿਲੀਵਰੀ ਲਈ ਇਸ ਨਾਮ ਦਾ ਇਸਤੇਮਾਲ ਕਰਦਾ ਸੀ। ਇਸ ਬਾਰੇ ਸਿਟੀ ਐਸਪੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਆਈਪੀਸੀ ਦੀ ਧਾਰਾ 304 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੋ ਦਿਨ ਵਿੱਚ ਆਵੇਗੀ ਕੇਕ ਦੀ ਜਾਂਚ ਰਿਪੋਰਟ
ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਹੁਣ ਉਹ ਉਸ ਦੁਕਾਨ ਦੇ ਸੈਂਪਲ ਲੈਣ ਜਾ ਰਹੇ ਹਨ। ਜਿੱਥੋਂ ਬੇਕਰੀ ਵਿੱਚ ਕੇਕ ਆਦਿ ਬਣਾਉਣ ਤੇ ਖਾਣ ਵਾਲੇ ਪਦਾਰਥਾਂ ਦੀ ਸਮਰਗੀ ਆਉਂਦੀ ਸੀ। ਤਾਂਕਿ ਉਸ ਦੀ ਕਵਾਲਿਟੀ ਨੂੰ ਚੈੱਕ ਕੀਤਾ ਜਾ ਸਕੇ। ਉੱਥੇ ਹੀ ਪੁਲਿਸ ਤੇ ਸਿਹਤ ਵਿਭਾਗ ਨੇ ਪਹਿਲਾਂ ਲਏ ਕੇਕ ਦੇ ਸੈਂਪਲ ਦੀ ਜਾਂਚ ਲਈ ਲੈੱਬ ਵਿੱਚ ਭੇਜ ਦਿੱਤਾ ਹੈ। ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਰਿਪੋਰਟ ਆ ਜਾਵੇਗੀ। ਇਸ ਬਾਅਦ ਪੁਲਿਸ ਤੇ ਸਿਹਤ ਵਿਭਾਗ ਵੱਲੋਂ ਅਗਲੀ ਕਰਵਾਈ ਕੀਤੀ ਜਾਵੇਗੀ।
ਨਾਨਾ ਬੋਲੇ-ਪੁਲਿਸ ਨਹੀਂ ਕਰ ਰਹੀ ਮਾਮਲੇ ਦੀ ਸਹੀ ਢੰਗ ਨਾਲ ਜਾਂਚ
ਮਾਨਵੀ ਦੇ ਨਾਨਾ ਹਰਬੰਸ ਲਾਲ ਨੇ ਕਿਹਾ, ਪੁਲਿਸ ਇਸ ਮਾਮਲੇ ਵਿੱਚ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ। ਉਹਨਾਂ ਦੀ ਬੱਚੀ ਦੀ ਬੇਕਰੀ ਦਾ ਕੇਕ ਖਾਣ ਨਾਲ ਮੌਤ ਹੋਈ ਹੈ। ਉਹਨਾਂ ਨੂੰ ਸ਼ੱਕ ਹੈ ਕਿ ਦੋਸ਼ੀ ਪਹੁੰਚ ਦਾ ਫਾਇਦਾ ਚੁੱਕ ਕੇ ਸੈਂਪਲਾਂ ਨਾਲ ਹੇਰਾਫੇਰੀ ਕਰ ਸਕਦੇ ਹਨ। ਇਸ ਲਈ ਉਹ ਖੁਦ ਇਸ ਆਪਣੇ ਪੱਧਰ ਉੱਤੇ ਕੇਕ ਦੇ ਸੈਂਪਲ ਦੀ ਜਾਂਚ ਕਰਵਾਉਣਗੇ।
ਸਿਹਤ ਮੰਤਰੀ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਬੱਚੀ ਦੇ ਪਰਿਵਾਰ ਨਾਲ ਪਟਿਆਲਾ ਵਿੱਚ ਮੁਲਾਕਾਤ ਕੀਤੀ ਹੈ। ਉਹਨਾਂ ਨੇ ਸਿਹਤ ਸਕੱਤਰ ਨੂੰ ਜਾਂਚ ਦੇ ਹੁਕਮ ਵੀ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਇਸ ਲਈ ਜਿੰਮੇਵਾਰ ਲੋਕਾਂ ਨੂੰ ਮਾਫ਼ ਨਹੀਂ ਕੀਤੀ ਜਾਵੇਗਾ। ਇਸ ਤੋਂ ਇਲਾਵਾ ਸੂਬੇ ਵਿੱਚ ਮੁੜ ਅਜਿਹੀ ਸਥਿਤੀ ਨਾ ਬਣੇ, ਉਸ ਨਾਲ ਨਿਪਟਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਨੇ ਬੱਚੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।


