ਕਰਨ ਜੌਹਰ ਬਣਾਉਣਗੇ ਸਲਮਾਨ ਖਾਨ ਦੀ ਅਗਲੀ ਐਕਸ਼ਨ ਫਿਲਮ
ਮੁੰਬਈ, 8 ਅਗਸਤ (ਸ਼ੇਖਰ) : ਬਾਲੀਵੁੱਡ ਐਕਟਰ ਸਲਮਾਨ ਖਾਨ ਤੁਹਾਨੂੰ 25 ਸਾਲਾਂ ਬਾਅਦ ਇੱਕ ਵਾਰੀ ਫਿਰ ਤੋਂ ਕਰਨ ਜੌਹਰ ਦੀ ਫਿਲਮ ਵਿੱਚ ਦਿਖਾਈ ਦੇਣਗੇ ਜੀ ਹਾਂ ਦੋਵਾਂ ਦੇ 25 ਸਾਲ ਬਾਅਦ ਇੱਕਠੇ ਕੰਮ ਕਰਨ ਦੀਆਂ ਖਬਰਾਂ ਨੇ ਜੋਰ ਫੜਿਆ ਹੋਇਆ ਹੈ। ਰੋਮੈਂਟਿਕ ਡਰਾਮਾ ਫਿਲਮਾਂ ਬਣਾਉਣ ਦੇ ਮਾਹਰ ਕਰਨ ਜੌਹਰ ਵੀ ਸਲਮਾਨ ਖਾਨ ਨੂੰ ਲੈ ਕੇ […]
By : Editor (BS)
ਮੁੰਬਈ, 8 ਅਗਸਤ (ਸ਼ੇਖਰ) : ਬਾਲੀਵੁੱਡ ਐਕਟਰ ਸਲਮਾਨ ਖਾਨ ਤੁਹਾਨੂੰ 25 ਸਾਲਾਂ ਬਾਅਦ ਇੱਕ ਵਾਰੀ ਫਿਰ ਤੋਂ ਕਰਨ ਜੌਹਰ ਦੀ ਫਿਲਮ ਵਿੱਚ ਦਿਖਾਈ ਦੇਣਗੇ ਜੀ ਹਾਂ ਦੋਵਾਂ ਦੇ 25 ਸਾਲ ਬਾਅਦ ਇੱਕਠੇ ਕੰਮ ਕਰਨ ਦੀਆਂ ਖਬਰਾਂ ਨੇ ਜੋਰ ਫੜਿਆ ਹੋਇਆ ਹੈ। ਰੋਮੈਂਟਿਕ ਡਰਾਮਾ ਫਿਲਮਾਂ ਬਣਾਉਣ ਦੇ ਮਾਹਰ ਕਰਨ ਜੌਹਰ ਵੀ ਸਲਮਾਨ ਖਾਨ ਨੂੰ ਲੈ ਕੇ ਹੁਣ ਇੱਕ ਐਕਸ਼ਨ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਜਿਸ ਵਿੱਚ ਸਲਮਾਨ ਖਾਨ ਅਜਿਹਾ ਐਕਸ਼ਨ ਕਰਦੇ ਦਿਖਾਈ ਦੇਣਗੇ ਜੋ ਅੱਜ ਤੋਂ ਪਹਿਲਾਂ ਕਿਸੇ ਬਾਲੀਵੁੱਡ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲਿਆ ਅਜਿਹਾ ਮੇਕਰਜ਼ ਦਾ ਕਹਿਣਾ ਹੈ। ਇਸ ਬਾਰੇ ਹੋਰ ਕੀ ਕੁੱਝ ਅੱਪਡੇਟਸ ਹਨ ਆਓ ਤੁਹਾਨੂੰ ਵੀ ਦੱਸਦੇ ਹਾਂ।
ਬਾਲੀਵੁੱਡ ਫਿਲਮਾਂ ਦੇ ਐਕਸ਼ਨ ਆਇਕਨ ਬਣ ਚੁੱਕੇ ਸਲਮਾਨ ਖਾਨ ਦਾ ਨਾਮ ਹੀ ਕਿਸੇ ਫਿਲਮ ਨੂੰ ਹਿੱਟ ਬਣਾ ਦਿੰਦਾ ਹੈ। ਜੇਕਰ ਫਿਲਮ ਮੇਕਰਜ਼ ਦੀ ਗੱਲ ਕੀਤੀ ਜਾਵੇ ਤਾਂ ਕਰਨ ਜੌਹਰ ਦਾ ਨਾਮ ਆਉਂਦੇ ਹੀ ਫਿਲਮ ਨੂੰ ਹਿੱਟ ਮੰਨਿਆ ਜਾਂਦਾ ਹੈ। ਇਨ੍ਹਾਂ ਦਿਨੀ ਕਰਨ ਜੌਹਰ ਵੱਲੋਂ ਡਾਇਰੈਕਟ ਕੀਤੀ ਅਤੇ ਧਰਮਾ ਪ੍ਰੋਡਕਸ਼ਨਜ਼ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵੀ ਕਾਫੀ ਚਰਚਾ ਵਿੱਚ ਹੈ। ਜਿਥੇ ਬਾਕੀ ਬਾਲੀਵੁੱਡ ਫਿਲਮਾਂ ਬੋਕਸ ਆਫਿਸ ਉੱਪਰ ਮੁੱਧੇ ਮੂਹ ਪੈ ਰਹੀਆਂ ਸਨ ਉਥੇ ਕਰਨ ਜੌਹਰ ਦੀ ਫਿਲਮ ਚੰਗਾ ਪ੍ਰੋਫਾਰਮ ਕਰ ਰਹੀ ਹੈ। ਕਰਨ ਜੌਹਰ ਹਮੇਸ਼ਾ ਹੀ 'ਲਾਰਜ ਦੈਨ ਲਾਈਫ' ਸਿਨੇਮਾ ਬਣਾਉਂਦੇ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਰੋਮੈਂਸ, ਇਮੋਸ਼ਨ, ਕਾਮੇਡੀ, ਡਰਾਮਾ ਦੇਖਣ ਨੂੰ ਅਕਸਰ ਮਿਲਦਾ ਹੈ ਪਰ ਹੁਣ ਤੁਹਾਨੂੰ ਸੁਣਕੇ ਥੋੜੀ ਹੈਰਾਨੀ ਤੇ ਐਕਸਾਇਟਮੈਂਟ ਜ਼ਰੂਰ ਹੋਵੇਗੀ ਕਿ ਕਰਨ ਜੌਹਰ ਵੀ ਹੁਣ ਇੱਕ ਐਕਸ਼ਨ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਉਹ ਵੀ ਬਾਲੀਵੁੱਡ ਦੇ ਭਾਈ ਜਾਨ ਨੂੰ ਲੈ ਕੇ… ਜੀ ਹਾਂ ਚਰਚਾਵਾਂ ਚੱਲ ਰਹੀਆਂ ਨੇ ਕਿ ਬਾਲੀਵੁੱਡ ਦੇ ਦਬੰਗ ਹਿਰੋ ਸਲਮਾਨ ਖਾਨ ਹੁਣ ਤੁਹਾਨੂੰ ਕਰਨ ਜੌਹਰ ਦੀ ਅਗਲੀ ਐਕਸ਼ਨ ਫਿਲਮ ਵਿੱਚ ਦਿਖਾਈ ਦੇਣ ਵਾਲੇ ਹਨ।
ਇਹ ਖਬਰ ਸਲਮਾਨ ਅਤੇ ਕਰਨ ਦੋਵਾਂ ਦੇ ਫੈਂਸਜ਼ ਲਈ ਕਾਫੀ ਐਕਸਾਈਟਿੰਗ ਹੈ। ਕਿਉਂਕੀ ਦੋਵਾਂ ਨੂੰ 25 ਸਾਲ ਪਹਿਲਾਂ ਇੱਕਠੇ ਕੰਮ ਕਰਦੇ ਦੇਖਿਆ ਗਿਆ ਸੀ। ਜੀ ਹਾਂ ਸਲਮਾਨ ਖਾਨ ਕਰਨ ਜੌਹਰ ਦੀ 1998 ਵਿੱਚ ਆਈ ਫਿਲਮ 'ਕੁਛ ਕੁਛ ਹੋਤਾ ਹੈ' ਵਿੱਚ ਦਿਖਾਈ ਦਿੱਤੇ ਸੀ। ਹਾਲਾਂਕਿ ਇਸ ਫਿਲਮ ਵਿੱਚ ਸਲਮਾਨ ਖਾਨ ਨੇ ਬਤੌਰ ਲੀਡ ਹਿਰੋ ਕੰਮ ਨਹੀਂ ਕੀਤਾ ਸੀ ਪਰ ਸਲਮਾਨ ਖਾਨ ਦਾ ਕਿਰਦਾਰ ਕਾਫੀ ਅਹਿਮ ਸੀ।