ਕਾਮੇਡੀ ਤੇ ਮਨੋਰੰਜਨ ਭਰਪੂਰ ‘ਝੱਲੇ ਪੈ ਗਏ ਪੱਲੇ’
ਗੁਰਮੀਤ ਸਾਜਨ ਪੰਜਾਬੀ ਸਿਨਮੇ ਦਾ ਇੱਕ ਨਾਮਵਰ ਅਦਾਕਾਰ ਹੈ ਜਿਸਨੇ ਦਰਜਨਾਂ ਪੰਜਾਬੀ ਫ਼ਿਲਮਾਂ ਤੇ ਅਣ-ਗਿਣਤ ਛੋਟੀਆਂ ਫ਼ਿਲਮਾਂ ਤੇ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਰੰਗ ਵਿਖਾਏ ਹਨ। ਉਹ ਅਦਾਕਾਰੀ ਦੇ ਨਾਲ ਨਾਲ ਇੱਕ ਵਧੀਆ ਲੇਖਕ ਤੇ ਨਿਰਦੇਸ਼ਕ ਵੀ ਹੈ। ਟੈਲੀ ਫ਼ਿਲਮਾਂ ਦੇ ਦੌਰ ਵਿੱਚ ਉਹ ਆਪਣੇ ਸਹਿਯੋਗੀ ਮਨਜੀਤ ਟੋਨੀ ਨਾਲ ਸਰਗਰਮ ਰਿਹਾ। ਇਸੇ ਜੋੜੀ ਨੇ ਜਦ […]

ਗੁਰਮੀਤ ਸਾਜਨ ਪੰਜਾਬੀ ਸਿਨਮੇ ਦਾ ਇੱਕ ਨਾਮਵਰ ਅਦਾਕਾਰ ਹੈ ਜਿਸਨੇ ਦਰਜਨਾਂ ਪੰਜਾਬੀ ਫ਼ਿਲਮਾਂ ਤੇ ਅਣ-ਗਿਣਤ ਛੋਟੀਆਂ ਫ਼ਿਲਮਾਂ ਤੇ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਰੰਗ ਵਿਖਾਏ ਹਨ। ਉਹ ਅਦਾਕਾਰੀ ਦੇ ਨਾਲ ਨਾਲ ਇੱਕ ਵਧੀਆ ਲੇਖਕ ਤੇ ਨਿਰਦੇਸ਼ਕ ਵੀ ਹੈ।
ਟੈਲੀ ਫ਼ਿਲਮਾਂ ਦੇ ਦੌਰ ਵਿੱਚ ਉਹ ਆਪਣੇ ਸਹਿਯੋਗੀ ਮਨਜੀਤ ਟੋਨੀ ਨਾਲ ਸਰਗਰਮ ਰਿਹਾ। ਇਸੇ ਜੋੜੀ ਨੇ ਜਦ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵੱਲ ਕਦਮ ਵਧਾਇਆ ਤਾਂ ਨਵੀਆਂ ਪੈੜ੍ਹਾਂ ਪਾਉਦੇ ਅੱਗੇ ਵਧਣ ਲੱਗੇ।
ਪੰਜਾਬੀ ਸਿਨਮੇ ਨੂੰ ‘ਕੁੜਮਾਈਆ’ ਅਤੇ ‘ਤੂੰ ਮੇਰਾ ਕੀ ਲੱਗਦਾ’ ਫ਼ਿਲਮਾਂ ਦੇਣ ਵਾਲੀ ਇਹ ਜੋੜੀ ਮਨਜੀਤ ਟੋਨੀ ਤੇ ਗੁਰਮੀਤ ਸਾਜਨ ਇੰਨ੍ਹੀ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਝੱਲੇ ਪੈ ਗਏ ਪੱਲੇ’ ਲੈ ਕੇ ਆ ਰਹੇ ਹਨ।
4 ਫਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਗੁਰਮੀਤ ਸਾਜਨ, ਗੁਰਚੇਤ ਚਿੱਤਰਕਾਰ, ਮੰਨਤ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਗੁਰਪ੍ਰੀਤ ਤੋਤੀ, ਪਰਮਿੰਦਰ ਕੌਰ ਗਿੱਲ,ਭੋਲਾ ਲਾਇਲਪੁਰੀਆ, ਮੇਘਾ ਸ਼ਰਮਾ, ਸਤਿੰਦਰ ਕੌਰ, ਪਰਮਜੀਤ ਭਕਨਾ, ਮੰਜੂ ਮਾਹਲ,ਕੁਲਦੀਪ ਨਿਆਮੀਆਂ, ਚਮਕੌਰ ਬੰਦੇਮਾਰ,ਨੀਟਾ ਤੰਬੜਭਾਨ,ਜੱਸੀ ਦਿਓੁਲ, ਅਮਰਜੀਤ ਸੇਖੋ, ਲਛਮਨ ਭਾਨਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਮਨਜੀਤ ਟੋਨੀ ਨੇ ਦੱਸਿਆ ਕਿ ਇਹ ਫ਼ਿਲਮ ਐਨ ਆਈ ਆਰ ਕੁੜੀਆਂ ਦੇ ਵਿਆਹ ਚੱਕਰ ਵਿੱਚ ਪੈ ਕੇ ਵਿਦੇਸ਼ ਜਾਣ ਦੀਆਂ ਸਕੀਮਾਂ ਲਾਉਣ ਵਾਲੇ ਲੋਕਾਂ ਦਾ ਕੌੜਾ ਸੱਚ ਪੇਸ਼ ਕਰਦੀ ਕਾਮੇਡੀ ਤੇ ਮਨੋਰੰਜਨ ਭਰਪੂਰ ਕਹਾਣੀ ਹੈ ਜੋ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਸਮਾਜਿਕ ਮੁੱਦਿਆਂ ਅਧਾਰਤ ਕਾਮੇਡੀ ਤੇ ਮਨੋਰੰਜਨ ਭਰਪੂਰ ਪਰਿਵਾਰਕ ਫਿਲਮ ਹੋਵੇਗੀ। ਗੋਇਲ ਮਿਊਜਿਕ ਵਲੋਂ 4 ਫਰਵਰੀ ਨੂੰ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਲਿਖੇ ਹਨ। ਫ਼ਿਲਮ ਦੇ ਗੀਤ ਕਰਮਜੀਤ ਅਨਮੋਲ ਤੇ ਗੋਲਡ ਟੋਨੀ ਨੇ ਗਾਏ ਹਨ।
-ਸੁਰਜੀਤ ਜੱਸਲ 9814607737