Begin typing your search above and press return to search.

ਐਡਮਿੰਟਨ ’ਚ ਮੁੜ ਸਾਊਥ ਏਸ਼ੀਅਨ ਭਾਈਚਾਰੇ ਦੇ ਘਰ ਸਾੜੇ

ਐਡਮਿੰਟਨ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਨਾਲ ਸਬੰਧਤ ਇਕ ਹੋਰ ਵਾਰਦਾਤ ਐਡਮਿੰਟਨ ਵਿਖੇ ਸਾਹਮਣੇ ਆਈ ਹੈ ਜਿਥੇ ਸੋਮਵਾਰ ਸਵੇਰੇ ਇਕ ਮਕਾਨ ਸੜ ਕੇ ਸੁਆਹ ਹੋ ਗਿਆ ਜਦਕਿ 9 ਹੋਰਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਐਡਮਿੰਟਨ ਪੁਲਿਸ ਦਾ ਮੰਨਣਾ ਹੈ ਕਿ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਉਸਾਰੀ ਅਧੀਨ ਘਰਾਂ […]

ਐਡਮਿੰਟਨ ’ਚ ਮੁੜ ਸਾਊਥ ਏਸ਼ੀਅਨ ਭਾਈਚਾਰੇ ਦੇ ਘਰ ਸਾੜੇ
X

Editor EditorBy : Editor Editor

  |  9 Jan 2024 4:03 AM GMT

  • whatsapp
  • Telegram
ਐਡਮਿੰਟਨ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਨਾਲ ਸਬੰਧਤ ਇਕ ਹੋਰ ਵਾਰਦਾਤ ਐਡਮਿੰਟਨ ਵਿਖੇ ਸਾਹਮਣੇ ਆਈ ਹੈ ਜਿਥੇ ਸੋਮਵਾਰ ਸਵੇਰੇ ਇਕ ਮਕਾਨ ਸੜ ਕੇ ਸੁਆਹ ਹੋ ਗਿਆ ਜਦਕਿ 9 ਹੋਰਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਐਡਮਿੰਟਨ ਪੁਲਿਸ ਦਾ ਮੰਨਣਾ ਹੈ ਕਿ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਉਸਾਰੀ ਅਧੀਨ ਘਰਾਂ ਨੂੰ ਲੱਗੀ ਅੱਗ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਹਨ ਅਤੇ ਅਦਾਇਗੀ ਨਾ ਹੋਣ ’ਤੇ ਉਸਾਰੀ ਅਧੀਨ ਘਰਾਂ ਨੂੰ ਅੱਗ ਲਾਉਣ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਪੱਛਮੀ ਐਡਮਿੰਟਨ ਦੇ 98ਵੇਂ ਐਵੇਨਿਊ ਅਤੇ 225ਏ ਸਟ੍ਰੀਟ ਵਿਖੇ ਐਮਰਜੰਸੀ ਕਾਮਿਆਂ ਨੂੰ ਸੋਮਵਾਰ ਸਵੇਰੇ 4 ਵਜੇ ਸੱਦਿਆ ਗਿਆ।

ਫਾਇਰ ਸਰਵਿਸ ਨੂੰ ਸੋਮਵਾਰ ਸਵੇਰੇ 4 ਵਜੇ ਮਿਲੀ ਵਾਰਦਾਤ ਦੀ ਇਤਲਾਹ

ਫਾਇਰ ਸਰਵਿਸ ਵਾਲਿਆਂ ਨੇ ਇਕ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ਬੁਝਾ ਦਿਤੀ ਪਰ ਉਸਾਰੀ ਅਧੀਨ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ। ਵਾਰਦਾਤ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ। ਇਥੇ ਦਸਣਾ ਬਣਦਾ ਹੈ ਕਿ ਐਤਵਾਰ ਸਵੇਰੇ 6 ਵਜੇ ਐਲਰਡ ਨੇਬਰਹੁਡ ਵਿਖੇ ਐਲਵੁਡ ਬੈਂਡ ਸਾਊਥ ਵੈਸਟ ਵਿਖੇ ਵੀ ਇਕ ਉਸਾਰੀ ਅਧੀਨ ਘਰ ਨੂੰ ਅੱਗ ਲੱਗ ਗਈ। ਪੁਲਿਸ ਮੁਤਾਬਕ ਐਡਮਿੰਟਨ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਅਕਤੂਬਰ ਤੋਂ ਹੁਣ ਤੱਕ ਘੱਟੋ ਘੱਟ 18 ਮਾਮਲੇ ਸਾਹਮਣੇ ਆ ਚੁੱਕੇ ਹਨ।
Next Story
ਤਾਜ਼ਾ ਖਬਰਾਂ
Share it