ਐਚ-1ਬੀ ਵੀਜ਼ਾ ਲਾਟਰੀ ਦਾ ਦੂਜਾ ਗੇੜ ਅਗਲੇ ਹਫ਼ਤੇ
ਭਾਰਤੀ ਪੇਸ਼ੇਵਰਾਂ ਨੂੰ ਹੋਣ ਜਾ ਰਿਹਾ ਵੱਡਾ ਲਾਭ20-25 ਹਜ਼ਾਰ ਵੀਜ਼ਾ ਪਟੀਸ਼ਨਰਾਂ ਦੀ ਹੋ ਸਕਦੀ ਐ ਚੋਣਨਿਊਯਾਰਕ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਐਚ-1ਬੀ ਵੀਜ਼ਾ ਲਾਭਪਾਤਰੀਆਂ ਦੀ ਚੋਣ ਲਈ ਲਾਟਰੀ ਦਾ ਦੂਜਾ ਗੇੜ ਅਗਲੇ ਹਫ਼ਤੇ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਭਾਰਤੀਆਂ ਸਣੇ ਬਹੁਗਿਣਤੀ ਪੇਸ਼ੇਵਰਾਂ ਨੂੰ ਵੱਡਾ ਲਾਭ ਹੋਵੇਗਾ। ਇਸ ਪ੍ਰਕਿਰਿਆ ਰਾਹੀਂ 20-25 ਹਜ਼ਾਰ […]
By : Editor (BS)
ਭਾਰਤੀ ਪੇਸ਼ੇਵਰਾਂ ਨੂੰ ਹੋਣ ਜਾ ਰਿਹਾ ਵੱਡਾ ਲਾਭ
20-25 ਹਜ਼ਾਰ ਵੀਜ਼ਾ ਪਟੀਸ਼ਨਰਾਂ ਦੀ ਹੋ ਸਕਦੀ ਐ ਚੋਣ
ਨਿਊਯਾਰਕ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਐਚ-1ਬੀ ਵੀਜ਼ਾ ਲਾਭਪਾਤਰੀਆਂ ਦੀ ਚੋਣ ਲਈ ਲਾਟਰੀ ਦਾ ਦੂਜਾ ਗੇੜ ਅਗਲੇ ਹਫ਼ਤੇ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਭਾਰਤੀਆਂ ਸਣੇ ਬਹੁਗਿਣਤੀ ਪੇਸ਼ੇਵਰਾਂ ਨੂੰ ਵੱਡਾ ਲਾਭ ਹੋਵੇਗਾ। ਇਸ ਪ੍ਰਕਿਰਿਆ ਰਾਹੀਂ 20-25 ਹਜ਼ਾਰ ਐਚ-1ਬੀ ਪਟੀਸ਼ਨਰਾਂ ਦੀ ਚੋਣ ਹੋ ਸਕਦੀ ਐ।
ਯੂਐਸਸੀਆਈਐਸ ਭਾਵ ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗੇ੍ਰਸ਼ਨ ਸਰਵਿਸਜ਼ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2024 ਦਾ ਕੋਟਾ ਪੂਰਾ ਕਰਨ ਲਈ ਐਚ-1ਬੀ ਵੀਜ਼ਾ ਲਾਟਰੀ ਚੋਣ ਪ੍ਰਕਿਰਿਆ ਦਾ ਦੂਜਾ ਪੜਾਅ ਇਸ ਹਫ਼ਤੇ ਸ਼ੁਰੂ ਹੋਵੇਗਾ। ਇਸ ਫ਼ੈਸਲੇ ਨਾਲ ਭਾਰਤੀ ਪੇਸ਼ੇਵਰਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ। ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗੇ੍ਰਸ਼ਨ ਸਰਵਿਸਜ਼ ਮੁਤਾਬਕ ਉਹ ਲਾਟਰੀ ਚੋਣ ਪ੍ਰਕਿਰਿਆ ਦੀ ਵਰਤੋਂ ਕਰਕੇ ਪਹਿਲਾਂ ਜਮ੍ਹਾ ਕੀਤੀਆਂ ਗਈਆਂ ਇਲੈਕਟ੍ਰੌਨਿਕ ਰਜਿਸਟਰੇਸ਼ਨਾਂ ਵਿੱਚੋਂ ਵਾਧੂ ਰਜਿਸਟਰੇਸ਼ਨਾਂ ਦੀ ਚੋਣ ਕਰੇਗਾ। ਐਚ-1ਬੀ ਵੀਜ਼ਾ ਦਾ ਪਹਿਲਾ ਲਾਟਰੀ ਰਾਊਂਡ ਮਾਰਚ ਮਹੀਨੇ ਵਿੱਚ ਆਯੋਜਤ ਕੀਤਾ ਗਿਆ ਸੀ। ਅਮਰੀਕਾ ਸਾਲਾਨਾ 65 ਹਜ਼ਾਰ ਵੀਜ਼ਾ ਜਾਰੀ ਕਰਦਾ ਹੈ। ਹੋਰ 20 ਹਜ਼ਾਰ ਐਚ-1ਬੀ ਵੀਜ਼ਾ ਉਨ੍ਹਾਂ ਵਿਦੇਸ਼ੀਆਂ ਲਈ ਉਪਲੱਬਧ ਹੋਣਗੇ, ਜਿਨ੍ਹਾਂ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਸਟੇਮ ਪਾਠਕ੍ਰਮ ਪੂਰਾ ਕਰ ਲਿਆ ਹੈ।