ਉਨਟਾਰੀਓ ਵਿਚ ਅਣਪਛਾਤੇ ਨਸ਼ੇ ਕਾਰਨ 3 ਜਣਿਆਂ ਦੀ ਮੌਤ
ਹਾਲਟਨ ਹਿਲਜ਼, 27 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਹਾਲਟਨ ਰੀਜਨ ਵਿਚ ਵੀਕਐਂਡ ਦੌਰਾਨ ਸ਼ੱਕੀ ਜ਼ਹਿਰੀਲੇ ਨਸ਼ੇ ਕਾਰਨ ਤਿੰਨ ਜਣਿਆਂ ਨੇ ਦਮ ਤੋੜ ਦਿਤਾ। ਪੁਲਿਸ ਨੇ ਦੱਸਿਆ ਕਿ ਇਕ ਔਰਤ ਅਤੇ ਦੋ ਮਰਦਾਂ ਵੱਲੋਂ ਅਣਪਛਾਤਾ ਨਸ਼ੀਲਾ ਪਦਾਰਥ ਵਰਤਿਆ ਗਿਆ ਜਿਸ ਦੇ ਮੱਦੇਨਜ਼ਰ ਹੋਰਨਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਹਾਲਟਨ ਹਿਲਜ਼ ਕਸਬੇ ਵਿਚ ਨਸ਼ੇ ਕਾਰਨ […]
By : Editor Editor
ਹਾਲਟਨ ਹਿਲਜ਼, 27 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਹਾਲਟਨ ਰੀਜਨ ਵਿਚ ਵੀਕਐਂਡ ਦੌਰਾਨ ਸ਼ੱਕੀ ਜ਼ਹਿਰੀਲੇ ਨਸ਼ੇ ਕਾਰਨ ਤਿੰਨ ਜਣਿਆਂ ਨੇ ਦਮ ਤੋੜ ਦਿਤਾ। ਪੁਲਿਸ ਨੇ ਦੱਸਿਆ ਕਿ ਇਕ ਔਰਤ ਅਤੇ ਦੋ ਮਰਦਾਂ ਵੱਲੋਂ ਅਣਪਛਾਤਾ ਨਸ਼ੀਲਾ ਪਦਾਰਥ ਵਰਤਿਆ ਗਿਆ ਜਿਸ ਦੇ ਮੱਦੇਨਜ਼ਰ ਹੋਰਨਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਹਾਲਟਨ ਹਿਲਜ਼ ਕਸਬੇ ਵਿਚ ਨਸ਼ੇ ਕਾਰਨ ਹੋਣ ਸਮੱਸਿਆ ਮੈਡੀਕਲ ਐਮਰਜੰਸੀ ਹੈ ਅਤੇ ਜੇ ਕਿਸੇ ਨੂੰ ਕੋਈ ਸ਼ੱਕੀ ਹਾਲਤ ਵਿਚ ਨਜ਼ਰ ਆਉਂਦਾ ਹੈ ਤਾਂ ਤੁਰਤ 911 ’ਤੇ ਕਾਲ ਕੀਤੀ ਜਾਵੇ।
ਹਾਲਟਨ ਹਿਲਜ਼ ਕਸਬੇ ਵਿਚ ਹੋਈਆਂ ਵਾਰਦਾਤਾਂ
ਪੁਲਿਸ ਵੱਲੋਂ ਮਰਨ ਵਾਲਿਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਸ਼ਹਿਰ ਵਿਚ ਮੁੜ ਅਜਿਹੀ ਘਟਨਾ ਵਾਪਰ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕ੍ਰਿਮੀਨਲ ਇਨਵੈਸਟੀਗੇਸ਼ਨਜ਼ ਬਿਊਰੋ ਨਾਲ 905 825 4777 ’ਤੇ ਕਾਲ ਕੀਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਨਸ਼ਿਆਂ ਦੀ ਓਵਰਡੋਜ਼ ਜਾਂ ਅਣਪਛਾਤੇ ਨਸ਼ਿਆਂ ਕਾਰਨ ਸਰੀਰ ਵਿਚ ਜ਼ਹਿਰ ਪੈਦਾ ਹੋਣ ਕਾਰਨ ਹੋਣ ਵਾਲੀਆਂ ਮੌਤਾਂ ਕੈਨੇਡਾ ਵਿਚ ਲਗਾਤਾਰ ਵਧ ਰਹੀਆਂ ਹਨ।
ਪੁਲਿਸ ਵੱਲੋਂ ਹੋਰਨਾਂ ਨੂੰ ਸੁਚੇਤ ਰਹਿਣ ਦੀ ਹਦਾਇਤ
ਉਨਟਾਰੀਓ ਵਿਚ ਅਪ੍ਰੈਲ ਮਹੀਨੇ ਦੌਰਾਨ ਸ਼ੱਕੀ ਨਸ਼ਿਆਂ ਨਾਲ ਸਬੰਧਤ 308 ਜਣਿਆਂ ਦੀ ਮੌਤ ਹੋਈ ਜਦਕਿ ਫਰਵਰੀ ਤੋਂ ਅਪ੍ਰੈਲ ਤੱਕ 885 ਜਣਿਆਂ ਨੇ ਦਮ ਤੋੜਿਆ। ਨਵੰਬਰ 2023 ਤੋਂ ਜਨਵਰੀ 2024 ਦੇ ਮੁਕਾਬਲੇ ਇਹ ਅੰਕੜਾ 3 ਫੀ ਸਦੀ ਘੱਟ ਦੱਸਿਆ ਜਾ ਰਿਹਾ ਹੈ।