ਉਨਟਾਰੀਓ ਵਿਚ ਕੋਰੋਨਾ ਵੈਕਸੀਨੇਸ਼ਨ ਅਤੇ ਫਲੂ ਸ਼ੌਟਸ ਦੀ ਮੁਹਿੰਮ ਅੱਜ ਤੋਂ
ਟੋਰਾਂਟੋ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਅੱਜ ਤੋਂ ਕੋਰੋਨਾ ਵੈਕਸੀਨ ਅਤੇ ਫਲੂ ਸ਼ੌਟਸ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਐਤਵਾਰ ਨੂੰ ਨਵੀਂ ਟੀਕਾਕਰਨ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਬਿਮਾਰੀਆਂ ਤੋਂ ਬਚਣ ਵਾਸਤੇ ਲਾਜ਼ਮੀ ਹੈ ਕਿ ਹਰ […]
By : Hamdard Tv Admin
ਟੋਰਾਂਟੋ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਅੱਜ ਤੋਂ ਕੋਰੋਨਾ ਵੈਕਸੀਨ ਅਤੇ ਫਲੂ ਸ਼ੌਟਸ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਐਤਵਾਰ ਨੂੰ ਨਵੀਂ ਟੀਕਾਕਰਨ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਬਿਮਾਰੀਆਂ ਤੋਂ ਬਚਣ ਵਾਸਤੇ ਲਾਜ਼ਮੀ ਹੈ ਕਿ ਹਰ ਸ਼ਖਸ ਵੈਕਸੀਨੇਸ਼ਨ ਜ਼ਰੂਰ ਕਰਵਾਏ ਤਾਂਕਿ ਸਿਆਲ ਵਿਚ ਸਾਹ ਦੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ।
ਸੂਬੇ ਦੇ ਲੋਕਾਂ ਨੂੰ ਮੁਫ਼ਤ ਟੀਕੇ ਲਗਵਾਉਣ ਦੀ ਪੇਸ਼ਕਸ਼ ਕਰ ਰਹੀ ਸਰਕਾਰ
ਸਿਲਵੀਆ ਜੋਨਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਅਤੇ ਫਲੂ ਸ਼ੌਟਸ ਰਾਹੀਂ ਨਾ ਸਿਰਫ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ ਬਲਕਿ ਆਪਣੇ ਦਿਲ ਦੇ ਟੁਕੜਿਆਂ ਅਤੇ ਕਮਿਊਨਿਟੀ ਨੂੰ ਸਿਹਤਮੰਦ ਰੱਖਣ ਵਿਚ ਵੀ ਵੱਡਾ ਯੋਗਦਾਨ ਹੋਵੇਗਾ। ਸੂਬਾ ਸਰਕਾਰ ਯਕੀਨੀ ਬਣਾ ਰਹੀ ਹੈ ਕਿ ਪਤਝੜ ਰੁੱਤ ਵਿਚ ਹਰ ਪਰਵਾਰ ਨੂੰ ਘਰ ਦੇ ਨੇੜੇ ਵੈਕਸੀਨੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਜੋ ਬਿਲਕੁਲ ਮੁਫ਼ਤ ਹੋਵੇਗੀ। ਫਲੂ ਸ਼ਾਟਸ ਅਤੇ ਕੋਰੋਨਾ ਵੈਕਸੀਨ ਸਥਾਨਕ ਫਾਰਮੇਸੀਆਂ, ਪਬਲਿਕ ਹੈਲਥ ਯੂਨਿਟਸ ਅਤੇ ਪ੍ਰਾਇਮਰੀ ਹੈਲਥ ਕੇਅਰ ਪ੍ਰੋਵਾਈਡਰਜ਼ ਕੋਲ ਉਪਲਬਧ ਹੋਣਗੇ।