ਉਰਫੀ ਜਾਵੇਦ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁੰਬਈ, 1 ਨਵੰਬਰ: ਸ਼ੇਖਰ ਰਾਏ- ਸੋਸ਼ਲ ਮੀਡੀਆ ਸੈਨਸੇਸ਼ਨ ਉਰਫੀ ਜਾਵੇਦ ਆਪਣੇ ਅਸਾਧਾਰਨ ਕੱਪੜਿਆਂ ਅਤੇ ਸਟਾਈਲ ਕਾਰਨ ਕਾਫੀ ਮਸ਼ਹੂਰ ਹੋ ਗਈ ਹੈ। ਉਹ ਆਪਣੇ ਅਜੀਬੋ-ਗਰੀਬ ਫੈਸ਼ਨ ਸੈਂਸ ਅਤੇ ਬੇਬਾਕ ਅੰਦਾਜ਼ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹੁਣ ਆਪਣੇ ਇਸੇ ਅੰਦਾਜ਼ ਕਾਰਨ ਉਰਫੀ ਦੀਆਂ ਮੁਸੀਬਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਉਰਫੀ ਜਾਵੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ […]

By : Editor Editor
ਮੁੰਬਈ, 1 ਨਵੰਬਰ: ਸ਼ੇਖਰ ਰਾਏ- ਸੋਸ਼ਲ ਮੀਡੀਆ ਸੈਨਸੇਸ਼ਨ ਉਰਫੀ ਜਾਵੇਦ ਆਪਣੇ ਅਸਾਧਾਰਨ ਕੱਪੜਿਆਂ ਅਤੇ ਸਟਾਈਲ ਕਾਰਨ ਕਾਫੀ ਮਸ਼ਹੂਰ ਹੋ ਗਈ ਹੈ। ਉਹ ਆਪਣੇ ਅਜੀਬੋ-ਗਰੀਬ ਫੈਸ਼ਨ ਸੈਂਸ ਅਤੇ ਬੇਬਾਕ ਅੰਦਾਜ਼ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹੁਣ ਆਪਣੇ ਇਸੇ ਅੰਦਾਜ਼ ਕਾਰਨ ਉਰਫੀ ਦੀਆਂ ਮੁਸੀਬਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਉਰਫੀ ਜਾਵੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ।
ਦਰਅਸਲ ਹਾਲ ਹੀ ’ਚ ਉਰਫੀ ਨੇ ਹੈਲੋਵੀਨ ਡੇ ਸੈਲੀਬ੍ਰੇਸ਼ਨ ਪਾਰਟੀ ਲਈ ਅਕਸ਼ੈ ਕੁਮਾਰ ਦੀ ਫਿਲਮ ‘ਭੂਲ ਭੁਲਾਇਆ’ ਤੋਂ ਛੋਟਾ ਪੰਡਿਤ ਦਾ ਲੁੱਕ ਕਾਪੀ ਕੀਤਾ ਸੀ, ਜੋ ਉਸ ਲਈ ਕਾਫੀ ਹਿੱਟ ਸਾਬਤ ਹੋਇਆ ਸੀ। ਹੁਣ ਇਸੇ ਲੁੱਕ ਨੂੰ ਲੈ ਕੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਜਾਣਕਾਰੀ ਖੁਦ ਉਰਫੀ ਜਾਵੇਦ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਰਾਹੀ ਆਪਣੇ ਫੈਨਜ਼ ਨੂੰ ਦਿੱਤੀ ਹੈ। ਉਰਫੀ ਜਾਵੇਦ ਨੂੰ ਇਹ ਧਮਕੀਆਂ ਮਿਲਣ ਤੋਂ ਬਾਅਦ ਉਸਨੇ ਮੁੰਬਈ ਪੁਲਿਸ ਕੋਲ ਇਸਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਵੈਸੇ ਤਾਂ ਉਰਫੀ ਜਾਵੇਦ ਅਕਸਰ ਹੀ ਅਜਿਹੇ ਲੁੱਕ ’ਚ ਨਜ਼ਰ ਆਉਂਦੀ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਜਾਂ ਸਿਰ ਫੜ ਲੈਂਦਾ ਹੈ। ਉਸਦੇ ਫੈਸ਼ਨ ਸੈਂਸ ਦੀ ਹਰ ਬਾਰ ਚਰਚਾ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਰਫੀ ਨੇ ਜਿੰਨੀ ਵੀ ਪ੍ਰਸਿਧੀ ਖੱਟੀ ਹੈ। ਉਹ ਆਪਣੇ ਇਸ ਵੱਖਰੇ ਫੈਸ਼ਨ ਸੈਂਸ ਨਾਲ ਹੀ ਖੱਟੀ ਹੈ। ਇਸ ਵਾਰ ਹੈਲੋਵੀਨ ਡੇ ਦੇ ਥੀਮ ਨੂੰ ਧਿਆਨ ’ਚ ਰੱਖਦੇ ਹੋਏ ਉਰਫੀ ਨੇ ਫਿਲਮ ’ਭੂਲ ਭੁਲਾਈਆ’ ਤੋਂ ਛੋਟਾ ਪੰਡਿਤ ਦਾ ਲੁੱਕ ਕਾਪੀ ਕੀਤਾ ਸੀ, ਜਿਸ ਕਾਰਨ ਉਹ ਮੁਸੀਬਤ ’ਚ ਘਿਰ ਗਈ ਹੈ।ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਉਰਫੀ ਨੇ ‘ਭੂਲ ਭੁਲਾਇਆ’ ਦੇ ਛੋਟੇ ਪੰਡਿਤ ਦੇ ਲੁੱਕ ਵਿਚ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ। ਇਸ ਲੁੱਕ ’ਚ ਉਹ ਹੈਲੋਵੀਨ ਪਾਰਟੀ ’ਚ ਜਾ ਰਹੀ ਸੀ। ਇਸ ਲੁੱਕ ਦੇ ਵਾਇਰਲ ਹੋਣ ਤੋਂ ਬਾਅਦ ਹੀ ਉਰਫੀ ਨੂੰ ਮੇਲ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਹਾਲਾਂਕਿ ਉਰਫੀ ਨੇ ਇਸ ਮਾਮਲੇ ’ਚ ਮੁੰਬਈ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ।
ਉਰਫੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਆਪਣੇ ਐਕਸ ਹੈਂਡਲ ’ਤੇ ਆਪਣੇ ਲੁੱਕ ਅਤੇ ਮੇਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਅਤੇ ਸਕ੍ਰੀਨਸ਼ੌਟਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਮੈਂ ਇਸ ਦੇਸ਼ ਤੋਂ ਹੈਰਾਨ ਅਤੇ ਸਦਮੇ ’ਚ ਹਾਂ, ਮੈਨੂੰ ਫਿਲਮ ਦੇ ਇਕ ਕਿਰਦਾਰ ਨੂੰ ਦੁਬਾਰਾ ਬਣਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਦਕਿ ਉਸ ਕਿਰਦਾਰ ਨੇ ਖੁਦ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦੱਸ ਦੇਈਏ ਕਿ ਉਰਫੀ ਜਾਵੇਦ ਨੂੰ ਇੱਕ ਵਿਅਕਤੀ ਨੇ ਮੇਲ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਵਿਅਕਤੀ ਨੇ ਮੇਲ ’ਤੇ ਲਿਖਿਆ ਹੈ- ਜੋ ਵੀਡੀਓ ਤੁਸੀਂ ਅਪਲੋਡ ਕੀਤਾ ਹੈ, ਉਸ ਨੂੰ ਡਿਲੀਟ ਕਰ ਦਿਓ, ਨਹੀਂ ਤਾਂ ਤੁਹਾਨੂੰ ਮਾਰਨ ’ਚ ਸਮਾਂ ਨਹੀਂ ਲੱਗੇਗਾ। ਇੱਕ ਹੋਰ ਵਿਅਕਤੀ ਨੇ ਮੇਲ ਵਿੱਚ ਲਿਖਿਆ- ਉਰਫੀ ਜਾਵੇਦ ਸਾਡੇ ਹਿੰਦੂ ਧਰਮ ਨੂੰ ਬਦਨਾਮ ਕਰ ਰਿਹਾ ਹੈ। ਉਸ ਨੂੰ ਚੌਰਾਹੇ ’ਤੇ ਗੋਲੀ ਮਾਰ ਦਿੱਤੀ ਜਾਵੇਗੀ।
ਹਾਲ ਹੀ ’ਚ ਛੋਟੇ ਪੰਡਿਤ ਦੇ ਲੁੱਕ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਉਰਫੀ ਜਾਵੇਦ ਨੇ ਲਿਖਿਆ ਸੀ- ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਛੋਟਾ ਪੰਡਿਤ ’ਭੂਲ ਭੁਲਾਇਆ’ ਦਾ ਕਿਰਦਾਰ ਹੈ। ਮੈਂ ਹੈਲੋਵੀਨ ਪਾਰਟੀ ਲਈ ਤਿਆਰ ਹੋਣ ਲਈ ਸਖ਼ਤ ਮਿਹਨਤ ਕੀਤੀ ਪਰ ਨਹੀਂ ਜਾ ਸਕਿਆ ਇਸਲਈ ਮੈਂ ਸੋਚਿਆ ਕਿ ਮੈਂ ਇੱਕ ਵੀਡੀਓ ਪੋਸਟ ਕਰਾਂਗਾ। ਉਰਫੀ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


