Begin typing your search above and press return to search.
ਉਨਟਾਰੀਓ ਦੇ ਹਿੰਦੂ ਮੰਦਰ ’ਚ ਭੰਨ ਤੋੜ ਕਰਨ ਵਾਲਾ ਕਾਬੂ
ਕਿਚਨਰ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿਚਨਰ ਸ਼ਹਿਰ ਵਿਚ ਹਿੰਦੂ ਮੰਦਰ ਦੀ ਭੰਨ ਤੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਟਰਲੂ ਰੀਜਨਲ ਪੁਲਿਸ ਵੱਲੋਂ ਫਿਲਹਾਲ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਮੁਤਾਬਕ ਕਿਚਨਰ ਦੀ ਬ੍ਰਿਜ ਸਟ੍ਰੀਟ ਵਿਚ ਸਥਿਤ ਸ੍ਰੀ ਰਾਮ ਧਾਮ ਹਿੰਦੂ ਮੰਦਰ ਵਿਚ […]
By : Editor Editor
ਕਿਚਨਰ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿਚਨਰ ਸ਼ਹਿਰ ਵਿਚ ਹਿੰਦੂ ਮੰਦਰ ਦੀ ਭੰਨ ਤੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਟਰਲੂ ਰੀਜਨਲ ਪੁਲਿਸ ਵੱਲੋਂ ਫਿਲਹਾਲ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਮੁਤਾਬਕ ਕਿਚਨਰ ਦੀ ਬ੍ਰਿਜ ਸਟ੍ਰੀਟ ਵਿਚ ਸਥਿਤ ਸ੍ਰੀ ਰਾਮ ਧਾਮ ਹਿੰਦੂ ਮੰਦਰ ਵਿਚ ਇਕ ਸ਼ੱਕੀ ਦੇ ਸ਼ਰਾਬੀ ਹਾਲਤ ਵਿਚ ਦਾਖਲ ਹੋਣ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਪੜਤਾਲ ਆਰੰਭੀ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨਸ਼ੇ ਵਿਚ ਧੁੱਤ ਸ਼ਖਸ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਚੀਜ਼ਾਂ ਇਧਰ ਉਧਰ ਸੁੱਟਦਾ ਹੈ।
ਸ਼ੱਕੀ ਦੀ ਮਾਨਸਿਕ ਹਾਲਤ ਠੀਕ ਨਹੀਂ : ਪੁਲਿਸ
ਸ਼ੱਕੀ ਨੂੰ ਮੰਦਰ ਵਿਚੋਂ ਜਾਣ ਲਈ ਆਖਿਆ ਗਿਆ ਤਾਂ ਉਸ ਨੇ ਇਕ ਜਣੇ ਨੂੰ ਫੜ ਲਿਆ। ਪੜਤਾਲ ਦੌਰਾਨ ਵੀ ਸਾਹਮਣੇ ਆਇਆ ਕਿ ਸ਼ੱਕੀ ਦੀ ਮਾਨਸਿਕ ਹਾਲਤ ਠੀਕ ਨਹੀਂ ਅਤੇ ਇਹ ਘਟਨਾ ਨਫਰਤ ਤੋਂ ਪ੍ਰੇਰਿਤ ਨਹੀਂ ਸੀ। ਇਸ ਮਗਰੋਂ ਸ਼ੱਕੀ ਵਿਰੁੱਧ ਕੋਈ ਅਪਰਾਧਕ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਮਾਨਸਿਕ ਸਿਹਤ ਦੇ ਮੁਲਾਂਕਣ ਵਾਸਤੇ ਹਸਪਤਾਲ ਭੇਜਿਆ ਗਿਆ।
Next Story