Begin typing your search above and press return to search.

ਐਕਟਰ ਸੁਨੀਲ ਗਰੋਵਰ ਨੇ ਆਪਣੇ ਪ੍ਰਸ਼ੰਸਕ ਕੀਤੇ ਹੈਰਾਨ

ਮੁੰਬਾਈ, 25 ਜੁਲਾਈ, ਸ਼ੇਖਰ : ਬਾਲੀਵੁੱਡ ਐਕਟਰ ਅਤੇ ਕਾਮੇਡੀਅਨ ਸੁਨੀਲ ਗਰੋਵਰ ਨੇ ਆਪਣੇ ਫੈਨਜ਼ ਨੂੰ ਬਹੁਤ ਜ਼ਿਆਦਾ ਹੈਰਾਨੀ ਵਿੱਚ ਪਾਇਆ ਹੋਇਆ ਹੈ। ਸੁਨੀਲ ਗਰੋਵਰ ਪਿਛਲੇ ਕਾਫੀ ਸਮੇਂ ਤੋਂ ਛੋਟੇ ਛੋਟੇ ਕੰਮ ਕਰਦੇ ਦਿਖਾਈ ਦੇ ਰਹੇ ਹਨ ਕਦੇ ਉਹ ਸੜਕ ਉੱਪਰ ਭੁੰਨੀ ਹੋਈ ਛੱਲੀ ਵੇਚਦੇ ਦਿਖਾਈ ਦਿੰਦੇ ਹਨ ਤਾਂ ਕਦੇ ਮੀਂਹ ਵਿੱਚ ਛੱਤਰੀਆਂ, ਕਦੇ ਉਹ ਰੋਟੀਆਂ […]

ਐਕਟਰ ਸੁਨੀਲ ਗਰੋਵਰ ਨੇ ਆਪਣੇ ਪ੍ਰਸ਼ੰਸਕ ਕੀਤੇ ਹੈਰਾਨ
X

Editor (BS)By : Editor (BS)

  |  25 July 2023 6:17 AM GMT

  • whatsapp
  • Telegram

ਮੁੰਬਾਈ, 25 ਜੁਲਾਈ, ਸ਼ੇਖਰ : ਬਾਲੀਵੁੱਡ ਐਕਟਰ ਅਤੇ ਕਾਮੇਡੀਅਨ ਸੁਨੀਲ ਗਰੋਵਰ ਨੇ ਆਪਣੇ ਫੈਨਜ਼ ਨੂੰ ਬਹੁਤ ਜ਼ਿਆਦਾ ਹੈਰਾਨੀ ਵਿੱਚ ਪਾਇਆ ਹੋਇਆ ਹੈ। ਸੁਨੀਲ ਗਰੋਵਰ ਪਿਛਲੇ ਕਾਫੀ ਸਮੇਂ ਤੋਂ ਛੋਟੇ ਛੋਟੇ ਕੰਮ ਕਰਦੇ ਦਿਖਾਈ ਦੇ ਰਹੇ ਹਨ ਕਦੇ ਉਹ ਸੜਕ ਉੱਪਰ ਭੁੰਨੀ ਹੋਈ ਛੱਲੀ ਵੇਚਦੇ ਦਿਖਾਈ ਦਿੰਦੇ ਹਨ ਤਾਂ ਕਦੇ ਮੀਂਹ ਵਿੱਚ ਛੱਤਰੀਆਂ, ਕਦੇ ਉਹ ਰੋਟੀਆਂ ਬਣਾਉਂਦੇ ਦਿਸਦੇ ਹਨ ਤੇ ਕਦੇ ਬਰਫ ਦਾ ਗੋਲਾ3ਇਹ ਸਭ ਸੁਨੀਲ ਗਰੋਵਾਰ ਦਾ ਟਾਇਮ ਪਾਸ ਹੈ ਜਾਂ ਇਹ ਕਿਸੇ ਕਿਰਦਾਰ ਦੀ ਤਿਆਰੀ ਆਓ ਤੁਹਾਨੂੰ ਵੀ ਦੱਸਦੇ ਹਾਂ।
ਕਹਿੰਦੇ ਨੇ ਇੰਨਸਾਨ ਆਪਣੀ ਜ਼ਿੰਦਗੀ ਦੇ ਕਿਸੇ ਵੀ ਪੱਧਰ ਉੱਪਰ ਪਹੁੰਚ ਜਾਏ ਉਸਨੂੰ ਆਪਣੇ ਅੰਦਰ ਨਿਮਰਤਾ ਬਣਾਈ ਰੱਖਣੀ ਚਾਹਿਦੀ ਹੈ ਅਜਿਹੀ ਕੁੱਝ ਮਿਸਾਲ ਪੇਸ਼ ਕਰਦੇ ਦਿਖਾਈ ਦੇ ਰਹੇ ਹਨ ਬੱਲੀਵੁੱਡ ਦੇ ਮਸ਼ਹੂਰ ਐਕਟਰ ਅਤੇ ਕਾਮੇਡੀਅਨ ਸੁਨੀਲ ਗਰੋਵਰ। ਆਪਣੀ ਅਦਾਕਰੀ ਅਤੇ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਸੁਨੀਲ ਗਰੋਵਾਰ ਇੰਨਾਂ ਦਿਨੀ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਕਿਉਂਕੀ ਐਕਟਰ ਕਾਫੀ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਕੁੱਝ ਅਜਿਹੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਰਿਹਾ ਹੈ। ਜੋ ਉਸਦੇ ਫੈਨਜ਼ ਨੂੰ ਬਹੁਤ ਜ਼ਿਆਦਾ ਹੈਰਾਨ ਕਰ ਰਹੀਆਂ ਹਨ, ਜੀ ਹਾਂ ਇਹਨਾਂ ਤਸਵੀਰਾਂ ਤੇ ਵੀਡੀਓਜ਼ ਵਿੱਚ ਸੁਨੀਲ ਕਦੇ ਰੇੜ੍ਹੀ ਉੱਪਰ ਛੱਲੀਆਂ ਭੁੰਨਦੇ ਦਿਖਾਈ ਦਿੰਦੇ ਹਨ ਅਤੇ ਕਦੇ ਮੀਂਹ ਵਿੱਚ ਛੱਤਰੀਆਂ ਵੇਚਦੇ, ਕਦੇ ਉਹਨਾਂ ਨੂੰ ਤੁਸੀਂ ਬਰਫ ਦੇ ਗੋਲੇ ਬਣਾਉਂਦੇ ਦੇਖੋਗੇ ਅਤੇ ਕਦੇ ਰੋਟੀਆਂ ਵੇਲਦੇ। ਇਥੋਂ ਤੱਕ ਕੇ ਸੁਨੀਲ ਗਰੋਵਾਰ ਨੇ ਮੁੰਗਫਲੀਆਂ ਵੀ ਵੇਚੀਆਂ ਅਤੇ ਆਲੂ, ਪਿਆਜ਼ ਵੀ ਵੇਚੇ।
ਹਾਲਾਂਕਿ ਐਕਟਰ ਸੁਨੀਲ ਗਰੋਵਰ ਅਜਿਹਾ ਸਿਰਫ ਜ਼ਿੰਦਗੀ ਦਾ ਆਨੰਦ ਲੈਣ ਲਈ ਕਰ ਰਹੇ ਹਨ ਜਾਂ ਕਿਸੇ ਹੋਰ ਪ੍ਰੋਜੈਕਟ ਲਈ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਕਾਫੀ ਖੁਸ਼ ਹਨ। ਕਿਉਂਕੀ ਇਹਨਾਂ ਵੀਡੀਓਜ਼ ਅਤੇ ਤਸਵੀਰਾਂ ਨਾਲ ਪਤਾ ਚਲਦਾ ਹੈ ਕਿ ਸੁਨੀਲ ਕਿੰਨੇ ਡਾਉਨ ਟੂ ਅਰਥ ਹਨ।
ਸੁਨੀਲ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਉਹ ਮੱਕੀ ਦੇ ਡੱਬੇ ’ਤੇ ਬੈਠਾ ਮੱਕੀ ਭੁੰਨਦਾ ਨਜ਼ਰ ਆ ਰਿਹਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, ‘ਅਗਲੇ ਮਿਸ਼ਨ ਦੀ ਤਲਾਸ਼ ਕਰ ਰਹੇ ਹਾਂ।’
ਇਸ ਤੋਂ ਇਲਾਵਾ ਸੁਨੀਲ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ’ਚ ਉਹ ਸੜਕ ਦੇ ਕਿਨਾਰੇ ਛੱਤਰੀਆਂ ਵੇਚਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ’ਮੇਰੀ ਆਪਣੀ ਛੱਤਰੀ ਵੀ ਇੰਨੀ ਬਾਰਿਸ਼ ’ਚ ਵਿਕ ਗਈ। ਕੀ ਕਿਸੇ ਨੂੰ ਛੱਤਰੀ ਚਾਹੀਦੀ ਹੈ?’’ ਇਸ ਤੋਂ ਪਹਿਲਾਂ ਅਭਿਨੇਤਾ ਨੂੰ ਇਕ ਦੁਕਾਨ ’ਤੇ ਰੋਟੀਆਂ ਪਕਾਉਂਦੇ ਵੀ ਦੇਖਿਆ ਗਿਆ ਸੀ।
45 ਸਾਲਾ ਅਦਾਕਾਰ ਦੀਆਂ ਇਨ੍ਹਾਂ ਪੋਸਟਾਂ ’ਤੇ ਸੋਸ਼ਲ ਮੀਡੀਆ ਯੂਜ਼ਰ ਕਾਫੀ ਕਮੈਂਟ ਕਰ ਰਹੇ ਹਨ। ਕੁਝ ਉਸ ਨੂੰ ਕਪਿਲ ਦੇ ਸ਼ੋਅ ’ਚ ਵਾਪਸੀ ਦੀ ਬੇਨਤੀ ਕਰ ਰਹੇ ਹਨ, ਜਦਕਿ ਕੁਝ ਕਹਿ ਰਹੇ ਹਨ ਕਿ ਉਹ ਆਪਣਾ ਵੀਲੌਗ ਸ਼ੁਰੂ ਕਰੇ।
ਯੂਜ਼ਰਸ ਤੋਂ ਇਲਾਵਾ ਸੁਗੰਧਾ ਮਿਸ਼ਰਾ ਅਤੇ ਪਰਿਤੋਸ਼ ਤ੍ਰਿਪਾਠੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ਸੁਨੀਲ ਦੀਆਂ ਇਨ੍ਹਾਂ ਪੋਸਟਾਂ ’ਤੇ ਕੁਮੈਂਟ ਕੀਤੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਨੀਲ ਪਿਛਲੇ ਕੁਝ ਸਮੇਂ ਤੋਂ ਐਕਟਿੰਗ ਪ੍ਰੋਜੈਕਟਾਂ ’ਤੇ ਧਿਆਨ ਦੇ ਰਹੇ ਹਨ। ‘ਤਾਂਡਵ’, ‘ਗੁੱਡਬਾਏ’ ਅਤੇ ’ਯੂਨਾਈਟਿਡ ਕੱਚੇ’ ਵਿੱਚ ਉਹ ਛੋਟੀਆਂ ਪਰ ਦਿਲਚਸਪ ਭੂਮਿਕਾਵਾਂ ਵਿੱਚ ਨਜ਼ਰ ਆਏ। ਉਹ ਅਗਲੀ ਵਾਰ ਸ਼ਾਹਰੁਖ ਖਾਨ ਦੀ ਫਿਲਮ ’ਜਵਾਨ’ ’ਚ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ।

Next Story
ਤਾਜ਼ਾ ਖਬਰਾਂ
Share it