Begin typing your search above and press return to search.

ਕਰਨ ਔਜਲਾ ਦਾ ਦੁਬਈ ਦੀਆਂ ਸੜਕਾਂ ’ਤੇ ਨੇਕ ਉਪਰਾਲਾ, ਲੋਕ ਕਰ ਰਹੇ ਤਰੀਫ਼ਾਂ

ਦੁਬਈ, 14 ਨਵੰਬਰ: ਸ਼ੇਖਰ ਰਾਏ- ਬੀਤੇ ਦਿਨੀਂ ਦੁਨੀਆ ਭਰ ਵਿਚ ਦੀਵਾਲੀ ਦੀ ਧੁਮ ਦੇਖਣ ਨੂੰ ਮਿਲੀ ਹਰ ਕੋਈ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਦੇ ਨਾਲ ਦੀਵਾਲੀ ਮਨਾਉਂਦਾ ਹੋਇਆ ਦਿਖਾਈ ਦਿੱਤਾ ਉਥੇ ਹੀ ਪੰਜਾਬੀ ਗਾਇਕ ਕਰਨ ਔਜਲਾ ਨੂੰ ਦੁਬਾਈ ਦੀਆਂ ਸੜਕਾਂ ਉੱਪਰ ਸਪਾਟ ਕੀਤਾ ਗਿਆ ਜਿਥੇ ਕਰਨ ਔਜਲਾ ਲੋੜਵੰਦਾਂ ਨੂੰ ਭੋਜਨ ਵੰਡਕੇ ਖੁਸ਼ੀਆਂ ਮਨਾਉਂਦਾ ਹੋਇਆ ਦਿਖਾਈ […]

ਕਰਨ ਔਜਲਾ ਦਾ ਦੁਬਈ ਦੀਆਂ ਸੜਕਾਂ ’ਤੇ ਨੇਕ ਉਪਰਾਲਾ, ਲੋਕ ਕਰ ਰਹੇ ਤਰੀਫ਼ਾਂ
X

Editor EditorBy : Editor Editor

  |  14 Nov 2023 11:03 AM IST

  • whatsapp
  • Telegram

ਦੁਬਈ, 14 ਨਵੰਬਰ: ਸ਼ੇਖਰ ਰਾਏ- ਬੀਤੇ ਦਿਨੀਂ ਦੁਨੀਆ ਭਰ ਵਿਚ ਦੀਵਾਲੀ ਦੀ ਧੁਮ ਦੇਖਣ ਨੂੰ ਮਿਲੀ ਹਰ ਕੋਈ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਦੇ ਨਾਲ ਦੀਵਾਲੀ ਮਨਾਉਂਦਾ ਹੋਇਆ ਦਿਖਾਈ ਦਿੱਤਾ ਉਥੇ ਹੀ ਪੰਜਾਬੀ ਗਾਇਕ ਕਰਨ ਔਜਲਾ ਨੂੰ ਦੁਬਾਈ ਦੀਆਂ ਸੜਕਾਂ ਉੱਪਰ ਸਪਾਟ ਕੀਤਾ ਗਿਆ ਜਿਥੇ ਕਰਨ ਔਜਲਾ ਲੋੜਵੰਦਾਂ ਨੂੰ ਭੋਜਨ ਵੰਡਕੇ ਖੁਸ਼ੀਆਂ ਮਨਾਉਂਦਾ ਹੋਇਆ ਦਿਖਾਈ ਦਿੱਤਾ। ਕਰਨ ਔਜਲਾ ਦੀ ਇਹ ਵੀਡੀਓਜ਼ ਹੁਣ ਸੋਸ਼ਲ ਮੀਡੀਆ ਉੱਪਰ ਟ੍ਰੈਂਡ ਕਰ ਰਹੀਆਂ ਨੇ ਹਰ ਕੋਈ ਕਰਨ ਔਜਲਾ ਦੇ ਇਸ ਰੂਪ ਨੂੰ ਦੇਖ ਕੇ ਉਸਦੀਆਂ ਤਰੀਫ਼ਾਂ ਕਰ ਰਿਹਾ ਹੈ।
ਪਿਛਲੇ ਕੁੱਝ ਦਿਨਾਂ ਤੋਂ ਪੰਜਾਬੀ ਗਾਇਕ ਕਰਨ ਔਜਲਾ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। ਪਹਿਲਾਂ ਖਬਰ ਸਾਹਮਣੇ ਆਈ ਸੀ ਕਿ ਕਰਨ ਔਜਲਾ ਨੇ ਸੁਰੱਖਿਆ ਕਾਰਨਾ ਕਰਕੇ ਕੈਨੇਡਾ ਨੂੰ ਛੱਡ ਕੇ ਦੁਬਈ ਸ਼ਿਫਟ ਹੋਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਬਾਅਦ ਵਿਚ ਕਰਨ ਦੀ ਦੁਬਈ ਵਾਲੇ ਘਰ ਤੋਂ ਵੀਡੀਓ ਵੀ ਸਾਹਮਣੇ ਆਈ ਸੀ। ਲੋਕਾਂ ਨੇ ਕਰਨ ਔਜਲਾ ਦੇ ਇਸ ਫੈਸਲੇ ਦਾ ਵੀ ਸਵਾਗਤ ਕੀਤਾ ਅਤੇ ਇਸਨੂੰ ਇਕ ਚੰਗਾ ਫੈਸਲਾ ਕਿਹਾ। ਹੁਣ ਕਰਨ ਔਜਲਾ ਦੀਆਂ ਕੁੱਝ ਹੋਰ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ, ਇਨ੍ਹਾਂ ਵੀਡੀਓਜ਼ ਵਿਚ ਕਰਨ ਔਜਲਾ ਬੜੇ ਹੀ ਸਾਦੇ ਪਹਿਰਾਵੇ ਵਿਚ ਦੁਬਾਈ ਦੀਆਂ ਸੜਕਾਂ ਉੱਪਰ ਦਿਖਾਈ ਦੇ ਰਿਹਾ ਹੈ। ਦਰਅਸਲ ਇਹ ਵੀਡੀਓ ਬੀਤੇ ਦਿਨ ਦਿਵਾਲੀ ਦੀਆਂ ਨੇ ਜਿਸ ਦੌਰਾਨ ਕਰਨ ਔਜਲਾ ਵੱਲੋਂ ਲੋੜਵੰਦਾ ਨੂੰ ਭੋਜਨ ਵੰਡਿਆ ਗਿਆ ਹੈ। ਕਰਨ ਔਜਲਾ ਦੇ ਇਸ ਨੇਕ ਉਪਰਾਲੇ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਦੱਸ ਦਈਏ ਕਿ ਕਰਨ ਔਜਲਾ ਆਪਣੀ ਦਮਦਾਰ ਆਵਾਜ਼ ਦੇ ਸਦਕਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਉਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਉਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਆਪਣੀ ਸਨੈਪਚੈਟ ’ਤੇ ਲਾਈਵ ਹੋਏ ਸਨ। ਇਸ ਦੌਰਾਨ ਕਰਨ ਔਜਲਾ ਨੇ ਆਖਿਆ ਸੀ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ ਹਨ।
ਜੀ ਹਾਂ, ਇਸ ਵੀਡੀਓ ਕਰਨ ਆਖ ਰਿਹਾ ਹੈ ਕਿ ਜਲਦ ਹੀ ਉਹ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਵੇਗਾ। ਇਹ ਉਸ ਦਾ ਵੱਡਾ ਤੇ ਅਹਿਮ ਫੈਸਲਾ ਹੈ। ਇਸ ਤੋਂ ਪਹਿਲਾਂ ਕਰਨ ਔਜਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਰਹਿੰਦਾ ਸੀ।
ਕਰਨ ਔਜਲਾ ਨੇ ਹਾਲ ਹੀ ’ਚ ਵਿਆਹ ਕਰਵਾਇਆ ਸੀ। ਉਸ ਨੇ ਆਪਣੇ ਲੰਬੇ ਸਮੇਂ ਦੀ ਪ੍ਰੇਮਿਕਾ ਪਲਕ ਨਾਲ ਮਾਰਚ 2023 ’ਚ ਵਿਆਹ ਕਰਵਾਇਆ ਸੀ। ਕਰਨ ਔਜਲਾ ਆਪਣੇ ਪਰਿਵਾਰ ਸਣੇ ਕੈਨੇਡਾ ਹੀ ਰਹਿ ਰਹੇ ਹਨ ਪਰ ਸਕਿਉਰਟੀ ਕਾਰਨਾਂ ਕਰਕੇ ਉਨ੍ਹਾਂ ਨੇ ਹੁਣ ਦੁਬਈ ’ਚ ਘਰ ਸ਼ਿਫਟ ਕਰ ਲਿਆ ਹੈ।
ਦੱਸਣਯੋਗ ਹੈ ਕਿ ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸਨ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ ਵਿਚ ਗਾਇਕ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ।
ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ। ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ’ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ।
ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸਨ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਆਪਣੀ ਐਲਬਮ ‘ਮੇਕਿੰਗ ਮੈਮੋਰੀਜ਼’ ਕਰਕੇ ਕਾਫੀ ਸੁਰਖੀਆਂ ’ਚ ਰਿਹਾ ਹੈ। ਉਸ ਦੀ ਐਲਬਮ ਨੂੰ ਪੂਰੀ ਦੁਨੀਆ ’ਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ।

Next Story
ਤਾਜ਼ਾ ਖਬਰਾਂ
Share it