‘ਓ.ਐਮ.ਜੀ-2’ ’ਚੋਂ ਬਦਲਿਆ ਜਾ ਸਕਦੈ ਅਕਸ਼ੈ ਕੁਮਾਰ ਦਾ ਕਿਰਦਾਰ
ਮੁੰਬਈ, 31 ਜੁਲਾਈ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਸਟਾਰਰ ਫਿਲਮ ’ਓ.ਐਮ.ਜੀ-2’ ਨੂੰ ਲੈ ਕਿ ਵੱਡੀ ਅੱਪਡੇਟ ਸਾਹਮਣੇ ਆਈ ਹੈ। ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਹਰੀ ਝਡੀ ਦਿੰਦੇ ਹੋਏ ਯੂ.ਏ. ਸਰਟੀਫਿਕੇਟ ਦੇ ਦਿੱਤਾ ਹੈ। ਹਾਲਾਂਕਿ ਇਹ ਸਰਟੀਫਿਕੇਟ ਸਿਰਫ ਟ੍ਰੇਲਰ ਦੇ ਲਈ ਹੈ ਫਿਲਮ ਨੂੰ ਕਿਹੜਾ ਸਰਟੀਫਿਕੇਟ ਦਿੱਤਾ ਜਾਵੇਗਾ ਇਹ […]
By : Editor (BS)
ਮੁੰਬਈ, 31 ਜੁਲਾਈ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਸਟਾਰਰ ਫਿਲਮ ’ਓ.ਐਮ.ਜੀ-2’ ਨੂੰ ਲੈ ਕਿ ਵੱਡੀ ਅੱਪਡੇਟ ਸਾਹਮਣੇ ਆਈ ਹੈ। ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਹਰੀ ਝਡੀ ਦਿੰਦੇ ਹੋਏ ਯੂ.ਏ. ਸਰਟੀਫਿਕੇਟ ਦੇ ਦਿੱਤਾ ਹੈ। ਹਾਲਾਂਕਿ ਇਹ ਸਰਟੀਫਿਕੇਟ ਸਿਰਫ ਟ੍ਰੇਲਰ ਦੇ ਲਈ ਹੈ ਫਿਲਮ ਨੂੰ ਕਿਹੜਾ ਸਰਟੀਫਿਕੇਟ ਦਿੱਤਾ ਜਾਵੇਗਾ ਇਹ ਅਜੇ ਸਵਾਲ ਹੀ ਬਣਿਆ ਹੋਇਆ ਹੈ ਇਸਦੇ ਨਾਲ ਹੀ ਫਿਲਮ ਵਿੱਚ 20 ਕੱਟ ਅਤੇ 15 ਬਦਲਾਅ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਜਿਸ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਅਕਸ਼ੈ ਕੁਮਾਰ ਦੇ ਕਿਰਦਾਰ ਨੂੰ ਲੈ ਕੇ ਹੈ।
ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਆਏ ਦਿਨ ਬਾਲੀਵੁੱਡ ਫਿਲਮਾਂ ਟ੍ਰੋਲਿੰਗ ਅਤੇ ਵਿਵਾਦਾਂ ਦਾ ਸਾਹਮਣਾ ਕਰ ਰਹੀਆਂ ਹਨ। ਇੰਨਾਂ ਦਿਨ੍ਹੀ ਚਰਚਾ ਵਿੱਚ ਬਣੀ ਹੋਈ ਹੈ ਫਿਲਮ ਅਕਸ਼ੈ ਕੁਮਾਰ ਤੇ ਪੰਕਜ ਤ੍ਰਿਪਾਠੀ ਦੀ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ’ਓ.ਐਮ.ਜੀ-2’ ਹਾਲਾਂਕ ਕਿ ਇਸ ਫਿਲਮ ਦਾ ਵਿਰੋਧ ਸੋਸ਼ਲ ਮੀਡੀਆ ਉੱਪਰ ਸ਼ੁਰੂ ਹੋਇਆ ਜਾਂ ਕਹੋ ਕਿ ਇਸ ਦਾ ਮੌਕਾ ਹੀ ਨਹੀਂ ਆਉਣ ਦਿੱਤਾ ਗਿਆ। ਫਿਲਮ ਨੂੰ ਸੈਂਸਰ ਬੋਰਡ ਕੋਲ ਹੀ ਘੇਰਾ ਪੈ ਗਿਆ। ਦਰਅਸਲ ਪਿੱਛਲੇ ਸਮੇਂ ਤੋਂ ਲਗਾਤਾਰ ਹੋ ਰਹੇ ਫਿਲਮਾਂ ਦੇ ਵਿਰੋਧ ਕਾਰਨ ਸੈਂਸਰ ਬੋਰਡ ਵੀ ਚਿੰਤਾ ਵਿੱਚ ਹੈ ਅਤੇ ਆਪਣੇ ਹਰ ਕਦਮ ਨੂੰ ਸੋਚ ਸਮਝ ਕੇ ਪੁੱਟ ਰਿਹਾ ਹੈ। ਫਿਲਮ ’ਓ.ਐਮ.ਜੀ-2’ ਦੇ ਵਿਸ਼ੇ ਉੱਪਰ ਹੀ ਸੈਂਸਰ ਬੋਰਡ ਨੂੰ ਐਤਰਾਜ਼ ਹੈ।
ਇਸ ਸਭ ਦੇ ਚੱਲਦੇ ਫਿਲਮ ਦੀ ਪ੍ਰਮੋਸ਼ਨ ਉੱਪਰ ਬਹੁਤ ਮਾੜਾ ਅਸਰ ਪਿਆ ਹੈ। ਫਿਲਮ 11 ਅਗਸਤ ਨੂੰ ਰਿਲੀਜ਼ ਹੋਣੀ ਹੈ ਅਤੇ ਹੁਣ ਤੱਕ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਨਹੀਂ ਹੋ ਪਾਇਆ। ਕਿਉਂਕੀ ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਟ੍ਰੇਲਰ ਤੱਕ ਨੂੰ ਸੈਂਸਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ ਸੀ। ਪਰ ਹੁਣ ਵੱਡੀ ਅੱਪਡੇਟ ਸਾਹਮਣੇ ਆਈ ਹੈ ਜਿਸ ਵਿੱਚ ਪਤਾ ਚੱਲਿਆ ਹੈ ਕਿ ਫਿਲਮ ’ਓ.ਐਮ.ਜੀ-2’ ਦੇ ਟ੍ਰੇਲਰ ਨੂੰ ਯੂ.ਏ. ਸਰਟੀਫਿਕੇਟ ਨਾਲ ਹਰੀ ਝੰਡੀ ਦੇ ਦਿੱਤੀ ਗਈ ਹੈ। ਬਾਵਜੂਦ ਇਸਦੇ ਫਿਲਮ ਮੇਕਰਜ਼ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਟ੍ਰੇਲਰ ਕਦੋਂ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਪਿੱਛੇ ਵੀ ਕੁੱਝ ਕਾਰਨ ਹਨ ਆਓ ਤੁਹਾਨੂੰ ਉਹ ਵੀ ਦੱਸਦੇ ਹਾਂ
ਸੈਂਸਰ ਬੋਰਡ ਨੇ ’ਓ.ਐਮ.ਜੀ-2’ ਦੇ ਟ੍ਰੇਲਰ ਨੂੰ ਯੂ.ਏ. ਸਰਟੀਫਿਕੇਟ ਦਿੱਤਾ ਹੈ। ਹੁਣ ਟ੍ਰੇਲਰ ਰਿਲੀਜ਼ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲਾਂਕਿ ਸੈਂਸਰ ਬੋਰਡ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਫਿਲਮ ਨੂੰ ਕਿਹੜਾ ਸਰਟੀਫਿਕੇਟ ਦੇਣਾ ਹੈ।
ਬੋਰਡ ਨੇ ਫਿਲਮ ’ਚ ਮੇਕਰਸ ਨੂੰ 20 ਕੱਟ ਅਤੇ 15 ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਫਿਲਮ ’ਚ ਅਕਸ਼ੈ ਕੁਮਾਰ ਦੇ ਕਿਰਦਾਰ ਨੂੰ ਲੈ ਕੇ ਵੀ ਬਦਲਾਅ ਕੀਤਾ ਜਾ ਸਕਦਾ ਹੈ। ਫਿਲਮ ’ਚ ਪਹਿਲਾਂ ਅਕਸ਼ੈ ਕੁਮਾਰ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਿਆ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਨੂੰ ਸ਼ਿਵ ਦਾ ਦੂਤ ਦੱਸਿਆ ਜਾ ਸਕਦਾ ਹੈ।
ਹਾਲਾਂਕਿ ਸੈਂਸਰ ਬੋਰਡ ਵੱਲੋਂ ਫਿਲਮ ਦੇ ਟ੍ਰੇਲਰ ਨੂੰ ਸੈਂਸਰ ਸਰਟੀਫਿਕੇਟ ਦੇਣ ਵਿੱਚ ਦੇਰੀ ਕਰ ਦਿੱਤੀ ਗਈ ਹੈ ਅਤੇ ਫਿਲਮ ਦੇ ਰਿਲੀਜ਼ ਹੋਣ ਦਾ ਸਮਾਂ ਕਾਫੀ ਘੱਟ ਬਚਿਆ ਹੈ।
ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਰਿਲੀਜ਼ ਨੂੰ ਵੀ ਟਾਲਿਆ ਜਾ ਸਕਦਾ ਹੈ। ਨਿਰਮਾਤਾਵਾਂ ਨੂੰ ਫਿਲਹਾਲ ਸੈਂਸਰ ਬੋਰਡ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ਕਾਰਨ ਫਿਲਮ ਨੂੰ ਰਿਲੀਜ਼ ਹੋਣ ’ਚ ਸਮਾਂ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਫਿਲਮ ਦੀ ਪ੍ਰਮੋਸ਼ਨ ਵੀ ਅਹਿਮ ਗੱਲ ਹੈ। ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਫਿਲਮ ਦੀ ਪ੍ਰਚਾਰ ਮੁਹਿੰਮ ਵੀ ਅਜੇ ਸ਼ੁਰੂ ਨਹੀਂ ਹੋਈ ਹੈ।
ਹਾਲਾਂਕਿ ਕੁੱਝ ਮੀਡੀਆ ਰਿਪੋਰਟਸ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਸਿਨੇਮਾ ਘਰਾਂ ਦੇ ਮਾਲ ਵੀ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਉਹਨਾਂ ਦਾ ਕਹਿਣਾ ਹੈ ਕਿ ਫਿਲਮ ’ਓ.ਐਮ.ਜੀ-2’ ਦੇ ਮੇਕਰਜ਼ ਨੇ ਵੀ ਉਹੀ ਗਲਤੀ ਕੀਤੀ ਹੈ ਜੋ ਆਦਿਪੁਰਸ਼ ਬਣਾਉਣ ਵਾਲਿਆਂ ਨੇ ਕੀਤੀ ਸੀ। ਹੁਣ ਦਰਸ਼ਕ ਇੱਕ ਵਾਰ ਫਿਰ ਅਜਿਹੀ ਗਲਤੀ ਬਰਦਾਸ਼ਤ ਨਹੀਂ ਕਰਨਗੇ।
ਸੈਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਫਿਲਮ ’ਚ ਕਈ ਬਦਲਾਅ ਕਰਨ ਲਈ ਕਿਹਾ ਹੈ। ਮੇਕਰਸ ਨੂੰ ਕਈ ਸੀਨ ਰੀ-ਸ਼ੂਟ ਕਰਨ ਲਈ ਕਿਹਾ ਗਿਆ ਹੈ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਸਿਰਫ ’ਗਦਰ 2’ ਹੀ 11 ਅਗਸਤ ਨੂੰ ਰਿਲੀਜ਼ ਹੋਵੇਗੀ।’ਓ.ਐਮ.ਜੀ-2’ ਨੂੰ ਮੁੜ ਸ਼ੂਟ ਕਰਨ ਅਤੇ ਸੈਂਸਰ ਬੋਰਡ ਤੋਂ ਇਜਾਜ਼ਤ ਲੈਣ ਵਿੱਚ ਸਮਾਂ ਲੱਗੇਗਾ।
ਸੂਤਰਾਂ ਮੁਤਾਬਕ ਸੈਂਸਰ ਬੋਰਡ ਭੰਬਲਭੂਸੇ ਵਿਚ ਹੈ। ਫਿਲਮ ਵਕਾਲਤ ਕਰਦੀ ਹੈ ਕਿ ਸਕੂਲਾਂ ਵਿੱਚ ਕਿਸ਼ੋਰਾਂ ਲਈ ਸੈਕਸ ਸਿੱਖਿਆ ਹੋਣੀ ਚਾਹੀਦੀ ਹੈ। ਹਾਲਾਂਕਿ ਸਕੂਲਾਂ ਵਿੱਚ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਨੀਤੀ ਨਹੀਂ ਬਣਾਈ ਗਈ ਹੈ।
ਇਸ ਕਾਰਨ ਸੈਂਸਰ ਬੋਰਡ ਫਿਲਮ ਨੂੰ ਯੂ ਸਰਟੀਫਿਕੇਟ ਦੇਣ ਤੋਂ ਝਿਜਕ ਰਿਹਾ ਹੈ। ਇਸ ਲਈ ਸੈਂਸਰ ਬੋਰਡ ਅਤੇ ਨਿਰਮਾਤਾਵਾਂ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਹੈ।
ਪਹਿਲਾਂ ਫਿਲਮਾਂ ਨੂੰ ਤਿੰਨ ਤਰੀਕਿਆਂ ਨਾਲ ਪ੍ਰਮਾਣਿਤ ਕੀਤਾ ਜਾਂਦਾ ਸੀ। ਪਹਿਲਾ ਯੂ ਸੀ ਜਿਸਨੂੰ ਯੂਨੀਵਰਸਲ ਕਿਹਾ ਜਾਂਦਾ ਸੀ। ਜੇਕਰ ਕਿਸੇ ਫਿਲਮ ਨੂੰ ਯੂ ਸਰਟੀਫਿਕੇਟ ਮਿਲਦਾ ਹੈ, ਤਾਂ ਇਸਦਾ ਮਤਲਬ ਹੈ ਕਿ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਨੂੰ ਬਿਨਾਂ ਕਿਸੇ ਪਾਬੰਦੀ ਦੇ ਦੇਖ ਸਕਦਾ ਹੈ।
ਯੂ.ਏ. ਪ੍ਰਮਾਣਿਤ ਫਿਲਮ ਦੂਜੇ ਨੰਬਰ ’ਤੇ ਆਉਂਦੀ ਹੈ। ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਉਹ ਮਾਤਾ-ਪਿਤਾ ਦੀ ਅਗਵਾਈ ਹੇਠ ਯੂ.ਏ. ਪ੍ਰਮਾਣਿਤ ਫਿਲਮ ਦੇਖ ਸਕਦਾ ਹੈ। ਏ ਪ੍ਰਮਾਣਿਤ ਫਿਲਮਾਂ ਤੀਜੇ ਨੰਬਰ ’ਤੇ ਆਉਂਦੀਆਂ ਹੈ। ਇਹ ਫ਼ਿਲਮਾਂ ਸਿਰਫ਼ ਉਹੀ ਲੋਕ ਦੇਖ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ।
ਹੁਣ ਸਿਨੇਮੈਟੋਗ੍ਰਾਫ਼ ਐਕਟ 1952 ਸੋਧ ਬਿੱਲ ਸੰਸਦ ਵਿੱਚ ਪਾਸ ਹੋ ਗਿਆ ਹੈ। ਇਸ ਬਿੱਲ ਵਿੱਚ ਯੂ.ਏ. 7+, ਯੂਏ 13+ ਅਤੇ ਯੂ.ਏ. 16+ ਵਰਗੀਆਂ ਕੁਝ ਨਵੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਹੁਣ ਫਿਲਮਾਂ ਨੂੰ ਸੱਤ ਸਾਲ, 13 ਸਾਲ ਅਤੇ 16 ਸਾਲ ਦੇ ਦਰਸ਼ਕਾਂ ਲਈ ਯੂਏ ਸਰਟੀਫਿਕੇਸ਼ਨ ਦੇ ਤਹਿਤ ਵੱਖਰੇ ਤੌਰ ’ਤੇ ਪ੍ਰਮਾਣਿਤ ਕੀਤਾ ਜਾਵੇਗਾ।