Begin typing your search above and press return to search.
ਉਨਟਾਰੀਓ ਵਿਚ ਮਕਾਨ ਹੋਏ 1 ਲੱਖ ਡਾਲਰ ਸਸਤੇ
ਟੋਰਾਂਟੋ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਇਕ ਲੰਮੇ ਅਰਸੇ ਮਗਰੋਂ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਕਿਚਨਰ-ਵਾਟਰਲੂ ਰੀਜਨ ਵਿਚ ਮਕਾਨਾਂ ਦਾ ਮੁੱਲ ਇਕ ਲੱਖ ਡਾਲਰ ਤੱਕ ਹੇਠਾਂ ਆਉਣ ਦੀ ਰਿਪੋਰਟ ਹੈ ਜਦਕਿ ਗਰੇਟਰ ਟੋਰਾਂਟੋ ਏਰੀਆ ਦੇ ਕਈ ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ ਜੂਨ ਮਹੀਨੇ ਮਗਰੋਂ 7.7 ਫੀ ਸਦੀ […]
By : Editor Editor
ਟੋਰਾਂਟੋ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਇਕ ਲੰਮੇ ਅਰਸੇ ਮਗਰੋਂ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਕਿਚਨਰ-ਵਾਟਰਲੂ ਰੀਜਨ ਵਿਚ ਮਕਾਨਾਂ ਦਾ ਮੁੱਲ ਇਕ ਲੱਖ ਡਾਲਰ ਤੱਕ ਹੇਠਾਂ ਆਉਣ ਦੀ ਰਿਪੋਰਟ ਹੈ ਜਦਕਿ ਗਰੇਟਰ ਟੋਰਾਂਟੋ ਏਰੀਆ ਦੇ ਕਈ ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ ਜੂਨ ਮਹੀਨੇ ਮਗਰੋਂ 7.7 ਫੀ ਸਦੀ ਘਟੀਆਂ। ਰੀਅਲ ਅਸਟੇਟ ਫਰਮ ‘ਜ਼ੂਕਾਸਾ’ ਵੱਲੋਂ 21 ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ ਦਾ ਵਿਸ਼ਲੇਸ਼ਣ ਕਰਦਿਆਂ ਇਨ੍ਹਾਂ ਦੀ ਤੁਲਨਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਨਾਲ ਕੀਤੀ ਗਈ ਹੈ। ਰਿਪੋਰਟ ਕਹਿੰਦੀ ਹੈ ਕਿ ਦੱਖਣੀ ਉਨਟਾਰੀਓ ਦੇ ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ 8.9 ਫੀ ਸਦੀ ਤੱਕ ਡਿੱਗੀਆਂ। ਇਨ੍ਹਾਂ ਵਿਚ ਹੈਮਿਲਟਨ, ਬਰÇਲੰਗਟਨ, ਲੰਡਨ, ਨਿਆਗਰਾ ਰੀਜਨ ਅਤੇ ਜੀ.ਟੀ.ਏ. ਨੂੰ ਸ਼ਾਮਲ ਕੀਤਾ ਗਿਆ ਹੈ। ਕਿਚਨਰ ਵਾਟਰਲੂ ਰੀਜਨ ਵਿਚ ਮਕਾਨ ਸਭ ਤੋਂ ਵੱਧ 9.7 ਫੀ ਸਦੀ ਸਸਤੇ ਹੋਏ ਅਤੇ ਜੂਨ ਮਹੀਨੇ ਮਗਰੋਂ ਔਸਤ ਕੀਮਤ 8 ਲੱਖ ਡਾਲਰ ’ਤੇ ਆ ਗਈ।
ਕੀਮਤਾਂ ਵਿਚ ਸਭ ਤੋਂ ਵੱਧ ਕਮੀ ਕਿਚਨਰ-ਵਾਟਰਲੂ ਰੀਜਨ ’ਚ ਆਈ
ਇਸੇ ਤਰ੍ਹਾਂ ਹੈਮਿਲਟਨ ਵਿਖੇ ਘਰਾਂ ਦੀ ਕੀਮਤ ਜੂਨ ਮਹੀਨੇ ਦੇ ਮੁਕਾਬਲੇ 8.5 ਫੀ ਸਦੀ ਹੇਠਾਂ ਆਈ ਅਤੇ ਇਕ ਮਕਾਨ ਦੀ ਔਸਤ ਕੀਮਤ 8 ਲੱਖ 64 ਹਜ਼ਾਰ ਡਾਲਰ ’ਤੇ ਆ ਗਈ। ਗਰੇਟਰ ਟੋਰਾਂਟੋ ਏਰੀਆ ਵਿਚ ਸਿੰਗਲ ਫੈਮਿਲੀ ਵਾਲੇ ਘਰਾਂ ਦੀ ਕੀਮਤ 7.8 ਫੀ ਸਦੀ ਘਟੀ ਜੋ ਦੋ ਮਹੀਨੇ ਪਹਿਲਾਂ 12 ਲੱਖ 90 ਹਜ਼ਾਰ ਡਾਲਰ ਚੱਲ ਰਹੀ ਸੀ। ਕੌਂਡੋ ਦੀਆਂ ਕੀਮਤਾਂ ਵਿਚ ਜ਼ਿਆਦਾ ਕਮੀ ਦਰਜ ਨਹੀਂ ਕੀਤੀ ਗਈ ਕਿਉਂਕਿ ਉਚੀਆਂ ਵਿਆਜ ਦਰਾਂ ਦੇ ਚਲਦਿਆਂ ਲੋਕ ਕਿਫਾਇਤੀ ਘਰਾਂ ਨੂੰ ਤਰਜੀਹ ਦੇ ਰਹੇ ਹਨ। ਕੌਂਡੋ ਦੇ ਮਾਮਲੇ ਵਿਚ ਜੀ.ਟੀ.ਏ., ਕਿਚਨਰ-ਵਾਟਰਲੂ ਰੀਜਨ ਅਤੇ ਲੰਡਨ ਵਿਖੇ ਕੀਮਤਾਂ ਵਿਚ ਚਾਰ ਫੀ ਸਦੀ ਤੋਂ ਵੱਧ ਕਮੀ ਆਈ। ਦੂਜੇ ਪਾਸੇ ਜੀ.ਟੀ.ਏ. ਵਿਚ ਇਕ ਮਕਾਨ ਦੀ ਔਸਤ ਕੀਮਤ ਫਰਵਰੀ 2022 ਵਿਚ 13 ਲੱਖ 34 ਹਜ਼ਾਰ ਡਾਲਰ ਦਰਜ ਕੀਤੀ ਗਈ ਪਰ ਬਾਅ ਵਿਚ ਔਸਤ ਕੀਮਤ ਵੱਡੀ ਕਮੀ ਨਾਲ 10 ਲੱਖ 37 ਹਜ਼ਾਰ ਡਾਲਰ ’ਤੇ ਆ ਗਈ। ਭਾਵੇਂ ਇਹ ਕੀਮਤ ਮੁੜ ਉਪਰ ਵੱਲ ਗਈ ਪਰ ਵਿਆਜ ਦਰਾਂ ਦਾ ਅਸਰ ਮੁੜ ਨਜ਼ਰ ਆਇਆ ਅਤੇ ਕੀਮਤਾਂ ਹੇਠਾਂ ਵੱਲ ਆਉਣੀਆਂ ਆਰੰਭ ਹੋ ਗਈਆਂ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਰਾਯਲ ਬੈਂਕ ਆਫ ਕੈਨੇਡਾ ਵੱਲੋਂ ਜਾਰੀ ਰਿਪੋਰਟ ਵਿਚ ਵੀ 2024 ਦੌਰਾਨ ਰੀਅਲ ਅਸਟੇਟ ਬਾਜ਼ਾਰ ਵਿਚ ਮੰਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨਟਾਰੀਓ ਸਣੇ ਪੂਰੇ ਕੈਨੇਡਾ ਵਿਚ ਮਕਾਨ ਹੋਰ ਸਸਤੇ ਹੋ ਸਕਦੇ ਹਨ।
Next Story